ਔਰਤਾਂ ਵਿਰੁੱਧ ਹਿੰਸਾ ਨੂੰ ਸਖ਼ਤੀ ਨਾਲ ਰੋਕਿਆ ਜਾਵੇ -ਡਾਕਟਰ ਹੇਮ ਲਤਾ‌

ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਵਿਰੁੱਧ 9 ਸਤਬੰਰ ਨੂੰ ਸੂਬਾਈ ਕਨਵੈਨਸ਼ਨ ਕਰਨ ਦਾ ਐਲਾਨ -ਚੰਦਰ ਸ਼ੇਖਰ 
ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ:- ਅੱਜ ਚੀਮਾਂ ਭਵਨ ਵਿਖੇ ਸੂਬਾਈ ਸੀਟੂ ਦੇ ਆਹੁਦੇਦਾਰਾਂ  ਦੀ ਮੀਟਿੰਗ ਸੂਬਾ ਪ੍ਰਧਾਨ ਸਾਥੀ ਮਹਾਂ ਸਿੰਘ ਰੌੜੀ ਦੀ ਪ੍ਰਧਾਨਗੀ ਹੇਠ ਹੋਈ ।ਸੀਟੂ ਦੀ ਵਧੇਰੇ ਜੱਥੇਬੰਦਕ ਮਜਬੂਤੀ ਲਈ ਸੀਟੂ ਦੀ ਕੁੱਲ ਹਿੰਦ ਪ੍ਰਧਾਨ ਡਾ:ਹੇਮ ਲਤਾ‌ ਨੇ ਜਨਰਲ ਕੌਂਸਲ ਦੇ ਫੈਸਲਿਆਂ ਦੀ ਵਿਸਤ੍ਰਿਤ ਜਾਣਕਾਰੀ ਦਿੱਤੀ ਅਤੇ ਮਜ਼ਦੂਰ ਜਮਾਤ ਦੇ ਬੁਨਿਆਦੀ ਅਤੇ ਭਖਦੇ ਮਸਲਿਆਂ ਬਾਰੇ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਪੜਾਅਵਾਰ ਸੰਘਰਸ਼ ਨੂੰ  ਤਿੱਖਾ ਕਰਨ ਲਈ,9 ਸਤਬੰਰ ਨੂੰ ਸੂਬਾਈ ਕਨਵੈਨਸ਼ਨ ਕਰਨ ਦੀ ਤਜਵੀਜ਼ ਰੱਖੀ ।
     ਸੀਟੂ ਪੰਜਾਬ ਦੇ ਜਨਰਲ ਸਕੱਤਰ ਸਾਥੀ ਚੰਦਰ ਸ਼ੇਖਰ ਨੇ ਦੱਸਿਆ ਕਿ ਠੇਕੇਦਾਰੀ ਪ੍ਰਥਾ ਅਤੇ ਅਸਥਾਈ ਮਜ਼ਦੂਰਾਂ ਦੀਆਂ ਮੰਗਾਂ ਲਈ, ਸਕੀਮ ਵਰਕਰਾਂ ਆਂਗਨਵਾੜੀ ,ਮਿਡ ਡੇ ਮੀਲ, ਆਸ਼ਾ ਵਰਕਰਾਂ ਦੀਆਂ ਮੰਗਾਂ, ਮਨਰੇਗਾ ਮਜ਼ਦੂਰਾਂ, ਨਿਰਮਾਣ ਮਜ਼ਦੂਰਾਂ ,ਭੱਠਾ ਮਜ਼ਦੂਰਾਂ, ਪੇਂਡੂ ਚੌਕੀਦਾਰਾਂ, ਪੱਲੇਦਾਰਾਂ ਦੀਆਂ ਮੰਗਾਂ ਅਤੇ ਜਨਤਕ ਖੇਤਰ ਦੀ ਮਜ਼ਬੂਤੀ ਲਈ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਪੜਾਅਵਾਰ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਨ ਲਈ 9 ਸਤੰਬਰ ਦੀ ਜਲੰਧਰ ਕਨਵੈਨਸ਼ਨ ਵਿੱਚ ਠੋਸ ਨਿਰਣੇਂ ਕੀਤੇ ਜਾਣਗੇ।
      ਸਾਥੀ ਚੰਦਰ ਸ਼ੇਖਰ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਸੀਟੂ ਦੀ ਆਲ ਇੰਡੀਆ ਪ੍ਰਧਾਨ ਡਾ:ਹੇਮ ਲਤਾ ਅਤੇ ਆਲ ਇੰਡੀਆ ਸਕੱਤਰ ਭੈਣ ਊਸ਼ਾ ਰਾਣੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਦਿਸ਼ਾ ਨਿਰਦੇਸ਼ ਦਿੱਤੇ ।  ਸੀਟੂ ਪੰਜਾਬ ਦੇ ਸੂਬਾਈ ਆਹੁਦੇਦਾਰਾਂ ਸਾਥੀ ਸੁੱਚਾ ਸਿੰਘ ਅਜਨਾਲਾ, ਗੁਰਨਾਮ ਸਿੰਘ ਘਨੌਰ, ਅਮਰਨਾਥ ਕੂੰਮਕਲਾਂ, ਦਲਜੀਤ ਕੁਮਾਰ ਗੋਰਾ, ਜਤਿੰਦਰਪਾਲ ਸਿੰਘ, ਬਲਕਾਰ ਸਿੰਘ, ਨੱਛਤਰ ਸਿੰਘ ਗੁਰਦਿੱਤ ਪੁਰਾ, ਸ਼ੇਰ ਸਿੰਘ ਫਰਵਾਹੀ, ਗੁਰਦੇਵ ਸਿੰਘ ਬਾਗੀ, ਭੈਣ ਸੁਭਾਸ਼ ਰਾਣੀ, ਮਹਿੰਦਰ ਕੁਮਾਰ ਵੱਢੋਆਣਾ, ਪਰਮਜੀਤ ਨੀਲੋਂ, ਜੋਗਿੰਦਰ ਸਿੰਘ ਔਲਖ ਨੇ ਵੀ ਫੈਸਲੇ ਲੈਣ ਵਿੱਚ ਅਪਣੇ ਵੱਡਮੁੱਲੇ ਵਿਚਾਰ ਦਿੱਤੇ। ਮੀਟਿੰਗ ਨੇ ਸੂਬਾ ਸੀਟੂ ਵੱਲੋਂ ਕੇਰਲਾ ਦੇ ਹੜ ਪੀੜਤਾਂ ਲਈ ਇੱਕਤਰ ਕੀਤੀ ਇੱਕ ਲੱਖ ਪੰਜਾਹ ਹਜ਼ਾਰ ਰੁਪਏ ਦੀ ਰਾਸ਼ੀ ਲਈ ਸ਼ਲਾਘਾ ਕੀਤੀ ਅਤੇ ਇਸ ਕਾਰਜ਼ ਨੂੰ ਜ਼ਾਰੀ ਰੱਖਣ ਦਾ ਫੈਸਲਾ ਕੀਤਾ।
    ਸੀਟੂ ਵੱਲੋਂ ਕੋਲਕਾਤਾ ਦੀ ਸਰਕਾਰੀ ਮੈਡੀਕਲ ਕਾਲਜ ਦੀ ਮਹਿਲਾ ਡਾਕਟਰ ਦੇ ਕਤਲ ਅਤੇ ਬਲਾਤਕਾਰ ਵਿਰੁੱਧ ਪੰਜਾਬ ਵਿੱਚ ਜੱਥੇਬੰਦ ਕੀਤੇ ਰੋਸ ਐਕਸ਼ਨਾਂ ਉੱਤੇ ਤੱਸਲੀ ਪ੍ਰਗਟ ਕੀਤੀ ਅਤੇ ਔਰਤਾਂ ਵਿਰੁੱਧ ਵੱਧ ਰਹੀਆਂ ਹਿੰਸਕ ਘਟਨਾਵਾਂ ਵਿਰੁੱਧ ਜਾਗਰੂਕਤਾ ਅਤੇ ਵਿਰੋਧ ਲਈ ਸਤੰਬਰ ਦਾ ਪਹਿਲਾ ਹਫ਼ਤਾ ਭਰਵੀਂ ਮੁਹਿੰਮ ਚਲਾਉਣ ਅਤੇ ਇੱਕ ਸਤੰਬਰ ਨੂੰ ਅਮਨ ਲਹਿਰ ਦੀ ਮਹੱਤਤਾ ਬਾਰੇ ,9 ਸਤੰਬਰ ਦੀ ਜਲੰਧਰ ਵਿਖੇ ਕੀਤੀ ਜਾ ਰਹੀ ਕਨਵੈਨਸ਼ਨ ਬਾਰੇ ਡਾਕਟਰ ਹੇਮ ਲਤਾ ਜੀ ਵੱਲੋਂ ਪੇਸ਼ ਕੀਤੇ ਵਿਚਾਰਾਂ ਦੀ ਪ੍ਰੋੜਤਾ ਕਰਦਿਆਂ ਸਰਬਸੰਮਤੀ ਨਾਲ ਫੈਸਲੇ ਕੀਤੇ ਗਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਲਾਇਨਜ਼ ਕਲੱਬ ਡੇਰਾਬੱਸੀ ਵੱਲੋਂ ਬੇਸਹਾਰਾ ਬੱਚਿਆਂ ਨੂੰ ਖਾਣ ਪੀਣ ਦਾ ਸਮਾਨ ਵੰਡਿਆ *ਅਨਾਥ ਬੱਚਿਆਂ ਦੀ ਭਲਾਈ ਲਈ ਲਾਇਨਜ਼ ਕਲੱਬ ਵੀ ਯੋਗਦਾਨ ਪਾਵੇਗਾ: ਨਿਤਿਨ ਜਿੰਦਲ
Next articleਰੋਟਰੀ ਕਲੱਬ ਆਫ਼ ਲੁਧਿਆਣਾ ਹਾਰਮਨੀ ਵੱਲ਼ੋਂ ਸਨਮਾਨ ਸਮਾਗਮ ਆਯੋਜਿਤ