ਗਜ਼ਟਿਡ ਅਤੇ ਨਾਨ ਗਜ਼ਟਿਡ ਐਸ ਸੀ / ਬੀ ਸੀ ਇੰਪਲਾਈਜ ਵੈਲਫੇਅਰ ਫੈਡਰੇਸ਼ਨ ਤਹਿਸੀਲ ਕਪੂਰਥਲਾ ਦੀ ਸਰਵਸੰਮਤੀ ਨਾਲ ਚੋਣ ਹੋਈ

ਪਰਮਜੀਤ ਲਾਲ‌ ਤਹਿਸੀਲ ਕਪੂਰਥਲਾ ਦੇ ਪ੍ਰਧਾਨ ਅਤੇ ਡਾਕਟਰ ਪਰਮਜੀਤ ਕੌਰ ਜਨਰਲ ਸਕੱਤਰ ਬਣੇ 
ਕਪੂਰਥਲਾ,(ਸਮਾਜ ਵੀਕਲੀ) ( ਕੌੜਾ ) – ਐਸ ਸੀ/ ਬੀ ਸੀ ਸਮਾਜ ਅਤੇ ਮੁਲਾਜ਼ਮ ਵਰਗ ਦੀ ਆਵਾਜ਼ ਬੁਲੰਦ ਕਰਨ ਵਾਲੀ ਜੱਥੇਬੰਦੀ ਗਜ਼ਟਿਡ ਅਤੇ ਨਾਨ ਗਜ਼ਟਿਡ ਐਸ ਸੀ / ਬੀ ਸੀ ਇੰਪਲਾਈਜ ਵੈਲਫੇਅਰ ਫੈਡਰੇਸ਼ਨ ਕਪੂਰਥਲਾ ਵਲ੍ਹੋਂ ਨਵੀਂ ਟਰਮ ਲਈ ਆਰ ਸੀ ਐੱਫ ਕਪੂਰਥਲਾ   ਵਿਖੇ ਇਜਲਾਸ ਕਰਕੇ ਜ਼ਿਲ੍ਹਾ ਪ੍ਰਧਾਨ  ਸਤਵੰਤ ਸਿੰਘ ਟੂਰਾ,  ਮਨਜੀਤ ਗਾਟ,  ਸੰਤੋਖ ਸਿੰਘ ਮੱਲ੍ਹੀ ਸੀ ਐੱਚ ਟੀ, ਲਖਵੀਰ ਚੰਦ, ਗਿਆਨ ਚੰਦ ਵਾਹਦ , ਸੀ ਐੱਚ ਟੀ ਜੈਮਲ ਸਿੰਘ ਦੀ ਅਗਵਾਈ ਵਿੱਚ ਤਹਿਸੀਲ ਕਮੇਟੀ ਕਪੂਰਥਲਾ ਦੀ ਚੋਣ ਕੀਤੀ ਗਈ । ਚੋਣ ਅਨੁਸਾਰ ਤਹਿਸੀਲ ਕਪੂਰਥਲਾ ਦੇ ਪ੍ਰਧਾਨ ਪਰਮਜੀਤ ਲਾਲ‌, ਸੀਨੀਅਰ ਮੀਤ ਪ੍ਰਧਾਨ  ਹਰਜਿੰਦਰ ਸਿੰਘ, ਜਨਰਲ ਸਕੱਤਰ ਡਾ. ਪਰਮਜੀਤ ਕੌਰ,ਮੀਤ  ਪ੍ਰਧਾਨ ਸ੍ਰੀਮਤੀ ਸੰਤੋਸ਼ ਕੌਰ , ਵਿੱਤ ਸਕੱਤਰ  ਰੇਸ਼ਮ ਰਾਮਪੁਰੀ ਜੀ ਚੁਣੇ ਗਏ। ਇਸ ਮੌਕੇ ਤੇ ਸੰਤੋਖ ਸਿੰਘ ਮੱਲ੍ਹੀ ਅਤੇ ਚੁਣੇ ਗਏ ਅਹੁਦੇਦਾਰਾਂ ਵੱਲੋਂ ਯਕੀਨ ਦਵਾਇਆ ਗਿਆ ਉਹ ਪੁਰੀ ਤਨਦੇਹੀ ਨਾਲ ਸਮਾਜ ਅਤੇ ਮੁਲਾਜ਼ਮ ਵਰਗ ਦੇ ਮਸਲਿਆਂ ਲਈ ਸੰਘਰਸ਼ ਕਰਨਗੇ ਅਤੇ ਫੈਡਰੇਸ਼ਨ ਨੂੰ ਹੋਰ ਮਜ਼ਬੂਤ ਕਰਨਗੇ।
     ਇਸ ਮੌਕੇ ‘ਤੇ ਅਧਿਆਪਕਾ ਡਾ. ਪਰਮਜੀਤ ਕੌਰ ਆਰ ਸੀ ਐੱਫ ,ਅਧਿਆਪਕਾ ਰਣਜੀਤ ਕੌਰ,ਅਧਿਆਪਕਾ ਸਰੋਜਾ ਲੱਧੜ , ਅਧਿਆਪਕਾ ਸਤਵਿੰਦਰ ਕੌਰ, ਅਧਿਆਪਕਾ ਪਰਮਜੀਤ ਕੌਰ ਸਿਆਲ ਹੋਰ ਬਹੁਤ ਸਾਰੇ ਸਾਥੀ ਸ਼ਾਮਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ‘ਚ ਨੈਸ਼ਨਲ ਸਪੇਸ ਡੇ ਮਨਾਇਆ
Next articleਐਂਟੀ ਡੇਂਗੂ ਕੰਪੇਨ ਤਹਿਤ ਰੋਡਵੇਜ਼ ਵਰਕਸ਼ਾਪਾਂ, ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨਾਂ ‘ਤੇ ਲਾਰਵਾ ਚੈੱਕ ਕੀਤਾ, ‘ਹਰ ਸ਼ੁਕਰਵਾਰ ਡੇਂਗੂ ਤੇ ਵਾਰ’ ਮੁਹਿੰਮ ਤਹਿਤ ਲੋਕਾਂ ਨੂੰ ਡੇਂਗੂ ਤੋਂ ਬਚਾਅ ਸਬੰਧੀ ਕੀਤਾ ਜਾ ਰਿਹਾ ਹੈ ਜਾਗਰੂਕ – ਸਿਵਲ ਸਰਜਨ ਮਾਨਸਾ