ਆਰਐੱਲਡੀ ਬਣਾਏਗਾ ਸ਼ਹੀਦ ਕਿਸਾਨਾਂ ਦੀ ਯਾਦਗਾਰ

ਲਖਨਊ (ਸਮਾਜ ਵੀਕਲੀ): ਰਾਸ਼ਟਰੀ ਲੋਕ ਦਲ (ਆਰਐੱਲਡੀ) ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਦੌਰਾਨ ਜਾਨ ਗੁਆਉਣ ਵਾਲੇ ਕਿਸਾਨਾਂ ਦੀ ਯਾਦਗਾਰ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ। ਪਾਰਟੀ ਵੱਲੋਂ ਇਹ ‘ਕਿਸਾਨ ਬਲੀਦਾਨ ਸਮਾਰਕ’ ਪੱਛਮੀ ਉੱਤਰ ਪ੍ਰਦੇਸ਼ ਦੇ ਮੇਰਠ ’ਚ ਬਣਾਉਣ ਦੀ ਯੋਜਨਾ ਹੈ, ਜੋ ਇੱਕ ਏਕੜ ’ਚ ਫੈਲਿਆ ਹੋਵੇਗਾ। ਆਰਐੱਲਡੀ ਦੇ ਉੱਪ ਪ੍ਰਧਾਨ ਜੈਅੰਤ ਚੌਧਰੀ ਨੇ ਟਵੀਟ ਕੀਤਾ, ‘141 ਦਿਨਾਂ ’ਚ 350 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ।

ਆਉਣ ਵਾਲੀ ਪੀੜ੍ਹੀ ਨੂੰ ਖੇਤੀ ਅਤੇ ਖੇਤੀਬਾੜੀ ਲਈ ਦਿੱਤੀ ਕੁਰਬਾਨੀ ਦਾ ਪਤਾ ਹੋਣਾ ਚਾਹੀਦਾ ਹੈ। ਮੇਰਠ ਦੀ ਇਸ ਕ੍ਰਾਂਤੀਕਾਰੀ ਧਰਤੀ ’ਤੇ ਰਾਸ਼ਟਰੀ ਲੋਕ ਦਲ ‘ਕਿਸਾਨ ਬਲੀਦਾਨ ਸਮਾਰਕ’ ਬਣਾਏਗਾ।’ ਉਨ੍ਹਾਂ ਕਿਹਾ ਕਿ ਸਮਾਰਕ ਦੇ ਡਿਜ਼ਾਈਨ ਸਬੰਧੀ ਸੁਝਾਅ ਵੀ ਲਏ ਜਾਣਗੇ। ਸ੍ਰੀ ਚੌਧਰੀ ਨੇ ਕਿਹਾ ਕਿ ਮੇਰਠ ’ਚ ਸਾਡੇ ਕੋਲ ਕੁਝ ਜ਼ਮੀਨ ਹੈ, ਜਿੱੱਥੇ ਪਹਿਲਾਂ ਸਾਡੀ ਆਪਣਾ ਦਫ਼ਤਰ ਬਣਾਉਣ ਦੀ ਯੋਜਨਾ ਸੀ। ਜਦਕਿ ਹੁਣ ਉੱਥੇ ਅਸੀਂ ‘ਕਿਸਾਨ ਬਲੀਦਾਨ ਸਮਾਰਕ’ ਬਣਾਉਣ ਜਾ ਰਹੇ ਹਾਂ।’

Previous articleਕਿਸਾਨ ਮੋਰਚੇ ਨੇ ਖੱਟਰ ਤੇ ਦੁਸ਼ਯੰਤ ਤੋਂ ਅਸਤੀਫ਼ਾ ਮੰਗਿਆ
Next articleਦੁਸ਼ਯੰਤ ਵੱਲੋਂ ਕਿਸਾਨਾਂ ਨਾਲ ਮੁੜ ਗੱਲਬਾਤ ਲਈ ਮੋਦੀ ਨੂੰ ਪੱਤਰ