ਕਪੂਰਥਲਾ ,(ਸਮਾਜ ਵੀਕਲੀ) (ਕੌੜਾ )- ਅਧਿਆਪਕ ਜਥੇਬੰਦੀਆਂ ਅਤੇ ਪੈਨਸ਼ਨਰਾਂ ਦੇ ਸਾਂਝੇ ਫਰੰਟ ਵੱਲੋਂ ਇੱਕ ਮੰਚ ਤੇ ਇੱਕਠੇ ਹੋ ਕੇ ਸੁਲਤਾਨਪੁਰ ਲੋਧੀ ਦੇ ਬੱਸ ਸਟੈਂਡ ਤੇ ਸਰਕਾਰ ਵਿਰੁੱਧ ਧਰਨਾ ਅਤੇ ਰੋਸ ਵਿਖਾਵਾ ਕੀਤਾ ਗਿਆ।ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਐਲਾਨ ਕੀਤਾ ਕਿ ਉਹ ਸਰਕਾਰ ਦੇ ਕਿਸੇ ਦਬਾਅ ਅੱਗੇ ਨਹੀਂ ਝੁਕਣਗੇ। ਬੱਸ ਸਟੈਂਡ ਦੇ ਦਿੱਤੇ ਗਏ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਸੁਖਚੈਨ ਸਿੰਘ ਬੱਧਨ ਜਿਲ੍ਹਾ ਪ੍ਰਧਾਨ ਜੀਟੀਯੂ, ਡੀ ਟੀ ਐਫ ਦੇ ਪ੍ਰਧਾਨ ਹਰਵਿੰਦਰ ਸਿੰਘ ਅੱਲੂਵਾਲ,ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਿੰਸੀਪਲ ਕਰਨੈਲ ਸਿੰਘ, ਪੰਜਾਬ ਪਾਵਰਕੌਮ ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਤਾਪ ਸਿੰਘ ਮੋਮੀ,ਈ ਟੀ ਟੀ ਯੂਨੀਅਨ ਦੇ ਆਗੂ ਰਸ਼ਪਾਲ ਸਿੰਘ ਵੜੈਚ, ਮਾਸਟਰ ਸੁੱਚਾ ਸਿੰਘ ਮਿਰਜ਼ਾਪੁਰ, ਕਾਮਰੇਡ ਮੁਕੰਦ ਸਿੰਘ, ਕਿਸਾਨ ਆਗੂ ਅਮਰਜੀਤ ਸਿੰਘ ਟਿੱਬਾ, ਕਾਮਰੇਡ ਮਦਨ ਲਾਲ ਕੰਡਾ ਨੇ ਕਿਹਾ ਕਿ ਮੁੱਖ ਮੰਤਰੀ ਵਲੋਂ ਸਮਾਂ ਦੇ ਕੇ ਬਾਅਦ ਵਿੱਚ ਮੀਟਿੰਗ ਰੱਦ ਕਰ ਦਿੱਤੀਆਂ ਜਾਂਦੀਆਂ ਹਨ ।ਜਦ ਕਿ ਸਰਕਾਰ ਬਣਨ ਤੋਂ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ਼ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਆਉਣ ਤੇ ਪਹਿਲੀ ਕੈਬਨਿਟ ਮੀਟਿੰਗ ਵਿੱਚ ਸਾਰੀਆਂ ਮੰਗਾਂ ਹੱਲ ਕਰ ਦਿੱਤੀਆਂ ਜਾਣਗੀਆਂ। ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਮੁੱਖ ਮੰਗਾਂ ਜਿਨ੍ਹਾਂ ਵਿੱਚ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨਾ,ਪੈਨਸ਼ਨਰਾ ਨੂੰ 2.59 ਨੂੰ ਗੁਣਾਕ ਲਾਗੂ ਕਰਨਾ ,ਨਵੇਂ ਮੁਲਾਜਮਾ ਦੀ ‘ਭਰਤੀ ਪੂਰੇ ਤਨਖਾਹ ਸਕੇਲ ਤੇ ਕਰਨਾ ,ਕੱਚੇ ਮੁਲਾਜਮ ਪੱਕੇ ਕਰਨਾ,ਪੇਂਡੂ ਭੱਤਾ ਅਤੇ ਹਰ ਤਰਾਂ ਦੇ ਕੱਟੇ ਗਏ ਭੱਤੇ ਬਹਾਲ ਕਰਨਾ,ਡੀ.ਦੇ ਦੀਆਂ ਬਕਾਇਆ ਕਿਸ਼ਤਾ ਜਾਰੀ ਕਰਨੀਆਂ , ਮਹਿਕਮਿਆਂ ਦਾ ਦਾ ਨਿਜੀਕਰਨ ਬੰਦ ਕਰਨਾ
, ਮੁਲਾਜਮ ਦੀਆਂ ਰੋਕੀਆਂ ਤਰੱਕੀਆ ਬਹਾਲ ਕਰਨੀਆਂ,ਅਧਿਆਪਕਾਂ ਪਾਸੋਂ ਗੈਰ ਵਿਦਿਅਕ ਕੰਮ ਲੈਣੇ ਬੰਦ ਕਰਨਾ,ਵਾਧੂ ਦਿੱਤੇ ਗਏ ਸਾਰੇ ਚਾਰਜ ਵਾਪਸ ਲੇਣਾ ਅਤੇ ਨਵੀਂ ਭਰਤੀ ਕਰਨਾ, ਮੁਲਾਜ਼ਮਾਂ ਦੀਆਂ ਬਦਲੀਆ ਅਤੇ ਨਵੀਂ ਭਰਤੀ ਸਮੇਂ ਸਟੇਸ਼ਨ ਘਰ ਦੇ ਨੇੜੇ ਦੇਣ ਨੂੰ ਪਹਿਲ ਦੇਣੀ ਆਦਿ ਜਿਉਂ ਦੀਆਂ ਤਿਉਂ ਹੀ ਖੜੀਆਂ ਹਨ। ਉਨ੍ਹਾਂ ਨੇ ਕਿਹਾ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਸਰਕਾਰ ਪ੍ਰਤੀ ਬਹੁਤ ਵੱਡਾ ਰੋਸ ਹੈ ਅਤੇ ਇਹ ਜ਼ਿਮਨੀ ਚੋਣਾਂ ਵਿੱਚ ਲਾਵੇ ਦੀ ਤਰ੍ਹਾਂ ਫੁੱਟੇਗਾ। ਬੱਸ ਸਟੈਂਡ ਤੋਂ ਰੋਸ ਮਾਰਚ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਮੁੱਖ ਸੜਕ ਤੇ ਪਹੁੰਚਿਆ ਅਤੇ ਇਕੱਠੇ ਹੋ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਫੂਕਿਆ। ਇਸ ਮੌਕੇ ਸਾਂਝੇ ਫਰੰਟ ਦੇ ਆਗੂਆਂ ਨੇ ਪ੍ਰਣ ਕੀਤਾ ਕਿ ਉਹ ਆਪਣੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਸਰਕਾਰ ਦੇ ਨੱਕ ਵਿੱਚ ਦਮ ਕਰ ਦੇਣਗੇ।ਇਸ ਮੌਕੇ ਗੁਰਬਚਨ ਸਿੰਘ ਅਮਰਕੋਟ,ਕਾਮਰੇਡ ਗੁਰਚਰਨ ਦਾਸ, ਕਾਮਰੇਡ ਮਦਨ ਲਾਲ ਕੰਡਾ,ਸੂਬਾ ਸਿੰਘ, ਅਜੀਤ ਸਿੰਘ, ਪ੍ਰਿੰਸੀਪਲ ਸੁਖਜੀਤ ਸਿੰਘ, ਮਾਸਟਰ ਰਕੇਸ਼ ਵਰਮਾ, ਮਾਸਟਰ ਦੇਸ ਰਾਜ, ਮਾਸਟਰ ਪਿਆਰਾ ਸਿੰਘ, ਮਾਸਟਰ ਜਗੀਰ ਸਿੰਘ ਬਾਜਵਾ, ਮਾਸਟਰ ਦਲਬੀਰ ਸਿੰਘ ਠੱਟਾ, ਗੋਪਾਲ ਕ੍ਰਿਸ਼ਨ,ਜੇ ਈ ਵਰਿੰਦਰ ਵਾਤਸ, ਬਲਬੀਰ ਸਿੰਘ ਕਾਲਰੂ, ਪ੍ਰਦੀਪ ਸਿੰਘ ਘੁੰਮਣ, ਕਾਮਰੇਡ ਸੁਰਜੀਤ ਠੱਟਾ,ਗੁਰਲਾਲ ਸਿੰਘ, ਜਗਤਾਰ ਸਿੰਘ,ਰੰਗੇਜ ਸਿੰਘ, ਸੁਖਵਿੰਦਰ ਸਿੰਘ ਡੱਲਾ, ਹਰਮਿੰਦਰ ਸਿੰਘ ਢਿੱਲੋਂ,ਕੋਚ ਸੁਰਜੀਤ ਸਿੰਘ, ਹਰੀਸ਼ ਸ਼ਰਮਾ, ਅਜ਼ੇ ਕੁਮਾਰ, ਗੁਰਦੇਵ ਸਿੰਘ,ਕੁਲਦੀਪ ਠਾਕੁਰ, ਜਗਜੀਤ ਬੂਲਪੁਰ, ਅਵਤਾਰ ਸਿੰਘ ਹੈਬਤਪੁਰ, ਯਾਦਵਿੰਦਰ ਸਿੰਘ ਜਸਵਿੰਦਰ ਸਿੰਘ ਸ਼ਿਕਾਰਪੁਰ, ਅਮਨਦੀਪ ਸਿੰਘ,ਸਿੰਦਰ ਸਿੰਘ, ਦੇਵਿੰਦਰ ਸਿੰਘ, ਜਗਜੀਤ ਸਿੰਘ ਗਾਜੀਪੁਰ, ਸੁਖਵਿੰਦਰ ਸਿੰਘ ਕਾਲੇਵਾਲ, ਕੰਵਲਪ੍ਰੀਤ ਸਿੰਘ ਕੌੜਾ,ਮਾਸਟਰ ਬੂਟਾ ਸਿੰਘ ਦੀਪਕ ਚਾਵਲਾ ਇੰਦਰਵੀਰ ਅਰੋੜਾ,ਅਜੈ ਗੁਪਤਾ ਆਦਿ ਮੁੱਖ ਤੌਰ ਤੇ ਸ਼ਾਮਲ ਹੋਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly