ਸਤਿਕਾਰਯੋਗ ਕੇਵਲ ਸਿੰਘ ਜੀ ਨੂੰ ਸ਼ਰਧਾਂਜਲੀ ਸਮਾਗਮ ਵਿੱਚ ਵੱਖ ਵੱਖ ਆਗੂਆਂ ਨੇ ਸ਼ਰਧਾਂਜਲੀ ਭੇਟ ਕੀਤੀ

ਫਿਲੌਰ (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾ ) ਮੁਲਾਜਮ ਆਗੂ ਉਥੇ ਕੇਵਲ ਸਮਾਜਸੇਵੀ ਪਰਦੀਪ ਸਿੰਘ ਰਾਜਪੁਰਾ ਜੀ ਦੇ ਪਿਤਾ ਜੀ ਤੇ ਬਸਪਾ ਪੰਜਾਬ ਦੇ ਪਛੜੇ ਵਰਗ ਚੋ ਆਗੂ ਤੀਰਥ ਰਾਜਪੁਰਾ ਜੀ ਦੇ ਤਾਇਆ ਜੀ ਮਿਸਤਰੀ ਸਤਿਕਾਰਯੋਗ ਕੇਵਲ ਸਿੰਘ ਜੀ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ ਉਨ੍ਹਾਂ ਦੇ ਸ਼ਰਧਾਂਜਲੀ ਸਮਾਗਮ ਪਿੰਡ ਰਾਜਪੁਰਾ (ਹਲਕਾ ਫਿਲੋਰ ) ਵਿੱਚ ਹੋਰਨਾਂ ਤੋ ਇਲਾਵਾ ਵਿਸ਼ੇਸ਼ ਤੋਰ ਤੇ ਬਸਪਾ ਪੰਜਾਬ ਦੀ ਲੀਡਰਸ਼ਿਪ ਨੇ ਸ਼ਮੂਲੀਅਤ ਕੀਤੀ ਤੇ ਪਰਿਵਾਰ ਨਾਲ ਦੁਖ ਸਾਝਾਂ ਕੀਤਾ ਸ਼ਰਧਾਂਜਲੀ ਸਮਾਗਮ ਵਿੱਚ ਵੱਡੀ ਗਿਣਤੀ ਮੁਲਾਜਮਾ ਤੇ ਇਲਾਕਾ ਨਿਵਾਸੀਆਂ ਨੇ ਪਰਿਵਾਰ ਨਾਲ ਦੁਖ ਸਾਝਾਂ ਕੀਤਾ । ਇਸ ਮੌਕੇ ਐਡਵੋਕੇਟ ਬਲਵਿੰਦਰ ਕੁਮਾਰ ਜਨਰਲ ਸਕੱਤਰ ਬਸਪਾ ਪੰਜਾਬ, ਪ੍ਰਵੀਨ ਬੰਗਾ ਯੂ ਇੰਚਾਰਜ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ, ਸਤਪਾਲ ਵਿਰਕ ਸਾਬਕਾ ਸਰਪੰਚ, ਤੀਰਥ ਸਿੰਘ ਰਾਜਪੁਰਾ ਅਤੇ ਪਾਰਟੀ ਦੇ ਸੀਨੀਅਰ ਆਗੂ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਪਿੰਡ ਗੜ੍ਹੀ ਅਜੀਤ ਸਿੰਘ ਵਿਖੇ ਦੇਹਰਾ ਲੱਖ ਦਾਤਾ ਪੀਰ ਨਿਗਾਹਾ ਛਿੰਝ ਕਰਾਈ ਜਾ ਰਹੀ ਹੈ
Next articleਬਸਪਾ ਬੰਗਾ ਹਲਕੇ ਦੀ ਸਮੀਖਿਆ ਅਤੇ ਬੰਗਾ ਹਲਕੇ ਦੀ ਚੋਣ ਕੀਤੀ ਗਈ