ਕਰਜ਼ ਮੁਕਤ (ਮਿੰਨੀ ਕਹਾਣੀ)

ਕੰਵਲਜੀਤ ਕੌਰ
ਕੰਵਲਜੀਤ ਕੌਰ
(ਸਮਾਜ ਵੀਕਲੀ) ‘ ਸ਼ੁਕਰ ਹੈ ਦਲਬੀਰ ਅੱਜ ਮੇਰਾ ਪੰਜਾਹ ਹਜ਼ਾਰ ਰੁਪਏ ਦਾ ਚੈੱਕ ਜੋਗਿੰਦਰ ਸਿੰਘ ਦੇ ਗਿਆ ਸਵੇਰੇ ਸਵੇਰੇ, ਨਹੀਂ ਤਾਂ ਹਰ ਰੋਜ਼ ਟਰਕਾ ਦਿੰਦਾ ਸੀ ਪੈਸੇ ਕਿਤੋਂ ਆ ਜਾਣਗੇ ਦੇ ਦੇਵੇਗਾ ,ਪਰ ਪਤਾ ਨਹੀਂ ਅੱਜ ਪੂਰੇ ਦਾ ਪੂਰਾ ਚੈਕ  ਫੜਾ ਕੇ  ਮੈਨੂੰ ਧੰਨਵਾਦ ਵੀ ਕਹਿ ਕੇ ਗਿਆ ਕਿ ਉਹ ਦੇਰੀ  ਨਾਲ ਉਧਾਰ ਵਾਪਸ ਕਰ ਸਕਿਆ ਹੈ ਤੇ ਤਿੰਨ ਹਜ਼ਾਰ ਰੁਪਏ ਉਹ ਉੱਪਰ ਵੀ ਦੇ ਗਿਆ।’
                     ‘ ਆਹੋ ਯਾਰ! ਉਹਨੂੰ ਮੈਂ ਹੀ ਸਲਾਹ ਦਿੱਤੀ ਸੀ ਇਕ ਸਾਹਿਤਕਾਰ ਸਾਰਿਆਂ ਦੇ ਹਿੱਤ ਦੀ ਗੱਲ ਕਰਦਾ ਹੈ ਤੇ ਮੇਰਾ ਵੀ ਫਰਜ਼ ਬਣਦਾ  ਮੈਂ ਵੀ ਕੁਝ ਨਾ ਕੁਝ ਰਸਤਾ ਕੱਢਾਂ ,ਫਿਰ ਮੈਂ ਸੋਚਿਆ ਇਹ ਆਪ ਵੀ ਥੋੜਾ ਕੁਝ ਲਿਖ ਲੈਂਦਾ ਹੈ ਤਾਂ ਉਹਨੂੰ ਮੈਂ ਆਖਿਆ ,’ਇੱਕ ਕੰਮ ਕਰ, ਇੱਕ ਸਾਂਝਾ ਕਹਾਣੀ ਸੰਗ੍ਰਹਿ ਜਾਂ ਕਾਵਿ ਸੰਗ੍ਰਹਿ  ਤਿਆਰ ਕਰਦੇ ਹਾਂ ਤੇ ਉਸ ਦੀ ਕੀਮਤ ਢਾਈ ਸੌ ਰੱਖਦੇ ਹਾਂ ਤੇ ਇਕ ਵਟਸਐਪ ਤੇ ਫੇਸਬੁਕ ਤੇ ਸੁਨੇਹਾ ਪਾਉਂਦੇ ਹਾਂ , ਜੋ ਅੱਜ ਕੱਲ ਇੱਕ ਟਰੈਂਡ  ਚੱਲ ਰਿਹਾ ਹੈ ਕਿ ਸੋਧੀਆਂ ਹੋਈਆਂ ਲਿਖਤਾਂ ਪਾਓ ਤੇ ਹਰ ਇੱਕ ਲੇਖਕ ਨੂੰ ਇੱਕ ਜਾਂ ਦੋ ਪੰਨੇ ਦਿੱਤੇ ਜਾਣਗੇ  ਤੇ ਕਿਤਾਬ ਦਾ ਹਿੱਸਾ ਬਣਨ ਲਈ ਫੀਸ ਤਿੰਨ ਸੌ ਰੁਪਏ ਰੱਖੀ ਗਈ ਹੈ ਤੇ ਕਹਾਂਗੇ ਕਿਤਾਬ ਤੁਹਾਡੇ ਬੂਹੇ ਤੇ ਪਹੁੰਚ ਜਾਏਗੀ ,ਇੱਕ ਵੱਡਾ ਫੰਕਸ਼ਨ ਕਰਾਂਗੇ ਜ਼ਿਆਦਾ ਪੈਸਾ ਤਾਂ ਨਹੀਂ ਲੱਗੇਗਾ ਤੀਹ ਚਾਲੀ ਹਜ਼ਾਰ ਦੇ ਵਿੱਚ ਸਭ ਨੂੰ ਸੋਹਣਾ ਕਰਕੇ ਖਾਣਾ ਤੇ ਨਾਲ ਕਿਤਾਬਾਂ ਵੰਡਾਂਗੇ ਤੇ ਪੈਸਿਆਂ ਦੀ ਵਸੂਲੀ ਹੋ ਜਾਊਗੀ, ਰੀਸੋ ਰੀਸੀ ਹਰ ਕੋਈ ਤਿੰਨ ਸੌ ਰੁਪਏ  ਦੇ ਦੇਵੇਗਾ, ਅੱਜ ਕੱਲ ਇਹੀ ਧੰਦਾ ਜ਼ੋਰਾਂ ਤੇ ਚੱਲ ਰਿਹਾ ਹੈ ਤੇ ਤੂੰ ‘ਕਰਜ਼ ਮੁਕਤ’ ਹੋ ਜਾਊਂਂ, ਕੁਝ ਬਚ ਵੀ ਜਾਊ ਤੇ ਵਾਹ ਵਾਹ ਵੀ ਹੋ ਜਾਊ,  ਹੋਰ ਤਾਂ ਕੋਈ  ਰਸਤਾ ਨਜ਼ਰ ਨਹੀਂ ਆਉਂਦਾ।’
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਤੇਰੀ ਹਰ ਗੱਲ
Next articleਬੁਢਲਾਡਾ ਵਿਖੇ ਬਸਪਾ ਆਗੂਆਂ ਨੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਸਟੈਚੂ ਤੇ ਅਜ਼ਾਦੀ ਦਿਵਸ ਮਨਾਇਆ