ਇੰਟਰਨੈਸ਼ਨਲ ਸਟਾਰ ਲੋਕ ਗਾਇਕ ਸੁਰਿੰਦਰ ਲਾਡੀ – ਰਿੱਕ ਨੂਰ ਲੈ ਕੇ ਹਾਜ਼ਰ ਹੋਏ ‘ਵਾਂਟੇਡ ‘ ਸੋਸ਼ਲ ਮੀਡੀਆ ਤੇ ਕਰਵਾ ਰਿਹਾ ਇਹ ਸਿੰਗਲ ਟ੍ਰੈਕ ਖੂਬ ਚਰਚਾ- ਰਾਮ ਭੋਗਪੁਰੀਆ

ਕਨੇਡਾ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਇੰਟਰਨੈਸ਼ਨਲ ਸਟਾਰ ਗਾਇਕ ਸੁਰਿੰਦਰ ਲਾਡੀ ਆਪਣੇ ਨਵੇਂ ਟ੍ਰੈਕ “ਵਾਂਟੇਡ” ਨਾਲ ਇੱਕ ਵਾਰ ਫਿਰ ਸਰੋਤਿਆਂ ਦੀ ਕਚਹਿਰੀ ਵਿੱਚ ਆਪਣੀ ਸਹਿ ਗਾਇਕਾ ਰਿੱਕ ਨੂਰ ਨਾਲ ਹਾਜ਼ਰ ਹੋਇਆ ਹੈ। ਇਸ ਸਬੰਧੀ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਗਾਇਕ ਸੁਰਿੰਦਰ ਲਾਡੀ ਨੇ ਦੱਸਿਆ ਕਿ ਇਸ ਟ੍ਰੈਕ ਨੂੰ ਪੰਜਾਬੀ ਸਰੋਤਿਆਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ ਅਤੇ ਉਹਨਾਂ ਦੀ ਇਸ ਨਿਵੇਕਲੀ ਦਿਖ ਨੂੰ ਵੀ ਲੋਕ ਪ੍ਰਵਾਨਗੀ ਮਿਲੀ ਹੈ।  ਇਸ ਟ੍ਰੈਕ ਨੂੰ ਆਰ ਜੇ ਬੀਟਸ ਅਤੇ ਪ੍ਰੋਡਿਊਸਰ ਰਾਮ ਭੋਗਪੁਰੀਆ ਨੇ ਵਿਸ਼ਵ ਭਰ ਵਿੱਚ ਰਿਲੀਜ਼ ਕੀਤਾ ਹੈ। । ਇਸ ਟ੍ਰੈਕ ਦਾ ਸ਼ਾਨਦਾਰ ਸੰਗੀਤ ਮਿੱਕੂ ਸਿੰਘ ਵਲੋਂ ਦਿੱਤਾ ਗਿਆ ਹੈ, ਜਦਕਿ ਇਸਦੇ ਬੋਲਾਂ ਨੂੰ ਐਮ ਪੀ ਇਕਤਾਨਾਗੜੀਆ ਨੇ ਕਲਮਬੱਧ ਕੀਤਾ ਹੈ । ਇਸ ਟ੍ਰੈਕ ਦੀ ਖੂਬਸੂਰਤ ਵੀਡੀਓ ਮੁਨੀਸ਼ ਸ਼ਰਮਾ ਵਲੋਂ ਤਿਆਰ ਕੀਤੀ ਗਈ ਹੈ। ਜਿਸ ਵਿੱਚ ਵੱਖ-ਵੱਖ ਲੋਕੇਸ਼ਨਜ਼ ਨਾਲ ਕਲਾਕਾਰਾਂ ਦੇ ਖੂਬਸੂਰਤ ਸੈਟ ਨੂੰ ਦਿਖਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਲੋਕ ਗਾਇਕ ਸੁਰਿੰਦਰ ਲਾਡੀ ਆਪਣੇ ਅਨੇਕਾਂ ਹਿੱਟ ਗੀਤ ਪੰਜਾਬੀ ਸਰੋਤਿਆਂ ਦੀ ਝੋਲੀ ਪਾ ਚੁੱਕਾ ਹੈ। ਅਤੇ ਉਸਨੂੰ ਇਹ ਪੂਰਨ ਤੌਰ ਤੇ ਆਸ ਹੈ ਕਿ ਇਸ ਆਏ ਨਵੇਂ ਸਿੰਗਲ ਟ੍ਰੈਕ “ਵਾਂਟੇਡ” ਨੂੰ ਸਰੋਤੇ ਜਰੂਰ ਦਿਲੋਂ ਰੱਜਵਾਂ ਪਿਆਰ ਦੇ ਕੇ ਨਿਵਾਜਣਗੇ।  ਇਸ ਟ੍ਰੈਕ ਨਾਲ ਗਾਇਕਾ ਰਿੱਕ ਨੂਰ ਦੀ ਗਾਇਕੀ ਵਿੱਚ ਹਰਿਆਣਵੀ ਬੋਲੀ ਦਾ ਅੰਦਾਜ਼ ਆਪਣੇ ਆਪ ਵਿੱਚ ਬਾਕਮਾਲ ਪੇਸ਼ਕਾਰੀ ਦਾ ਨਮੂਨਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਆਸਟ੍ਰੇਲੀਆ ‘ਚ ‘ਮੇਲਾ ਬੈਸਟ ਦਾ’ ਅੱਜ 24 ਨੂੰ ਹੋਵੇਗਾ ਗਾਇਕਾ ਕੌਰ ਬੀ ਅਤੇ ਗਾਇਕ ਸੋਹਣ ਸ਼ੰਕਰ ਦੇ ਗੀਤਾਂ ਦੀ ਲੱਗੇਗੀ ਛਹਿਬਰ
Next articleਔਰਤਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਹੋਇਆਂ ਸਰਕਾਰ ਵੱਲੋਂ ਉਠਾਏ ਜਾਣ ਠੋਸ ਕਦਮ – ਰਾਜਿੰਦਰ ਕੌਰ ਰਾਜ