(ਸਮਾਜ ਵੀਕਲੀ)
ਹੱਸਦੇ ਰਹਿਣਾ ਜ਼ਿੰਦਗੀ ਏ,
ਅਬਾਦ ਰਹਿਣਾ ਜ਼ਿੰਦਗੀ ਏ
ਰੋਜ਼ ਰੋਜ਼ ਮਰਨਾ ਨਹੀ
ਜਿੰਦਾਬਾਦ ਰਹਿਣਾ ਜ਼ਿੰਦਗੀ ਏ..
ਮਿਹਨਤਾ ਦੇ ਨਾਲ ਤੁਰਦੇ ਰਹਿਣਾ,
ਸਫਲਤਾ ਨੂੰ ਪਾ ਲੈਣਾ ਜ਼ਿੰਦਗੀ ਏ,
ਟੁੱਟ ਜਾਂਦੇ ਨੇ ਕਈ ਵਾਰ ਵੱਡੇ ਵੱਡੇ ਖੁਆਬ ਵੀ,
ਪਰ ਉਨਾਂ ਨੂੰ ਮੁੜ ਕੇ ਸਜਾ ਲੈਣਾ ਜ਼ਿੰਦਗੀ ਏ,
ਹੱਸਦੇ ਰਹਿਣਾ ਜਿੰਦਗੀ ਏ,
ਅਬਾਦ ਰਹਿਣਾ ਜ਼ਿੰਦਗੀ ਏ
ਰੋਜ਼ ਰੋਜ਼ ਮਰਨਾ ਨਹੀਂ ਜਿੰਦਾਬਾਦ ਰਹਿਣਾ ਜ਼ਿੰਦਗੀ ਏ…!
ਮਾਪਿਆ ਦਾ ਸਤਿਕਾਰ ਕਰਨਾ,
ਸਭਨਾ ਨੂੰ ਪਿਆਰ ਕਰਨਾ ਜ਼ਿੰਦਗੀ ਏ,
ਆਪਣੇ ਟਿੱਚੇ ਤੱਕ ਪਹੁੰਚਣ ਲਈ ਮਿਹਨਤ ਕਰਨੀ,
ਮੰਜਿਲ ਨੂੰ ਪਾਉਣ ਤੱਕ ਇੰਤਜ਼ਾਰ ਕਰਨਾ ਜ਼ਿੰਦਗੀ ਏ,
ਜੋਸ਼ੀ ਇਕੋ ਗੱਲ ਜਾਣੇ ਢੇਰੀ ਢਾਹ ਕੇ ਤੁਰਦੇ ਰਹਿਣਾ
ਕੁਝ ਖੋਣਾ ਤੇ ਕੁਝ ਕੁ ਪਾਉਣਾ,
ਮੁਸ਼ਕਿਲ ਵਿੱਚ ਵੀ ਸਕੂਨ ਦਾ ਸਾਹ ਲੈਣਾ,
ਤੇ ਕਰਨੀ ਰੱਬ ਦੀ ਬੰਦਗੀ ਏ,
ਹੱਸਦੇ ਰਹਿਣਾ ਜ਼ਿੰਦਗੀ ਏ,
ਅਬਾਦ ਰਹਿਣਾ ਜ਼ਿੰਦਗੀ ਏ,
ਰੋਜ਼ ਰੋਜ਼ ਮਰਨਾ ਨੀ ਜਿੰਦਾਬਾਦ ਰਹਿਣਾ ਜ਼ਿੰਦਗੀ ਏ….!
ਗਗਨਦੀਪ ਜੋਸ਼ੀ
ਫੁੰਮਣਵਾਲ(ਸੰਗਰੂਰ)