ਭੈਣ-ਭਰਾ ਦਾ ਰਿਸ਼ਤਾ ਖੱਟਾ-ਮਿੱਠਾ, ਸ਼ਰਾਰਤੀ ਹੋਣ ਦੇ ਨਾਲ-ਨਾਲ ਬੇਹੱਦ ਪਿਆਰ ਭਰੀਆਂ ਵੀ ਹੁੰਦਾ ਹੈ।

 ਬਲਦੇਵ ਸਿੰਘ ਬੇਦੀ

ਬਲਦੇਵ ਸਿੰਘ ਬੇਦੀ

(ਸਮਾਜ ਵੀਕਲੀ) ਭੈਣ-ਭਰਾ ਦਾ ਰਿਸ਼ਤਾ ਬਹੁਤ ਹੀ ਅਨਮੋਲ ਹੁੰਦਾ ਹੈ। ਪਾਕ ਪਵਿੱਤਰ ਇਹ ਰਿਸ਼ਤਾ ਹਮੇਸ਼ਾਂ ਆਪਨੇ ਆਲੇ ਦੁਆਲੇ ਮਹਿਕਾਂ ਵੰਡਣ ਵਾਲਾ ਹੁੰਦਾ ਹੈ। ਅਦਬ , ਪਿਆਰ,ਸਤਿਕਾਰ ਅਤੇ ਬਹੁਤ ਹੀ ਕੋਮਲ ਜਿਹਾ ਇਹ ਰਿਸ਼ਤਾ ਹਮੇਸ਼ਾਂ ਹੀ ਇੱਕ ਦੂੱਜੇ ਨੂੰ ਹੁਲਾਰਾ ਦਿੰਦਾ ਰਹਿੰਦਾ ਹੈ । ਜਿਸ ਤਰ੍ਹਾਂ ਉਹ ਇਕ-ਦੂਜੇ ਦੇ ਦੁੱਖ ਸੁੱਖ ਦੇ ਸਾਂਝੀ ਹੁੰਦੇ ਹਨ, ਉਸ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਭਾਵੇਂ ਉਹ ਛੋਟੀਆਂ-ਛੋਟੀਆਂ ਗੱਲਾਂ ‘ਤੇ ਇੱਕ ਦੂਜੇ ਨਾਲ ਕਿੰਨੇ ਵੀ ਲੜਦੇ ਹੋਣ, ਫਿਰ ਵੀ ਉਹ ਇੱਕ ਦੂਜੇ ਦੇ ਨਾਲ ਖੜ੍ਹਨ ਲਈ ਕਦੇ ਪਿੱਛੇ ਨਹੀਂ ਹਟਦੇ।

ਭੈਣ-ਭਰਾ ਦਾ ਰਿਸ਼ਤਾ ਖੱਟਾ-ਮਿੱਠਾ, ਸ਼ਰਾਰਤੀ ਹੋਣ ਦੇ ਨਾਲ-ਨਾਲ ਬੇਹੱਦ ਪਿਆਰ ਭਰੀਆਂ ਵੀ ਹੁੰਦਾ ਹੈ। ਉਹ ਆਪਸ ਵਿੱਚ ਲੜ-ਝਗੜ ਕੇ ਵੀ ਅੰਦਰੋਂ ਇੱਕ ਹੀ ਹੁੰਦੇ ਹਨ। ਭੈਣ-ਭਰਾ ਦਾ ਇਹ ਰਿਸ਼ਤਾ ਬਹੁਤ  ਮੋਹ ਨਾਲ ਭਰਿਆ ਅਤੇ ਸ਼ਹਿਦ ਨਾਲੋਂ ਵੀ ਜ਼ਿਆਦਾ ਮਿਠਾਸ ਵਾਲਾ ਹੁੰਦਾ ਹੈ। ਜਿੱਥੇ ਇਸ ਰਿਸ਼ਤੇ ਦੀ ਸ਼ਰੂਆਤ ਮਾਂ ਦੇ ਪੇਟ ਤੋਂ ਹੀ ਹੁੰਦੀ ਹੈ ਉੱਥੇ ਹੀ ਇਹ ਰਿਸ਼ਤਾ ਜ਼ਿੰਦਗੀ ਦੇ ਵੱਖ-ਵੱਖ ਮੋੜ ‘ਤੇ ਮਜ਼ਬੂਤ ਵੀ ਹੁੰਦਾ ਹੈ, ਜਿਵੇਂ ਵੱਡੇ ਭਰਾ ਪਿਉ ਬਣਕੇ ਆਪਣੀ ਨਿੱਕੀ ਭੈਣ ਦੀ ਰੱਖਿਆ ਲਈ ਹਮੇਸ਼ਾ ਤਿਆਰ ਰਹਿੰਦੇ ਹਨ, ਉਸੇ ਤਰ੍ਹਾਂ ਵੱਡੀਆਂ ਭੈਣਾਂ ਵੀ ਆਪਣੇ ਛੋਟੇ ਭਰਾਵਾਂ ਦਾ ਮਾਵਾਂ ਵੰਗਰ ਧਿਆਨ ਰੱਖਦਿਆਂ ਹਨ।

ਭੈਣ-ਭਰਾ ਦੇ ਇਸ ਪਿਆਰ ਦੇ ਕਾਰਨ ਅਤੇ ਭੈਣ-ਭਰਾ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਲਈ ਹੀ ਹਰ ਸਾਲ ਰੱਖੜੀ ਦਾ ਤਿਉਹਾਰ ਆਉਂਦਾ ਹੈ। ਇਹ ਤਿਉਹਾਰ ਹਰ ਭੈਣ-ਭਰਾ ਲਈ ਬਹੁਤ ਹੀ ਮਹਤਵ ਭਰਿਆ ਹੁੰਦਾ ਹੈ ਕਿਉਂਕਿ ਇਸ ਤਿਉਹਾਰ ਵਿਚ ਭੈਣਾਂ ਦਾ ਚਾਅ ਅਤੇ ਭਰਾਵਾਂ ਦੀਆਂ ਦੁਆਵਾਂ ਹੁੰਦੀਆਂ ਹਨ । ਇਹ ਦਿਨ ਉਨ੍ਹਾਂ ਦੇ ਆਪਸੀ ਪਿਆਰ, ਏਕਤਾ ਅਤੇ ਇੱਕ ਦੂਜੇ ਵਿੱਚ ਵਿਸ਼ਵਾਸ ਦਾ ਪ੍ਰਤੀਕ ਹੁੰਦਾ ਹੈ। ਰੱਖੜੀ ਦਾ ਇਹ ਤਿਉਹਾਰ ਇਸ ਰਿਸ਼ਤੇ ਨੂੰ ਹੋਰ ਮਜਬੂਤ ਕਰਦਾ ਹੈ, ਭਾਵੇਂ ਇਸ ਭੈਣ-ਭਰਾ ਦੇ ਰਿਸ਼ਤੇ ਦੀ ਮਜਬੂਤ ਨੀਂਹ ਬਚਪਨ ਤੋਂ ਹੀ ਮਾਂ-ਪਿਉ ਰੱਖਦੇ ਹਨ।

ਕਈ ਵਾਰ ਆਪਸੀ ਮੱਤਭੇਦ ਹੋਣ ’ਤੇ ਇਹ ਭੈਣ ਭਰਾ ਦੀ ਜੋੜੀ ਆਪਸ ਵਿੱਚ ਗੁੱਸਾ ਹੋ ਜਾਂਦੀ ਹੈ ਅਤੇ ਕਈ ਵਾਰ ਇਹ ਗੁੱਸਾ ਵਧ ਕੇ ਨਫਰਤ ਦਾ ਰੂਪ ਲੈ ਲੈਂਦਾ ਹੈ, ਪਰ ਹਰ ਸਾਲ ਭੈਣ-ਭਰਾ ਦੇ ਰਿਸ਼ਤੇ ਵਿੱਚੋ ਨਫ਼ਰਤ ਨੂੰ ਦੂਰ ਕਰਨ ਲਈ ਇਹ ਰੱਖੜੀ ਦਾ ਤਿਉਹਾਰ ਆਉਂਦਾ ਹੈ। ਅਜੌਕੇ ਸਮੇਂ ਦੀਆਂ ਵੱਧਦੀਆਂ ਜਿੰਮੇਵਾਰੀਆਂ ਅਤੇ ਜਿੰਦਗੀ ਦੀ ਰਫਤਾਰ ਵਿੱਚ, ਇਹ ਅਣਮੋਲ ਜਿਹਾ ਰਿਸ਼ਤਾ ਕਿਤੇ ਗੁੰਮ ਜਿਹਾ ਹੋ ਰਿਹਾ ਹੈ। ਵਧਦੇ ਰਿਸ਼ਤਿਆਂ ਦੇ ਕਈ ਪੜਾਵਾਂ ਉੱਤੇ ਚੜ੍ਹਦੇ ਹੋਏ ਇਹ ਰਿਸ਼ਤਾ ਵੀ ਅੱਜ ਸੰਭਾਲ ਚਾਹੁੰਦਾ ਹੈ। ਰੱਖੜੀ ਦਾ ਇਹ ਤਿਉਹਾਰ ਹਰ ਵਾਰ ਇਹ ਸੰਦੇਸ਼ ਵੀ ਦਿੰਦਾ ਹੈ ਕਿ ਭਰਾ ਅਤੇ ਭੈਣ ਦੋਵੇਂ ਇਹ ਵਾਅਦਾ ਕਰਨ ਕਿ ਉਨਾਂ ਦਾ ਪਿਆਰ ਅਤੇ ਮੁਸਕ੍ਰਾਹਟਾ ਸਦਾ ਕਾਇਮ ਰਹਿਣਗੀਆਂ, ਹਾਲਾਤ ਬੇਸ਼ਕ ਜੋ ਵੀ ਹੋਣ, ਇੱਕ ਦੂਜੇ ਵਾਸਤੇ ਸਮਝ ਭਰੀ ਸੋਚ ਦੋਨਾਂ ਪਾਸੇ ਕਾਇਮ ਹੋਣੀ ਚਾਹੀਦੀ ਹੈ।

ਹਾਲਾਂਕਿ ਇਸ ਰਿਸ਼ਤੇ ਦੀਆਂ ਸਾਂਝਾ ਵਧਾਉਣ ਲਈ ਸਿਰਫ਼ ਰੱਖੜੀ   ਦਿਵਸ ਹੀ ਨਹੀਂ ਸਗੋ ਭਰਾ ਦਿਵਸ, ਭੈਣ ਦਿਵਸ ਤੇ ਟਿੱਕਾ ਭਾਈ ਦੂਜ ਦੇ ਤਿਉਹਾਰ ਵੀ ਹਨ। ਜਦੋਂ ਇਹ ਭੈਣ-ਭਰਾ ਦਾ ਰਿਸ਼ਤਾ ਆਪਣੇ ਪਿਆਰ ਨੂੰ ਪ੍ਰਗਟਾ ਸਕਦਾ ਹੈਂ । ਇਹ ਉਹ ਦਿਨ ਹੁੰਦੇ ਹਨ ਜਦੋਂ ਇਕ ਭੈਣ ਦਾ ਦਿਲ ਆਪਣੇ ਵੀਰ ਦੀ ਲੰਮੀ ਉਮਰ ਤੇ ਚੜ੍ਹਦੀ ਕਲਾ ਦੀ ਕਾਮਨਾ, ਅਰਦਾਸ ਕਰਦਾ ਹੈ ਅਤੇ ਵੀਰ ਆਪਣੀ ਭੈਣ ਦੇ ਹਰ ਦੁੱਖ-ਸੁੱਖ ਵਿਚ ਖੜ੍ਹੇ ਹੋਣ ਦਾ ਪ੍ਰਣ ਕਰਦਾ ਹੈ।

✍️ ਬਲਦੇਵ ਸਿੰਘ ਬੇਦੀ

  ਜਲੰਧਰ

  9041925181

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਡਾਇਰੈਕਟਰ ਪੀਸੀਐਸ ਅਫਸਰ ਪਰਮਜੀਤ ਸਿੰਘ ਨੇ ਸਕੂਲ ਆਫ ਐਮੀਨੈਂਸ ਟਾਂਡਾ ਦਾ ਕੀਤਾ ਵਿਸ਼ੇਸ਼ ਤੌਰ ਤੇ ਦੌਰਾ
Next article**ਰੱਖੜੀ ਦਾ ਤਿਉਹਾਰ: ਸੁਰੱਖਿਆ ਅਤੇ ਪਿਆਰ ਦਾ ਬੰਧਨ **