ਕਪੂਰਥਲਾ,(ਸਮਾਜ ਵੀਕਲੀ) ( ਕੌੜਾ )– ਰੇਲ ਕੋਚ ਫੈਕਟਰੀ ਮਜ਼ਦੂਰ ਯੂਨੀਅਨ ਕਪੂਰਥਲਾ ਦੀ ਇਕ ਮਹੱਤਵਪੂਰਨ ਮੀਟਿੰਗ ਆਰ ਸੀ ਐਫ ਵਿਖੇ ਹੋਈ। ਮੀਟਿੰਗ ਦੌਰਾਨ ਕੇਂਦਰ ਸਰਕਾਰ ਵੱਲੋਂ ਐਲਾਨ ਕੀਤੀ ਯੂਨੀਫਾਈਡ ਪੈਨਸ਼ਨ ਸਕੀਮ ਬਾਰੇ ਅਤੇ ਭਵਿੱਖ ਦੀ ਕਾਰਜ ਯੋਜਨਾ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਰ ਸੀ ਐੱਫ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਅਭਿਸ਼ੇਕ ਸਿੰਘ ਅਤੇ ਜਨਰਲ ਸਕੱਤਰ ਰਾਮ ਰਤਨ ਸਿੰਘ ਨੇ ਸਾਂਝੇ ਤੌਰ ਉੱਤੇ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਯੂਨੀਫਾਈਡ ਪੈਂਸ਼ਨ ਸਕੀਮ ਲਾਗੂ ਕਰਨਾ ਕਰਮਚਾਰੀਆਂ ਦੀ ਪਹਿਲੀ ਇਤਿਹਾਸਿਕ ਜਿੱਤ ਹੈ ਜਦੋਂ ਸਰਕਾਰ ਵੱਲੋਂ ਐਨ ਪੀ ਐਸ ਦੀਆਂ ਖਾਮੀਆਂ ਨੂੰ ਕਬੂਲ ਕਰ ਲਿਆ ਹੈ ਪਰੰਤੂ ਆਰ ਸੀ ਐਫ ਮਜ਼ਦੂਰ ਯੂਨੀਅਨ ਦਾ ਸੰਘਰਸ਼ ਪੁਰਾਣੀ ਪੈਨਸ਼ਨ ਬਹਾਲੀ ਤੱਕ ਜਾਰੀ ਰਹੇਗਾ। ਉਹਨਾਂ ਕਿਹਾ ਕਿ ਹੁਣ ਆਖਰੀ ਅਤੇ ਨਿਰਨਾਇਕ ਸੰਘਰਸ਼ ਵਿੱਢਣ ਦੀ ਲੋੜ ਹੈ ਤਾਂ ਕਿ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਬਹਾਲ ਹੋ ਸਕੇ ਅਤੇ ਰੇਲਵੇ ਅਤੇ ਦੇਸ਼ ਦੇ ਜਨਤਕ ਖੇਤਰ ਦੇ ਨਿਜੀਕਰਨ ਨੂੰ ਠੱਲ ਪਾਈ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਆਪਣੀਆਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਨਿਰਨਾਇਕ ਸੰਘਰਸ਼ ਲੜਨ ਲਈ ਤਿਆਰ ਹਨ। ਮਜ਼ਦੂਰ ਯੂਨੀਅਨ ਆਗੂਆਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਜਿਹੜੇ ਕਰਮਚਾਰੀ 35- 40 ਸਾਲ ਤੱਕ ਸਰਕਾਰ ਵਿੱਚ ਰਹਿ ਕੇ ਦੇਸ਼ ਸੇਵਾ ਕਰਦਾ ਹੈ ਅਤੇ ਹਰ ਪਰਸਥਿਤੀਆਂ ਵਿੱਚ ਡਿਊਟੀ ਦਾ ਦਿੰਦਾ ਹੈ ਉਹਨੂੰ ਰਿਟਾਇਰਮੈਂਟ ਦੇ ਬਾਅਦ ਜੀਵਨ ਜਿਉਣ ਲਈ ਅਤੇ ਸਮਾਜਿਕ ਜਿੰਮੇਦਾਰੀਆਂ ਨੂੰ ਪੂਰਾ ਕਰਨ ਲਈ ਮਹੀਨਾਵਾਰ ਪੈਨਸ਼ਨ ਦਾ ਹੱਕ ਦਿੱਤਾ ਜਾਵੇ।
ਮਜ਼ਦੂਰ ਯੂਨੀਅਨ ਆਗੂ ਮੇਜਰ ਸਿੰਘ, ਪ੍ਰੀਤਮ ਸਿੰਘ, ਹਰਵਿੰਦਰ ਸਿੰਘ, ਕਮਲ ਕੁਮਾਰ, ਪ੍ਰਨੀਸ਼ ਕੁਮਾਰ, ਅਮਰੀਕ ਸਿੰਘ, ਮਨੋਜ ਕੁਮਾਰ , ਏ ਪੀ ਸਿੰਘ, ਇਕਬਾਲ ਸਿੰਘ, ਵਿਨੋਦ ਕੁਮਾਰ, ਗੁਰਜੀਤ ਸਿੰਘ, ਪ੍ਰਵੀਨ ਕੁਮਾਰ, ਕੁਲਵੰਤ ਸਿੰਘ ਪੂਨੀਆ, ਮਨਜੀਤ ਸਿੰਘ, ਬਰਿੰਦਰ ਕੁਮਾਰ, ਨਿਰਮਲ ਸਿੰਘ, ਸਿਵਚਰਨ ਜੀਤ, ਕਮਲਦੀਪ ਅਤੇ ਨਰੇਸ਼ ਕੁਮਾਰ ਆਦਿ ਨੇ ਕਿਹਾ ਕਿ ਖੁਦ ਪੁਰਾਣੀ ਪੈਨਸ਼ਨ ਲੈਣ ਵਾਲੇ ਅਖੌਤੀ ਨੇਤਾਵਾਂ ਨੇ ਸਾਡੀ ਪਿੱਠ ਵਿੱਚ ਛੁਰਾ ਮਾਰਿਆ ਹੈ ਪ੍ਰੰਤੂ ਹੁਣ ਨੌਜਵਾਨ ਕਰਮਚਾਰੀ ਆਪਣੇ ਹੱਕਾਂ ਲਈ ਜਾਗਰੂਕ ਹਨ ਅਤੇ ਆਪਣੀ ਲੜਾਈ ਖੁਦ ਲੜਨ ਲਈ ਤਿਆਰ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly