ਮਹਾਰਾਜਾ ਚਾਰਲਜ ਦੇ ਲੈਸਟਰਸ਼ਾਇਰ ਕਾਂਉਟੀ ਕਾਂਉਸਲ ਦੇ ਲਿਉਟੈਂਨਿਸੀ ਦਫਤਰ, ਗੁਰੂ ਕਾਸ਼ੀ ਯੂਨੀਵਰਸਿਟੀ ਦੇ ਪ੍ਰੋ ਵਾਈਸ ਚਾਂਸਲਰ ਡਾ: ਜਗਤਾਰ ਸਿੰਘ ਧੀਮਾਨ ਅਤੇ ਬਰਤਾਨੀਆ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਪੰਜਾਬੀ ਭਾਸ਼ਾ ਅਤੇ ਵਿਰਸੇ ਨੂੰ ਪ੍ਰਫੁੱਲਤ ਕਰਨ ਲਈ ਸੰਦੇਸ਼ ਭੇਜੇ।
(ਸਮਾਜ ਵੀਕਲੀ) ਪੰਜਾਬੀ ਲਿਸਨਰਜ ਕਲੱਬ ਦੀ 29ਵੀ ਸਥਾਪਨਾ ਦਿਵਸ ਸ਼ਰਧਾ ਭਾਵਨਾ ਨਾਲ ਗੁਰੂ ਅਮਰ ਦਾਸ ਗੁਰਦਵਾਰਾ ਸਾਹਿਬ ਲੈਸਟਰ ਵਿਖੇ ਐਤਵਾਰ 25 ਅਗਸਤ ਨੂੰ ਦੁਪਿਹਰ ਬਾਹਦ 4 ਵਜੇ ਤੋਂ 6 ਵਜੇ ਤੱਕ ਮਨਾਇਆ ਗਿਆ ਜਿਸ ਸਮੇ ਕਲੱਬ ਦੇ ਸੰਚਾਲਕ ਤਰਲੋਚਨ ਸਿੰਘ ਵਿਰਕ ਦੇ ਦੋਹਤਰੇ ਡਿਲਨ ਸਿੰਘ ਬੈਂਸ ਦੇ 11ਵੇਂ ਅਤੇ ਪੋਹਤਰੇ ਏਕਮ ਸਿੰਘ ਵਿਰਕ ਦੇ ਦੂਜੇ ਜਨਮ ਦਿਨਾ ਦੀਆਂ ਖੁਸ਼ੀਆਂ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ 4 ਵਜੇ ਅਰੰਭ ਹੋਏ ਜਿਸਦੀ ਸਮਾਪਤੀ 5.15 ਵਜੇ ਹੋਈ।
ਉਪਰੰਤ ਗੁਰਦਵਾਰਾ ਸਾਹਿਬ ਜੀ ਦੇ ਹਜੂਰੀ ਜਥੇ ਨੇ ਸਾਧ ਸੰਗਤ ਜੀ ਨੂੰ ਕੀਰਤਨ ਨਾਲ ਨਿਹਾਲ ਕੀਤਾ। ਗਿਆਨੀ ਜੀ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਵਦਿੇਸ਼ਾਂ ਵਿੱਚ ਦੇਖਣ ਵਿੱਚ ਆਇਆ ਹੈ ਕਿ ਪੰਜਾਬੀ ਬੋਲੀ ਬਹੁੱਤ ਘੱਟ ਬੋਲੀ ਜਾਂਦੀ ਹੈ ਅਤੇ ਜੇ ਬੱਚੇ ਆਪਣੀ ਮਾਂ-ਬੋਲੀ ਨਹੀਂ ਸਿੱਖਣਗੇ ਤਾਂ ਗੁਰਬਾਨੀ ਕਿਵੇਂ ਪੜ੍ਹ ਸਕਣਗੇ।
ਗੁਰਦਵਾਰਾ ਸਾਹਿਬ ਵਲੋਂ ਕਾਕਾ ਡਿਲਨ ਅਤੇ ਏਕਮ ਨੂੰ ਸਰੋਪਾ ਸਾਹਿਬ ਜੀ ਦੀ ਬਖਸੀਸ਼ ਭੇਂਟ ਕੀਤੀ ਗਈ।
ਜਸਪਾਲ ਸਿੰਘ ਕੰਗ, ਗੁਰੂ ਤੇਗ ਬਹਾਦਰ ਗੁਰਦਵਾਰਾ ਸਾਹਿਬ ਦੇ ਸਾਬਕਾ ਸਟੇਜ ਸਕੱਤਰ ਜੀ ਨੇ ਦੱਸਿਆ ਕਿ ਤਰਲੋਚਨ ਸਿੰਘ ਵਿਰਕ ਸਾਲ ਵਿੱਚ ਛੇ ਸੱਤ ਸਮਾਗਮ ਕਰਾਉਂਦੇ ਹਨ ਅਤੇ ਪੰਜਾਬ ਗਏ ਹੋਏ ਵੀ ਆਪਣੇ ਪਿੰਡ ਦਸਤਾਰ ਅਤੇ ਪੰਜਾਬੀ ਲਿਖਣ ਦੇ ਮੁਕਾਬਲੇ ਕਰਾਉਂਦੇ ਹਨ। ਰੇਡੀਓ ਅਤੇ ਟੀਵੀ ਪ੍ਰੋਗਰਾਮ ਪੇਸ਼ ਕਰਤਾ ਦਲਜੀਤ ਸਿੰਘ ਨੀਰ ਨੇ ਸਟੇਜ ਤੋਂ ਬੋਲਦਿਆਂ ਕਿਹਾ ਕਿ ਜਦੋਂ ਆਪਾਂ ਬੱਚਿਆਂ ਨੂੰ ਗੁਰਦਵਾਰਾ ਸਾਹਿਬ ਲiਆਊਂਦੇ ਹਾਂ ਸਾਨੂ ਚਾਹੀਦਾ ਹੈ ਕਿ ਬੱਚਿਆਂ ਨੂੰ ਦੱਸਿਆ ਕਰੀਏ ਕਿ ਕੀਰਤਨ ਕਥਾ ਵਿੱਚ ਕੀ ਦੱਸਿਆ ਗਿਆ ਹੈ ਨਾ ਕਿ ਗੁਰਦਵਾਰਾ ਸਾਹਿਬ ਆਏ, ਮੱਥਾ ਟੇਕਿਆ, ਪ੍ਰਸ਼ਾਂਦ ਲਿਆ ਅਤੇ ਲ਼ੰਗਰ ਛੱਕਿਆ ਅਤੇ ਘਰ ਚਲੇ ਗਏ।
ਬੀ ਬੀ ਸੀ ਰੇਡੀਓ ਲੈਸਟਰ ਦੇ ਪੰਜਾਬੀ ਪ੍ਰੋਗਰਾਮ 1992-2012 ਪੇਸ਼ ਕਰਤਾ ਗੁਰਪ੍ਰੀਤ ਕੌਰ ਜੀ ਨੇ ਕਿਹਾ ਕਿ ਮੇਰੀ ਕਿਸਮਤ ਬਹੁੱਤ ਚੰਗੀ ਸੀ ਕਿ ਮੈਨੂੰ ਪੰਜਾਬੀ ਪ੍ਰੋਗਰਾਮ ਪੇਸ਼ ਕਰਨ ਦਾ ਸਮਾ ਮਿਲਿਆ। ਜੇ ਆਪਾਂ ਸੱਚਮੁੱਚ ਹੀ ਮਾਂ-ਬੋਲੀ ਪੰਜਾਬੀ ਦੀ ਹੋਰ ਵੀ ਕਾਮਯਾਬੀ ਚਾਹੁੰਦੇ ਹਾਂ ਤਾਂ ਆਪਣੇ ਘਰਾਂ ਵਿੱਚ ਅਤੇ ਗੁਰਦਵਾਰਾ ਸਾਹਿਬ ਵਿੱਚ ਪੰਜਾਬੀ ਵਿੱਚ ਹੀ ਗੱਲਬਾਤ ਕਰਿਆ ਕਰੀਏ। ਸਰਬੱਤ ਦੇ ਭਲੇ ਦੀ ਅਤੇ ਬੱਚਿਆਂ ਨੂੰ ਉਚ ਵਿਦਿਆ, ਦੇਸ਼ ਕੌਮ ਦੇ ਸੇਵਾਦਾਰ, ਮਾਪਿਆਂ ਦੇ ਆਗਿਆਕਾਰ ਅਤੇ ਤੰਦਰੁਸਤੀ ਦੇ ਦਾਨ ਅਤੇ ਵਿਰਕ ਪ੍ਰਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਹੋਈ।
ਡਾ: ਜਗਤਾਰ ਸਿੰਘ ਧੀਮਾਨ, ਪ੍ਰੋ ਵਾਈਸ ਚਾਂਸਲਰ, ਗੁਰੂ ਕਾਸ਼ੀ ਯੁਨੀਵਰਸਿਟੀ, ਪੰਜਾਬ ਨੇ ਆਪਣੇ ਸੰਦੇਸ਼ ਵਿੱਚ ਕਿਹਾ “ਮੈਂ ਪੰਜਾਬੀ ਲਿਸਨਰਜ ਕਲੱਬ, ਲੈਸਟਰ, ਯੂ.ਕੇ. ਦੀ ਪੰਜਾਬੀ ਭਾਸ਼ਾ, ਸਭਿਆਚਾਰ ਅਤੇ ਵਿਰਸੇ ਨੂੰ ਪ੍ਰਫੁੱਲਤ ਕਰਨ ਲਈ ਆਪਣੇ ਅਟੁੱਟ ਵਚਨਬੱਧਤਾ ਲਈ ਦਿਲੋਂ ਧੰਨਵਾਦ ਕਰਦਾ ਹਾਂ। ਕਲੱਬ ਵਲੋਂ ਅਯੋਜਿਤ ਕੀਤੇ ਜਾਂਦੇ ਸਮੁੱਚੇ ਫੰਕਸ਼ਨ, ਰੂਬਰੂ ਮੀਟਿੰਗਾਂ, ਮਾਹਿਰਾਂ ਨਾਲ ਗੱਲਬਾਤ ਅਤੇ ਸਮਾਜਕ ਤੌਰ ਤੇ ਸੰਬੋਧਿਤ ਪਹਿਲਕਦਮੀਆਂ ਸ਼ਲਾਘਾਯੋਗ ਹਨ। ਕਲੱਬ ਦੇ ਸੰਚਾਲਕ ਸਰਦਾਰ ਤਰਲੋਚਨ ਸਿੰਘ ਵਿਰਕ ਨੂੰ ਇਨਾ੍ਹ ਯਤਨਾ ਨੂੰ ਪੂਰਾ ਕਰਨ ਲਈ ਸਮਰਪਿਤ ਅਗਵਾਈ ਲਈ ਮੈਂ ਉਨ੍ਹਾ ਦੀ ਵਿਸ਼ੇਸ਼ ਤੌਰ ਤੇ ਸ਼ਲਾਘਾ ਕਰਦਾ ਹਾਂ। ਮੈਂ ਕਾਮਨਾ ਕਰਦਾ ਹਾਂ ਕਿ ਕਲੱਬ ਨੂੰ ਆਪਣੇ ਭਵਿੱਖ ਦੇ ਸਾਰੇ ਯਤਨਾ ਵਿੱਚ ਸਫਲਤਾ ਮਿਲੇ।“
ਬਰਤਾਨੀਆਂ ਦੇ ਦੁਬਾਰਾ ਚੁਣੇ ਗਏ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਜੀ ਪਹਿਲਾਂ ਕਿਸੇ ਹੋਰ ਸਮਾਗਮ ਤੇ ਜਾਣ ਦਾ ਵਾਹਦਾ ਕਰਨ ਕਰਕੇ ਐਤਵਾਰ ਨੂੰ ਗੁਰਦਵਾਰਾ ਸਾਹਿਬ ਨਹੀਂ ਆ ਸਕੇ ਪਰ ਉਨ੍ਹਂਾ ਨੇ ਲਿਖ ਕੇ ਸੁਨੇਹਾ ਭੇਜਿਆ ਅਤੇ ਪੰਜਾਬੀ ਲਿਸਨਰਜ ਕਲੱਬ ਦੇ 29ਵੀ ਸਥਾਪਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਆਸ ਰੱਖੀ ਕਿ ਕਲੱਬ ਵਲੋਂ ਕੀਤੇ ਜਾ ਰਹੇ ਚੰਗੇ ਕੰਮ ਜਾਰੀ ਰਹਿਣਗੇ। ਬਲਜੀਤ ਸਿੰਘ ਬਰਾੜ ਸੰਪਾਦਕ ਰੋਜਾਨਾ ਪੰਜਾਬ ਟਾਈਮਜ{ਪੰਜਾਬੀ ਅਤੇ ਅੰਗਰੇਜੀ} ਇੰਡੀਆ ਅਤੇ ਕੈਨੇਡਾ ਜੀ ਨੇ ਕਿਹਾ “ ਤੁਸੀਂ ਸੱਭ ਸ਼ਾਨਦਾਰ ਕਾਰਜ ਕਰ ਰਹੇ ਹੋ। ਸਾਰੇ ਪੰਜਾਬੀ ਭਾਈਚਾਰੇ ਨੂੰ ਤੁਹਾਡੇ ਉਪਰ ਮਾਣ ਹੈ। ਤੁਹਾਡੀਆਂ ਅਣਥੱਕ ਕੋਸ਼ਿਸ਼ਾਂ ਜਰੂਰ ਰੰਗ ਲਿਆਉਣਗੀਆਂ। ਤੁਹਾਡੇ ਸਾਰੇ ਉਦਮਾਂ ਲਈ ਬੇਸ਼ੁਮਾਰ ਸ਼ੁੱਭਕਾਮਨਾਵਾਂ।“
ਗੁਰੂ ਨਾਨਕ ਮਿਸ਼ਨ ਅੰਤਰਰਾਸ਼ਟਰੀ ਸੋਸਾਇਟੀ ਦੇ ਮੁੱਖ ਸੇਵਾਦਾਰ ਗਿਆਨੀ ਕਰਨੈਲ ਸਿੰਘ ਗਰੀਬ ਜੀ ਨੇ 22 ਅਗਸਤ ਦੀ ਚਿੱਠੀ ਵਿਚ ਲਿਖਿਆ”ਪੰਜਾਬੀਅਤ ਦੇ ਕੌਮੀ ਹੀਰੇ ਤਰਲੋਚਨ ਸਿੰਘ ਵਿਰਕ ਅਤੇ ਪੰਜਾਬੀ ਲਿਸਨਰਜ ਕਲੱਬ ਦੀ 29ਵੀ ਸਥਾਪਨਾ ਦਿਵਸ ਮਨਾਉਣ ਦੀਆਂ ਬੇਹੱਦ ਸ਼ੁੱਭਕਾਮਨਾਵਾਂ। ਤੁਹਾਡਾ ਕਲੱਬ ਜਿੱਥੇ ਮਾਂ-ਬੋਲੀ ਪੰਜਾਬੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਦਾ ਆ ਰਿਹਾ ਹੈ ਉਸਦੇ ਨਾਲ ਸਿੱਖ ਧਰਮ ਦੀ ਵੀ ਸੇਵਾ ਕਰਦਾ ਰਿਹਾ ਹੈ। ਪ੍ਰਮਾਤਮਾ ਤੁਹਾਨੂੰ ਹੋਰ ਵੀ ਹਿੰਮਤ ਦਾ ਦਾਨ ਬਖਸ਼ਣ ਜੀ।“
ਡਿਪੁੱਟੀ ਸਿਟੀ ਮੇਅਰ, ਬੇਲਿੱਫ ਔਫ ਲੈਸਟਰ, ਸਾਬਕਾ ਪਹਿੱਲੇ ਏਸ਼ੀਅਨ ਵੁਮਨ ਲੋਰਡ ਮੇਅਰ ਔਫ ਲੈਸਟਰ ਕਾਂਉਸਲਰ ਮੌਂਜੂਲਾ ਸੂਡ ਐਮ.ਬੀ.ਈ. ਜੀ ਨੇ ਕਿਹਾ ਕਿ ਆਪ ਜੀ ਦੀ ਪੰਜਾਬੀ ਵਿਰਸੇ ਅਤੇ ਸਮਾਜ ਲਈ ਨਿਸ਼ਕਾਮ ਸੇਵਾ ਤੇ ਸਾਨੂੰ ਬਹੁੱਤ ਮਾਣ ਹੈ। ਆਉਣ ਵਾਲੀ ਪੀੜੀਆਂ ਲਈ ਇਹ ਜਰੂਰੀ ਹੈ ਉਹ ਆਪਣੇ ਵਿਰਸੇ ਅਤੇ ਇਤਿਹਾਸ ਤੇ ਮਾਣ ਕਰਨ। ਕਲੱਬ ਵਲੋਂ ਵੱਖ ਵੱਖ ਲੋੜਵੰਦਾਂ ਲਈ ਮਾਇਆ ਇਕੱਠੇ ਕਰਨ ਦਾ ਪ੍ਰੋਗਰਾਮਾਂ ਰਾਹੀਂ ਪ੍ਰਬੰਧ ਕਰਨ ਦਾ ਧੰਨਵਾਦ। ਵਾਹਿਗੁਰੂ ਜੀ ਆਪ ਤੇ ਆਪਣੀ ਮਿਹਰ ਦਾ ਹੱਥ ਹਮੇਸ਼ਾ ਰੱਖਦੇ ਰਹਿੱਣ।
ਗੁਰੂ ਤੇਗ ਬਹਾਦਰ ਗੁਰਦਵਾਰਾ ਸਾਹਿਬ ਦੇ ਸਾਬਕਾ ਜਨਰਲ ਸਕੱਤਰ ਅਤੇ ਸੰਗਤ ਗਰੁੱਪ ਦੇ ਮੁੱਖ ਸੇਵਾਦਾਰ ਭਾਈ ਗੁਰਨਾਮ ਸਿੰਘ ਜੀ ਰੁਪੋਵਾਲ ਕੈਨੇਡਾ ਜਾਣ ਕਰਕੇ ਇਸ ਸਮਾਗਮ ਤੇ ਨਹੀਂ ਆ ਸਕੇ ਪਰ ਉਨ੍ਹਾਂ ਨੇ ਆਪਣੇ ਲਿਖੇ ਸੁਨੇਹੇ ਵਿੱਚ ਕਿਹਾ ਕਿ ਅਗਲੇ ਸਾਲ ਪੰਜਾਬੀ ਲਿਸਨਰਜ ਕਲੱਬ ਨੂੰ ਮਾਂ-ਬੋਲੀ ਪੰਜਾਬੀ ਦੀ ਤਰੱਕ ੀਲਈ ਸੇਵਾ ਕਰਦਿਆਂ ਤਿੰਨ ਦਿਹਾਕੇ ਹੋ ਜਾਣੇ ਹਨ ਜੋ ਕਿ ਬਹੁੱਤ ਹੀ ਲੰਮਾ ਸਮਾ ਹੈ। ਇਨਾਂ੍ਹ ਨੇ ਵੱਖ ਵੱਖ ਗੁਰਦਵਾਰਾ ਸਾਹਿਬ ਵਿਖੈ ਪ੍ਰੋਗਰਾਮ ਕਤਿੇ ਹਨ ਜਿਵੇਂ ਰੇਡੀਓ ਪੇਸ਼ਕਾਰਾਂ ਦਾ ਸਨਮਾਨ, ਪੰਜਾਬੀ ਲਿਖਣ ਦੇ ਮੁਕਾਬਲੇ ਜਿਸ ਵਿਚ 150 ਬੱਚਿਆਂ ਨੇ ਭਾਗ ਲਿਆ ਸੀ। ਗਾਉਂਦੇ ਪੋਲੀਸਮੈਨ ਨਾਮ ਨਾਲ ਜਾਣੇ ਜਾਂਦੇ ਕੁਲਬਿੰਦਰ ਸਿੰਘ ਰਾਏ ਜਿਨ੍ਹਾ ਪਿੰਡ ਅਮਰ ਸ਼ਹੀਦ ਭਗਤ ਸਿੰਘ ਦਾ ਨਾਨਕੇ ਪਿੰਡ ਮੋਰਾਂਵਾਲੀ ਹੈ, ਨੇ ਕਿਹਾ ਜਦੋਂ ਤੋਂ ਰੇਡੀਓ ਸਟੇਸ਼ਨ ਅਰੰਭ ਹੋਏ ਹਨ ਵਿਰਕ ਸਾਹਿਬ ਜੀ ਵੱਖ ਵੱਖ ਰੇਡੀਓ ਸਟੇਸ਼ਨਾਂ ਤੇ ਪ੍ਰੌਗਰਾਮ ਪੇਸ਼ ਕਰਨ ਵਾਲਿਆਂ ਦੀ ਚਿੱਠੀਆਂ ਲਿਖ ਕੇ ਜਾਂ ਫੋਨ ਕਰਕੇ ਹੌਸਲਾਂ ਅਫਜਾਈ ਕਰਦੇ ਆਏ ਨੇ ਅਤੇ ਹੁਣ ਵੀ ਕਰਦੇ ਹਨ ਅਤੇ ਇਨ੍ਹਾ ਦਾ ਫਿਰਆਦ ਕਰਨ ਦਾ ਤਰੀਕਾ ਬਹੁੱਤ ਵਧੀਆ ਅਤੇ ਖੁਸ਼ ਕਰਨ ਅਤੇ ਨਾ ਭੁੱਲਣ ਵਾਲਾ ਹੁੰਦਾ ਹੈ।
ਪ੍ਰਸਿੱਧ ਗੀਤਕਾਰ ਹਰਬੰਸ ਸਿੰਘ ਜੰਡੂ ਲਿਤਰਾਂਵਾਲੇ ਨੇ ਪੰਜਾਬੀ ਸਰੋਤਿਆਂ ਦੇ ਕਲੱਬ ਨੂੰ ਲਗਾਤਾਰ ਮਾਂ-ਬੋਲੀ ਪੰਜਾਬੀ ਦੀ ਸੇਵਾ ਕਰਨ ਲਈ ਬਹੁੱਤ ਵਧਾਈਆਂ ਦੇਣ ਦੀ ਖੁਸ਼ੀ ਮਿਹਸੂਸ ਕਰ ਰਹੇਂ ਹਾਂ। ਬਰਿਟਿੱਸ਼ ਹਾਰਟ ਫਾਂਉਡੇਸ਼ਨ ਦੇ ਰਾਜਦੂਤ ਭਾਈ ਸਾਹਿਬ ਸੁਲੱਖਣ ਸਿੰਘ ਜੀ ਦਰਦ ਨੇ ਦੱਸਿਆ ਕਿ ਵਾਹਿਗੁਰੂ ਜੀ ਦੀ ਕਿਰਪਾ ਨਾਲ ਇਹ ਕਲੱਬ ਪਿਛਲੇ ਸਾਲ ਤੋਂ ਸਿਹਤ ਦੇ ਸਬੰਧ ਵਿੱਚ ਪ੍ਰੋਗਰਾਮ ਰੱਖਣ ਲੱਗੇ ਹਨ ਜੋ ਬਹੁੱਤ ਚੰਗੀ ਗੱਲ ਹੈ ਕਿਉਕਿਂ ਸਾਡੇ ਏਸ਼ੀਅਨ ਲੋਕ ਦਿੱਲ ਦੀਆਂ ਬਿਮਾਰੀਆਂ , ਡਾਇਬੀਟਸ, ਹਾਈ ਬੀ ਪੀ ਦੇ ਸ਼ਿਕਾਰ ਰਹਿੰਦੇ ਹਨ। ਇਸ ਤੋਂ ਬਚਣ ਲਈ ਤਲੀਆਂ ਖੁਰਾਕਾਂ, ਜਿਆਦਾ ਫੈਟ ਵਾਲੇ ਖਾਣੇ, ਤਿੰਨੇ ਚਿੱਟੇ..ਚਿੱਟਾ ਆਟਾ, ਚਿੱਟਾ ਲੂਣ, ਚਿੱਟੀ ਖੰਡ ਤੋਂ ਪਰੇ ਹੀ ਰਹਿਣਾ ਚਾਹੀਦਾ ਹੈ ਅਤੇ ਘੱਟੋ ਘੱਟ 20 ਮਿੰਟ ਕਸਰਤ ਹਰ ਰੋਜ ਕਰਨੀ ਚਾਹੀਦੀ ਹੈ।
ਅਲਾਪ ਭੰਗੜਾ ਗਰੁੱਪ ਦੇ ਮੁੱਖ ਗਾਇਕ ਚੰਨੀ ਸਿੰਘ ਓ ਬੀ ਈ ਜ ੀਨੇ ਮਿਉਜਕ ਸਮੇਤ ਗਾ ਕੇ ਬਹੁੱਤ ਹੀ ਸ਼ਾਨਦਾਰ ਸੁਨੇਹਾ ਭੇਜਿਆ ਜਿਸਦੀ ਜਿੰਨੀ ਵੀ ਸਿਫਤ ਕਰੀਏ ਥੌੜੀ ਹੀ ਹੋਵੇਗੀ।
“ ਤੂੰ ਏ ਸਾਡੀ ਸ਼ਾਂਨ ਸਾਡੀ ਮਾਂ ਬੋਲੀ
ਤੂੰ ਸਾਡੀ ਹੈ ਪਿਹਚਾਨ ਸਾਡੀ ਮਾਂ ਬੋਲੀ
ਤੇਨੂੰ ਸਦਾ ਕਰਾਂਗੇ ਪਿਆਰ ਪੰਜਾਬੀ ਮਾਂ ਬੋਲੀ
ਕਰੇ ਸੱਭ ਧਰਮਾ ਦਾ ਸਤਿਕਾਰ ਸਾਡੀ ਮਾਂ ਬੋਲੀ
ਓਏ ਸਾਡੀ ਮਾਂ ਬੋਲੀ, ਸਾਡੀ ਮਾਂ ਬੋਲੀ, ਪੰਜਾਬੀ ਮਾਂ ਬੋਲੀ”
“ਮੇਰੇ ਵਲੋਂ ਪੰਜਾਬੀ ਲਿਸਨਰਜ ਕਲੱਬ ਨੂੰ 29ਵੀਂ ਐਨੀਵਰਸਰੀ ਤੇ ਦਿਲੋਂ ਮੁਬਾਰਕ ਬਾਤ ਤੇ ਨਾਲ ਹੀ ਪੰਜਾਬੀ ਲਿਸਨਰਜ ਕਲੱਬ ਦੇ ਮੋਡੀ ਸਰਦਾਰ ਤਰਲੋਚਨ ਸਿੰਘ ਵਿਰਕ ਅਤੇ ਉਨ੍ਹਾ ਦੀ ਟੀਮ ਨੂੰ ਪੰਜਾਬੀ ਮਾਂ ਬੋਲੀ ਨੂੰੰ ਹਰ ਪਾਸੇ ਪ੍ਰਮੋਟ ਕਰਨ ਦੀਆਂ ਕੋਸ਼ਿਸ਼ਿਆਂ ਲਈ ਬਹੁੱਤ ਬਹੁੱਤ ਧੰਨਵਾਦ।
ਪੰਜਾਬੀ ਬੋਲੀ ਸਾਡੇ ਬਜੁਰਗਾਂ ਦੀ ਦੇਣ ਹੈ ਅਤੇ ਸਾਡੀ ਮਾਂ ਵਰਗੀ ਹੈ। ਸਾਨੂੰ ਸੱਭ ਧਰਮਾਂ ਦੀਆਂ ਬੋਲੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਪਰ ਆਪਣੀ ਮਾਂ ਬੋਲੀ ਨੂੰ ਵੀ ਹਮੇਸ਼ਾ ਯਾਦ ਰੱਖਣਾ ਚਾਹੀਦਾ , ਉਸਨੂੰ ਕਦੇ ਨਹੀਂ ਭੁਲਾਉਣਾ ਚਾਹੀਦਾ ਕਿਉਕਿਂ ਸਾਡੀ ਮਾਂ ਬੋਲੀ ਸਾਡਾ ਵਿਰਸਾ ਹੈ ਸਾਡੀ ਪਿਹਚਾਨ ਹੈ। ਸਾਨੂੰ ਸਾਡੇ ਬੱਚਿਆਂ ਨੂੰ ਵੀ ਪੰਜਾਬੀ ਮਾਂ ਬੋਲੀ ਨਾਲ ਜੋੜਨ ਦੀ ਕੋਸ਼ਿੱਸ਼ ਕਰਨੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਸਮੇ ਵਿਚ ਵੀ ਸਾਡੀ ਪਹਿਚਾਨ ਬਣੀ ਰਹੇ। ਮੈਂ ਤੇ ਮੇਰੀ ਬੇਟੀ ਮੋਨਾ ਸਿੰਘ ਪੰਜਾਬੀ ਮਾਂ ਬੋਲੀ ਨੂੰ ਹੋਰ ਵੀ ਉੱਚਾ ਲਿਜਾਣ ਦੀ ਕੋਸ਼ਿਸ਼ ਆਪਣੇ ਗੀਤਾਂ ਰਾਹੀਂ ਕਰਦੇ ਰਹੇ ਹਾਂ ਅਤੇ ਰੱਬ ਨੇ ਸਾਨੂੰ ਇਸ ਕੰੰਮ ਵਿੱਚ ਭਰਭੂਰ ਕਾਮਯਾਬੀ ਸਫਲਤਾ ਪ੍ਰਧਾਨ ਕੀਤੀ ਹੈ। ਹੁਣ ਦੇਖੋ ਪੰਜਾਬੀ ਬੋਲੀ ਅਤੇ ਪੰਜਾਬੀ ਮਿਉਜਿੱਕ ਦੁਨੀਆ ਦੇ ਕੋਨੇ ਕੋਨੇ ਤੇ ਛਾਇਆ ਹੋਇਆ ਹੈ। ਸਰਦਾਰ ਤਰਲੋਚਨ ਸਿੰਘ ਵਿਰਕ ਨੇ ਜੋ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰਨ ਦਾ ਜੋ ਬੀੜਾ ਚੁਕਿਆ ਹੋਇਆ ਉਹ ਬਹੱਤ ਹੀ ਸ਼ਲਾਘਾਯੋਗ ਹੈ। ਪ੍ਰਮਾਤਮਾ ਅੱਗੇ ਇਹੋ ਅਰਦਾਸ ਹੈ ਕਿ ਉਹ ਇਸ ਭਲੇ ਕੰਮ ਲਈ ਹੋਰ ਵੀ ਤਰੱਕੀਆਂ ਦੇ ਰਾਹ ਤੇ ਚੱਲੇ ਤੇ ਮੇਰੇ ਵਲੋਂ ਇੱਕ ਵਾਰੀ ਫੇਰ ਪੰਜਾਬੀ ਲਿਸਨਰਜ ਕਲੱਬ ਦੀ 29ਵੀ ਸਥਾਪਨਾ ਦਿਵਸ ਤੇ ਬਹੁੱਤ ਬਹੁੱਤ ਦਿਲੋਂ ਮੁਬਾਰਕ ਬਾਤ। ਕਰੇ ਸੱਭ ਧਰਮਾ ਦਾ ਸਤਿਕਾਰ ਪੰਜਾਬੀ ਮਾਂ ਬੋਲੀ , ਸਾਡੀ ਮਾਂ ਬੋਲੀ ਪੰਜਾਬੀ ਮਾਂ ਬੋਲੀ”।
ਲੈਸਟਰ ਹਸਪਤਾਲਾਂ ਦੇ ਮੁੱਖ ਚੈਪਲਿੰਨ ਕਰਤਾਰ ਸਿੰਘ ਬੜਿੰਗ ਨੇ ਸਮਾਗਮ ਤੇ ਆਪਣੀ ਹਾਜਰੀ ਲਾਈ, ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਪੰਜਾਬੀ ਲਿਸਨਰਜ ਕਲੱਬ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਉਚੇ ਮਿਆਰ ਦੇ ਪ੍ਰਬੰਧ ਗੁਰਦਵਾਰਾ ਸਾਹਿਬ ਵਿਖੇ ਕਰਦੇ ਰਹੇ ਹਨ ਜਿਵੇਂ 2008 ਨੂੰ ਗੁਰਦਵਾਰਾ ਗੁਰੂ ਹਰਿਕ੍ਰਿਸ਼ਨ ਸਾਹਿਬ ਵਿਖੇ ਦਸਤਾਰ ਮੁਕਾਬਲੇ ਕਰਵਾਏ ਜਿਸ ਵਿੱਚ 100 ਬੱਚਿਆਂ ਨੇ ਭਾਗ ਲਿਆ। 2014 ਵਿੱਚ ਗੁਰੂ ਤੇਗ ਬਹਾਦਰ ਗੁਰਦਵਾਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜ ੀਦੇ ਪਹਿਲੇ ਪ੍ਰਕਾਸ਼ ਦਿਵਸ ਦੀ 410ਵੀਂ ਵਰ੍ਹੇਗੰਡ ਮਨਾਈ ਗਈ। ਇਸ ਸਮੇ ਲੈਸਟਰ ਦੇ ਪਹਿੱਲੇ ਗੁਰਦਵਾਰਾ ਸਾਹਿਬ ਦੇ ਮੁੱਖ ਸੇਵਾਦਾਰ ਪਰੀਤਮ ਸਿੰਘ ਤੱਖਰ ਦਾ ਸਨਮਾਨ ਅਤੇ ਮਨਸੁਖਪ੍ਰੀਤ ਕੋਰ ਖਾਲਸਾ ਜੀ ਨੂੰ 6 ਸਾਲ ਦੀ ਉਮਰ ਵਿੱਚ ਸਾਹਿਜ ਪਾਠ ਪੂਰਾ ਕਰਨ ਲਈ ਪੰਜਾਬੀ ਲਿਸਨਰਜ ਕਲੱਬ ਨੇ ਸੋਨੇ ਦਾ ਖੰਡਾ ਭੇਟ ਕੀਤਾ ਸੀ। ਨਵੰਬਰ ਵਿੱਚ ਕਲੱਬ ਵਲੋਂ ਦੁਨੀਆ ਦੇ ਯੰਗਾਂ ਵਿੱਚ ਸਿੱਖਾਂ ਵਲੋਂ ਕੁਰਬਾਨੀਆਂ ਬਾਰੇ ਇੱਕ ਉਚੇ ਮਿਆਰ ਦਾ ਲੈਕਚਰ ਦੀ ਕੋਸ਼ਿਸ਼ਿਆਂ ਹੋ ਰਹੀਆਂ ਹਨ।
ਐਫ.ਸੀ.ਖਾਲਸਾ ਲੈਸਟਰ ਜੀ.ਏ.ਡੀ. ਦੇ ਸੇਵਾਦਾਰ ਸੰਤੋਖ ਸਿੰਘ ਬਾਠ ਜੀ ਨੇ ਪੰਜਾਬੀ ਲਿਸਨਰਜ ਕਲੱਬ ਅਤੇ ਉਚੇਚੇ ਤੌਰ ਤੇ ਤਰਲੋਚਨ ਸਿੰਘ ਵਿਰਕ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਸਾਡੇ ਕਲੱਬ ਲਈ ਆਪਣੇ ਦੋਹਤਰੇ ਅਤੇ ਪੋਹਤਰੇ ਦੇ ਜਨਮ ਦਿਨਾ ਦੀਆਂ ਖੁਸ਼ੀਆਂ ਸਮੇ £115 ਇਕੱਠੇ ਕਰਕੇ ਦਿੱਤੇ।
ਪੰਜਾਬੀ ਲਿਸਨਰਜ ਕਲੱਬ ਦੇ ਸੰਚਾਲਕ ਤਰਲੋਚਨ ਸਿੰਘ ਵਿਰਕ ਨੇ ਲੈਸਟਰਸ਼ਾਇਰ ਕਾਂਉਟੀ ਕਾਂਉਸਲ ਦੇ ਲਿਉਂਟੈਨਿਸੀ ਦਫਤਰ, ਸਾਰੇ ਮਿਹਮਾਨ, ਗੁਰਦਵਾਰਾ ਪ੍ਰਬੰਧਕ ਕਮੇਟੀ , ਐਫ.ਸੀ.ਖਾਲਸਾ ਲੈਸਟਰ ਜੀ.ਏ.ਡੀ. ਯੂਥ ਅਕੈਡਮੀ ਲਈ ਦਾਨ ਕਰਨ ਵਾਲਿਆਂ, ਸਮੂਹ ਸਹਿਯੋਗੀਆਂ ਅਤੇ ਉਚੇਚੇ ਤੌਰ ਤੇ ਭਾਈ ਜਸਵੀਰ ਸਿੰਘ, ਭਾਈ ਬਲਿੰਦਰ ਸਿੰਘ ਅਤੇ ਭਾਈ ਦਰਬਾਰਾ ਸਿੰਘ ਦਾ ਤਿਹ ਦਿਲੋਂ ਧੰਨਵਾਦ ਕੀਤਾ ਅਤੇ ਅਗਾਂਹ ਤੋਂ ਇਸੇ ਤਰਾਂ ਸਿਹਯੋਗ ਮਿਲਣ ਦੀ ਆਸ ਰੱਖੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly