ਸੱਭਿਆਚਾਰਕ ਵਿਰਸਾ

ਅਮਰਜੀਤ ਸਿੰਘ ਤੂਰ 
(ਸਮਾਜ ਵੀਕਲੀ) 
ਮਾਲ੍ਹ-ਚਰਖਾ,ਚਾਟੀ-ਮਧਾਣੀ, ਬੈਲਾਂ ਦੀ ਜੋੜੀ, ਹਲ-ਪੰਜਾਲੀ,
ਇਹਨਾਂ ਨੂੰ ਕਹਿ ਸਕਦੇ ਹਾਂ, ਸਾਧਨ ਜਾਂ ਕਿੱਤੇ, ਜਾਨ ਹੁੰਦੀ ਸੁਖਾਲੀ।
 ਭਾਸ਼ਾ, ਬੋਲੀ, ਪਹਿਰਾਵਾ ਬਣਦੇ ਸੱਭਿਆਚਾਰ,
ਸਮੇਂ ਨਾਲ ਸਹਾਇਕ ਸਾਧਨ ਵੀ ਬਦਲੇ, ਬਦਲਿਆ ਨਾ ਸੱਭਿਆਚਾਰ।
ਮਜ਼ਲੂਮਾਂ ਦੀ ਰੱਖਿਆ ਕਰਨੀ, ਦੁਖੀਆਂ ਲਈ ਤਰਸ ਬਰਕਰਾਰ,
ਮੇਲੇ,ਤਿਉਹਾਰ,ਨੱਚਣਾ,ਗਾਉਣਾ, ਭੰਗੜੇ ਹੁੰਦੇ ਸੱਭਿਆਚਾਰ ‘ਚ ਸ਼ੁਮਾਰ।
ਚਰਖੇ, ਮਧਾਣੀਆਂ,ਹਲ-ਪੰਜਾਲੀਆਂ ਸਭ ਖਤਮ ਹੋਣ ਕਿਨਾਰੇ,
ਮਸ਼ੀਨੀਕਰਨ ਹਰ ਖੇਤਰ ਵਿੱਚ ਹੋ ਗਿਆ, ਹੋ ਗਏ ਦਰ ਕਿਨਾਰ।
ਵਿਰਸਾ ਸਾਡਾ ਉੱਚ ਪਾਏ ਦਾ, ਗੁਰੂਆਂ ਬਣਾਇਆ ਸਰਦਾਰ,
ਧਰਮ ਅਸਾਡਾ, ਮਾਨਸ ਕੀ ਜਾਤ ਸਭ ਏਕੋ  ਪਹਿਚਾਨਬੋ, ਦਾ ਦਿੰਦਾ ਆਧਾਰ।
ਰਲ ਮਿਲ ਕੇ ਰਹੋ, ਦਾ ਹੋਕਾ ਦਿੰਦੀ, ਬੋਲੀ ਸਾਡੀ ਸ਼ਾਨਦਾਰ,
ਪਹਿਰਾਵਾ ਕੁਰਤਾ-ਪਜਾਮਾ, ਪਗੜੀ ਨਾਲ ਬਣਦਾ ਨਿਰਾਲਾ ਕਿਰਦਾਰ।
ਚੰਗਾ ਚਾਲ-ਚਲਣ,ਗਊ-ਗਰੀਬ ਦੀ ਰੱਖਿਆ ਕਰਨੀ, ਵਿਰਸਾ ਸਾਡਾ ਅਮੀਰ,
ਸਟੇਜਾਂ ਤੇ ਚਰਖੇ,ਚਾਟੀਆਂ,ਮਧਾਣੀਆਂ,ਛੱਜ ਸਜਾਉਂਦੀ ਮੰਡੀਰ।
ਸ਼ੋਅ ਕਰਦੀ ਕਿ ਇਹ ਹੈ, ਸਾਡਾ ਵਿਰਸਾ ਸਾਡਾ ਸਭਿਆਚਾਰ,
ਜਾਗਰੂਕਤਾ ਹੀ ਭੁਲੇਖਾ ਕਰੇ ਦੂਰ, ਬਣਾਵੇ ਸਮਝਦਾਰ।
ਵਿਆਹ-ਸ਼ਾਦੀਆਂ, ਆਮ ਤੇ ਸਿਆਸੀ ਮੇਲਿਆਂ ਤੇ ਪਾਇਆ ਜਾਂਦਾ ਪਹਿਰਾਵਾ,
ਕਮੀਜ਼-ਪਜਾਮਾ ਨੀਲੇ, ਜਾਂ ਬਸੰਤੀ ਰੰਗ ਦੀ ਪੱਗ ਦਾ ਹੋਵੇ ਦਿਖਾਵਾ।
ਸਭ ਨੂੰ ਸਤਿਕਾਰ ਦੇਣਾ, ਮਿਹਨਤ ਕਰਕੇ ਕੱਢਣਾ ਦਸਵੰਧ,
ਪ੍ਰਭੂ ਪਰਮਾਤਮਾ ਅੱਗੇ ਅਰਦਾਸ ਮੇਰੀ, ਲੰਗਰ ਚਲਦੇ ਰਹਿਣ ਅਨੰਤ।
ਅਮਰਜੀਤ ਸਿੰਘ ਤੂਰ 
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ 
ਹਾਲ ਆਬਾਦ #639/40ਏ ਚੰਡੀਗੜ੍ਹ।
ਫੋਨ ਨੰਬਰ  :  9878469639
Previous articleਐਸ. ਸੀ. ਐਸ. ਟੀ ਰਿਜ਼ਰਵੇਸ਼ਨ ਬਿੱਲ ‘ਚ ਕ੍ਰੀਮੀ ਲੇਅਰ ਲਾਗੂ ਕਰਨ ਨੂੰ ਲੈ ਕੇ ਬਸਪਾ ਹਲਕਾ ਫਿਲੌਰ ਨੇ ਕੀਤਾ ਰੋਸ ਪ੍ਰਦਰਸ਼ਨ
Next article~ਸਲਾਹ ਆਪਣਿਆਂ ਨਾਲ਼~