ਕਲਮ ਦਾ ਸਤਿਕਾਰ

ਬਲਬੀਰ ਸਿੰਘ ਬੱਬੀ
(ਸਮਾਜ ਵੀਕਲੀ) 
ਹਾਕਮ ਦੇ ਧੱਕੇ ਨੂੰ
ਸੱਚ ਬਿਆਨ ਕਰਦੀ
ਕਿਸੇ ਨਿੱਡਰ ਲਿਖਾਰੀ ਦੀ
ਸਮਾਜ ਦਾ ਦਰਦ ਬਿਆਨਦੀ
ਦਿਲ ਨੂੰ ਧੂਅ ਪਾਉਂਦੀ
ਕੋਈ ਰਚਨਾ ਖਬਰ ਲੇਖ
ਅੱਜ ਕੱਲ ਦੇ ਵੱਟਸਐਪ
ਉਤੇ ਬਣੇ ਗਰੁੱਪਾਂ ਵਿੱਚ
ਪਾ ਦਿੱਤੀ ਜਾਂਦੀ ਹੈ
ਅਕਸਰ ਹੀ ਸਮਾਜ ਦਾ
ਦਰਦ ਬਿਆਨ ਕਰਦੇ
ਇਕ ਲੇਖਕ ਵੱਲੋਂ
ਜੋ ਸਮੇਂ ਦਾ ਸੱਚ ਵੀ ਹੈ
ਤੇ ਅੱਜ ਇਸ ਦੀ ਲੋੜ ਵੀ ਹੈ
ਪਰ ਕੀ ਕਰਾਂ ਕਿਵੇਂ ਦੱਸਾਂ
ਹੈਰਾਨ ਹੋ ਜਾਈਦਾ
ਜਦੋਂ ਗਰੁੱਪਾਂ ਦੇ ਮਾਲਕ
ਇਕ ਉਂਗਲ ਮਾਰ ਕੇ
ਕਰ ਦਿੰਦੇ ਹਨ ਡਿਲੀਟ
ਉਹੀ ਆਪਣੀ ਕਵਿਤਾ ਵਿੱਚ
ਕਹਿੰਦੇ ਹਨ ਕਿ
ਜੋ ਕਲਮ ਸਰਕਾਰਾਂ ਤੇ
ਹਾਕਮ ਦੇ ਧੱਕੇ ਨੂੰ
ਲਿਖਕੇ ਬਿਆਨੇ ਨਾ
ਉਹ ਕਾਹਦੀ ਕਲ਼ਮ
ਬਲਬੀਰ ਸਿੰਘ ਬੱਬੀ
Previous articleਗੁਰਦੁਆਰਾ ਸਿੰਘ ਸਭਾ ਵਿਖੇ ਚੁਪਹਿਰਾ ਸਮਾਗਮ ਭਲਕੇ
Next articleਅੰਤਰਰਾਸ਼ਟਰੀ ਪ੍ਰੋਜੈਕਟ ਦੇ ਸਮਾਗਮ ਦੌਰਾਨ ਮਾਸਟਰ ਸੰਜੀਵ ਧਰਮਾਣੀ ਦਾ ਹੋਇਆ ਸਨਮਾਨ