ਇੰਡੀਅਨ ਵਰਕਰਜ਼ ਐਸੋਸੀਏਸ਼ਨ ( ਗ . ਬ.)

(ਸਮਾਜਵੀਕਲੀ)

ਪੂਰੀ ਦੁਨੀਆਂ ਦੇ ਲੋਕ ਟੈਲੀਵੀਜ਼ਨ ਸਕਰੀਨ ‘ਤੇ ਦੇਖ ਰਹੇ ਹਨ ਕਿ ਭਾਰਤ ਤੇ ਚੀਨ ਦੀ ਸਰਹੱਦ ਤੇ ਭਾਰਤੀ ਤੇ ਚੀਨੀ ਫੌਜ਼ਾਂ ਵਿਚਾਲੇ ਆਪਸ ਵਿੱਚ ਹੱਥੋ – ਪਾਈ ਵਾਲੀ ਲੜਾਈ ਦੌਰਾਨ ਫੌਜ਼ੀ ਮਾਰੇ ਜਾ ਰਹੇ ਹਨ । ਦੋਨਾਂ ਦੇਸ਼ਾਂ ਵਿਚਾਲੇ ਯੁੱਧ ਵਾਲੇ ਹਾਲਾਤ ਨਾ ਬਣ ਜਾਣ ਦੇ ਮੱਦੇ – ਨਜ਼ਰ ਅਸੀਂ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਅਮਰੀਕੀ ਸਾਮਰਾਜਵਾਦੀਆਂ ਤੇ ਇਸਰਾਈਲ ਜ਼ੀਯੋਨਿਸਟ ਦੇ ਕਿਸੇ ਵੀ ਸੀਮਾ ਵਿਵਾਦ ਨੂੰ ਨਾ ਭੜਕਾਉਣ ‘ਤੇ ਭਾਰਤੀਆਂ ਨੂੰ ਵਧੇਰੇ ਦੁੱਖ ਨਾ ਪਹੁੰਚਾਉਣ ।

ਭਾਰਤ ਦੇ ਲੋਕ ਪਹਿਲਾਂ ਹੀ ਕਾਫ਼ੀ ਭੁੱਗਤ ਚੁੱਕੇ ਹਨ ਅਤੇ ਗਰੀਬੀ, ਭੁੱਖ ਅਤੇ ਕੋਰੋਨਾ ਵਿਸ਼ਾਣੂ ਨਾਲ ਜੂਝ ਰਹੇ ਹਨ । ਜਦੋਂ ਕਿ ਕੁੱਝ ਕਾਰਪੋਰੇਟ ਪ੍ਰਵਾਰਾਂ ਨੇ ਗਰੀਬ ਭਾਰਤੀ ਲੋਕਾਂ ਦੀ ਬਦੌਲਤ ਅੱਰਬਾਂ ਦੀ ਕਮਾਈ ਕੀਤੀ ਹੈ ਅਤੇ ਉਹਨਾਂ ਵਿੱਚੋਂ ਬਹੁਤੇ ਅੱਰਬਾਂ ਦੀ ਚੋਰੀ ਕਰਕੇ ਦੇਸ਼ ਚੋਂ ਭਗੌੜੇ ਹੋ ਚੁੱਕੇ ਹਨ । ਕੁੱਝ ਵਿਵਾਦਾਂ ਵਾਲੀ ਚੱਟਾਨੀ ਜ਼ਮੀਨ ਦੇ ਕੁੱਝ ਮੀਟਰਾਂ ਬਦਲੇ ਚੀਨ ਨਾਲ ਯੁੱਧ ਸ਼ੁਰੂ ਨਹੀਂ ਕਰਨਾ । ਅਤੇ ਹਿੰਦ ਮਹਾਂ ਸਾਗਰ ਵਿੱਚ ਡਿਉਗੋ-ਗਾਰਸੀਆ ਵਾਰੇ ਸੋਚੋ ਜੋ ਭਾਰਤ ਨਾਲ ਸਬੰਧਤ ਹੈ , ਜੋ ਬ੍ਰਿਟਿਸ਼ ਤੋਂ ਕਦੇ ਵਾਪਸ ਵੀ ਨਹੀਂ ਲਿਆ ਗਿਆ , ਜੋ ਉਹਨਾਂ ਨੇ ਅੱਗੇ ਅਮਰੀਕੀ ਸਾਮਰਾਜੀਆਂ ਨੂੰ ਕਿਰਾਏ ਤੇ ਦਿੱਤਾ ਹੋਇਆ ਹੈ , ਜਿਸਨੂੰ ਅਮਰੀਕੀ ਫੌਜ਼ੀ ਅਧਾਰ ਖੇਤਰ ਬਣਾ ਰੱਖਿਆ ਹੈ । ਗੋਆ ਵੀ ਪੁਰਤਗਾਲ ਦੇ ਅਧੀਨ ਰਿਹਾ ਜੋ ਕਾਫ਼ੀ ਬਾਅਦ ਵਿੱਚ ਭਾਰਤ ਵਿੱਚ ਮੁੜ ਦੁਬਾਰਾ ਸ਼ਾਮਲ ਕੀਤਾ ਗਿਆ ਸੀ । 1947 ਤੋਂ ਬਾਅਦ ਭਾਰਤੀ ਲੋਕ ਭਾਰਤੀ ਰਾਜਨੀਤਕ ਜਮਾਤ ਦੇ ‘ਰਾਸ਼ਟਰਵਾਦ’ ਨੂੰ ਵੀ ਸਮਝਦੇ ਹਨ ।

ਵੱਲੋਂ ਜਾਰੀ ਕੀਤਾ ਗਿਆ :
ਸੂਰਤ ਦੋਸਾਂਝ
ਜਨਰਲ ਸਕੱਤਰ

Previous articleਸਹੁਰਿਆਂ ਤੋਂ ਦੁਖੀ ਵਿਆਹੁਤਾ ਵੱਲੋਂ ਖੁਦਕੁਸ਼ੀ
Next articleIndian Workers Association (GB)