ਕਾਮਰੇਡ ਦਰਸ਼ਨ ਦੁਸਾਂਝ ਦੀ ਯਾਦ ਵਿਚ ਸਿਆਸੀ ਕਾਨਫਰੰਸ 22 ਅਗਸਤ ਨੂੰ

ਨਵਾਂਂਸਹਿਰ (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ)
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਜਿਲ੍ਹਾ ਜਲੰਧਰ ਅਤੇ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਨਕਸਲਬਾੜੀ ਲਹਿਰ ਦੇ ਆਗੂ ਕਾਮਰੇਡ ਦਰਸ਼ਨ ਦੁਸਾਂਝ ਦੀ ਯਾਦ ਵਿਚ 22 ਅਗਸਤ ਦਿਨ ਬੀਰਵਾਰ ਨੂੰ ਸਵੇਰੇ 11 ਵਜੇ ਪਿੰਡ ਦੁਸਾਂਝ ਕਲਾਂ ਜਿਲ੍ਹਾ ਜਲੰਧਰ ਦੀ ਧਰਮਸ਼ਾਲਾ ਵਿਖੇ ਸਿਆਸੀ ਕਾਨਫਰੰਸ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਪਾਰਟੀ ਦੀ ਸੂਬਾ ਕਮੇਟੀ ਦੇ ਸੀਨੀਅਰ ਆਗੂ ਕਾਮਰੇਡ ਅਜਮੇਰ ਸਿੰਘ ਸਮਰਾ ਅਤੇ ਕਾਮਰੇਡ ਕੁਲਵਿੰਦਰ ਸਿੰਘ ਵੜੈਚ ਨੇ ਦੱਸਿਆ ਕਿ ਕਾਮਰੇਡ ਦਰਸ਼ਨ ਦੁਸਾਂਝ ਨੂੰ ‘ਜਿੰਦਾ ਸ਼ਹੀਦ’ ਅਤੇ ‘ ਲੋਹ ਪੁਰਸ਼’ ਨਾਵਾਂ ਨਾਲ ਵੀ ਜਾਣਿਆਂ ਜਾਂਦਾ ਹੈ।ਕਾਮਰੇਡ ਦੁਸਾਂਝ ਨੇ ਪੰਜਾਬ ਦੇ ਦੋਆਬਾ ਖੇਤਰ ਵਿਚ ਨਕਸਲਬਾੜੀ ਲਹਿਰ ਲਈ ਸਰਗਰਮ ਭੂਮਿਕਾਵਾਂ ਨਿਭਾਈਆਂ। ਜਿਸ ਕਾਰਨ ਉਹਨਾਂ ਉੱਤੇ ਪੁਲਸ ਨੇ ਕਈ ਵਾਰ ਅੰਨ੍ਹਾ ਜਬਰ ਢਾਹਿਆ। ਇਸ ਜਬਰ ਕਾਰਨ ਉਹਨਾਂ ਦੀ ਇਕ ਲੱਤ ਜਾਂਦੀ ਲੱਗੀ, ਪਰ ਉਹ ਅਡੋਲ ਇਨਕਲਾਬੀ ਕਾਰਜਾਂ ਵਿਚ ਸਰਗਰਮ ਰਹੇ। ਸਿਹਤ ਨਾਸਾਜ਼ਗਾਰ ਰਹਿਣ ਕਾਰਨ ਬਿਮਾਰੀ ਦੀ ਹਾਲਤ ਵਿੱਚ ਉਹ 19 ਅਗਸਤ 2000 ਨੂੰ ਸਾਨੂੰ ਸਾਰਿਆਂ ਨੂੰ ਸਦਾ ਲਈ ਵਿਛੋੜਾ ਦੇ ਗਏ। 22 ਅਗਸਤ ਨੂੰ ਉਹਨਾਂ ਦੀ ਯਾਦ ਵਿਚ ਕੀਤੀ ਜਾ ਰਹੀ ਸਿਆਸੀ ਕਾਨਫਰੰਸ ਤੋਂ ਪਹਿਲਾਂ ਪਿੰਡ ਦੁਸਾਂਝ ਕਲਾਂ ਵਿਚ ਬਣੀ ਉਹਨਾਂ ਦੀ ਯਾਦਗਾਰ ਉੱਤੇ ਸਿਜਦਾ ਕੀਤਾ ਜਾਵੇਗਾ। ਇਸ ਕਾਨਫਰੰਸ ਨੂੰ ਪਾਰਟੀ ਦੇ ਆਗੂ ਸੰਬੋਧਨ ਕਰਨਗੇ। ਉਹਨਾਂ ਲੋਕਾਂ ਨੂੰ ਇਸ ਕਾਨਫਰੰਸ ਵਿਚ ਭਰਵੀਂ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਹੈ।ਇਸ ਮੌਕੇ ਦਲਜੀਤ ਸਿੰਘ ਐਡਵੋਕੇਟ, ਅਵਤਾਰ ਸਿੰਘ ਤਾਰੀ, ਹਰੀ ਰਾਮ ਰਸੂਲਪੁਰੀ ਅਤੇ ਕਮਲਜੀਤ ਸਨਾਵਾ ਪਾਰਟੀ ਆਗੂ ਵੀ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਕੈਬਨਿਟ ਮੰਤਰੀ ਜਿੰਪਾ ਨੇ ਪਿੰਡ ਸਲੇਰਨ ’ਚ ਤੀਆਂ ਤੇ ਰੱਖੜੀ ਸਮਾਗਮ ’ਚ ਕੀਤੀ ਸ਼ਿਰਕਤ,ਪਿੰਡ ਦੀਆਂ ਬੱਚੀਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਮ ਦੀ ਪੇਸ਼ਕਾਰੀ
Next article5ਵੀਂ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ – ਐਸਬੀਐਸ ਨਗਰ ਪੁਲਿਸ ਨੇ ਜ਼ਿਲ੍ਹੇ ਵਿੱਚ ਨਸ਼ਾ ਵਿਰੋਧੀ ‘ਮੈਰਾਥਨ’ ਦਾ ਆਯੋਜਨ ਕੀਤਾ