ਉਮੀਦ ਦਾ ਦੀਵਾ

ਰਿਤੂ ਵਾਸੂਦੇਵ
(ਸਮਾਜ ਵੀਕਲੀ)
ਉਹ ਤੁਰਦੀ ਹੈ
ਦੀਵਾ ਨਾਲ਼ ਲੈ ਕੇ!
ਬੇਸ਼ੱਕ ! ਉਸਨੂੰ ਪਤਾ ਹੈ
ਕਿ ਏਨੀ ਰੌਸ਼ਨੀ ਨਾਲ਼
ਕੁਝ ਨਹੀਂ ਹੋਣ ਵਾਲ਼ਾ….
ਇਨਸਾਨੀ ਚੁਣੌਤੀਆਂ
ਉਸ ਨੂੰ ਨਿਗਲ ਵੀ ਸਕਦੀਆਂ ਨੇ …
ਹੋ ਸਕਦਾ ਹੈ!
ਕਿ ਅਗਲੇ ਮੋੜ ‘ਤੇ
ਉਹ ਸ਼ਿਕਾਰ ਹੋ ਜਾਵੇ
ਕਿਸੇ ਹਾਦਸੇ ਦੀ…
ਤੇ ਆ ਜਾਵੇ ਕਿਸੇ
ਬੱਸ ਗੱਡੀ ਥੱਲੇ
ਜਾਂ ਲਿਜਾ ਕੇ
ਵੱਢ-ਟੁੱਕ ਸੁੱਟੇ ਕੋਈ
ਉਸਦੇ ਨਿੱਕੇ-ਨਿੱਕੇ ਹੱਥ ਪੈਰ…
ਹੋ ਸਕਦਾ ਹੈ!
ਉਸਦਾ ਬਲਾਤਕਾਰ ਵੀ..
ਕੁਝ ਵੀ ਹੋ ਸਕਦਾ ਹੈ…
ਫਿਰ ਵੀ ਉਹ,
ਉਮੀਦ ਦਾ ਦੀਵਾ
ਕਦੇ ਬੁਝਣ ਨਹੀਂ ਦੇਂਦੀ…..
~ ਰਿਤੂ ਵਾਸੂਦੇਵ
Previous articleਕੁਝ ਤਾਂ ਅਕਲ ਕਰੋ ਪਿਆਰੇ ਪੁੱਤਰੋ
Next articleਏ.ਕੇ.ਐਮ.ਯੂ ਪੰਜਾਬ ਨੇ ਡੀ.ਸੀ. ਨੂੰ ਮੰਗ ਪੱਤਰ ਸੌਂਪ ਕੰਗਣਾ ਦੀ ਫ਼ਿਲਮ ਐਮਰਜੈਂਸੀ ਨਾ ਚੱਲਣ ਦੀ ਦਿੱਤੀ ਚੇਤਾਵਨੀ