ਲੋਕ ਗਾਇਕ ਹੈਰੀ ਬੱਲ ਪੁੱਜੇ ਕਨੇਡਾ, ਪੰਜਾਬੀ ਮੇਲਾ ਵੈਨਕੂਵਰ ‘ਚ ਕੀਤੀ ਪਰਫਾਰਮੈਂਸ

ਲੋਕ ਗਾਇਕ ਹੈਰੀ ਬੱਲ

ਕਨੇਡਾ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)- ਦੁਆਬੇ ਦੇ ਪ੍ਰਸਿੱਧ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸਬੰਧਿਤ ਪੰਜਾਬੀ ਲੋਕ ਗਾਇਕ ਹੈਰੀ ਬੱਲ ਅੱਜਕੱਲ੍ਹ ਕਨੇਡਾ ਟੂਰ ਤੇ ਆਏ ਹੋਏ ਹਨ। ਜਿਨਾਂ ਨੇ “ਦਿਲ ਦੇ ਦਰਵਾਜ਼ੇ” “ਵੈਰੀਆ” “ਮੈਸੇਜ ਆਫ ਜੱਟ” ਅਤੇ “ਸਰਦਾਰੀ” ਤੋਂ ਇਲਾਵਾ ਕਈ ਧਾਰਮਿਕ ਹਿੱਟ ਸੌਂਗ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਏ । ਇੱਕ ਵਿਸ਼ੇਸ਼ ਮੁਲਾਕਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਉਹਨਾਂ ਵਲੋਂ ਇੱਥੇ ਵਿਸ਼ੇਸ਼ ਤੌਰ ਤੇ ਪੰਜਾਬੀ ਮੇਲਾ ਜੋ ਵੈਨਕੂਵਰ ਦੀ ਧਰਤੀ ਤੇ ਕਰਵਾਇਆ ਗਿਆ ਵਿੱਚ  ਸ਼ਮੂਲੀਅਤ ਕੀਤੀ ਗਈ । ਜਿੱਥੇ ਉਹਨਾਂ ਨੇ ਆਪਣੇ ਪੰਜਾਬੀ ਗੀਤਾਂ ਨਾਲ ਭਰਵੀਂ ਹਾਜ਼ਰੀ ਲਗਵਾਈ ਅਤੇ ਇਸ ਮੌਕੇ ਉਹਨਾਂ ਦੀ ਗਾਇਕੀ ਨੂੰ ਸਰੋਤਿਆਂ ਨੇ ਖੂਬ ਦਾਦ ਦਿੱਤੀ । ਉਹਨਾਂ ਦੱਸਿਆ ਕਿ ਕਨੇਡਾ ਦੀ ਇਸ ਫੇਰੀ ਲਈ ਉਹ ਆਪਣੇ ਬਹੁਤ ਹੀ ਸਤਿਕਾਰਯੋਗ ਬਿੱਲ ਬਸਰਾ, ਅਮਰਜੀਤ ਮੇਘੋਵਾਲੀਆ, ਗੋਪਾਲ ਲੋਹੀਆ, ਕਸ਼ਮੀਰ ਸਿੰਘ ਧਾਰੀਵਾਲ, ਸੁਰਿੰਦਰ ਸਿੰਘ ਥਾਂਦੀ , ਰਾਜ ਦਦਰਾਲ ਸਮੇਤ ਕਈ ਹੋਰ ਸੱਜਣਾਂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਉਹਨਾਂ ਨੂੰ ਕਨੇਡਾ ਦੀ ਇਸ ਫੇਰੀ ਮੌਕੇ ਦਿਲੋਂ ਰੱਜਵਾਂ ਪਿਆਰ ਦੇ ਕੇ ਨਿਵਾਜਿਆ। ਉਹਨਾਂ ਦੱਸਿਆ ਕਿ ਉਹ ਕੁਝ ਸਮਾਂ ਇੱਥੇ ਹੋਰ ਪੰਜਾਬੀ ਮਾਂ ਬੋਲੀ ਸਾਹਿਤ ਸੱਭਿਆਚਾਰ ਵਿਰਸਾ ਵਿਰਾਸਤ ਦੀਆਂ ਬਾਤਾਂ ਆਪਣੇ ਗੀਤਾਂ ਰਾਹੀਂ ਪਾਉਣਗੇ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਕਿਹੜਾ ਰੇਟ ਲਵੇਗੀ’… ਬਾਈਕ ਸਵਾਰ ਨੇ ਮਹਿਲਾ ਪੱਤਰਕਾਰ ਨੂੰ ਕਿਹਾ, ਉਹ ਹੈਰਾਨ ਰਹਿ ਗਈ
Next articleਭਾਰਤ ਦੇ ਅਜ਼ਾਦੀ ਅੰਦੋਲਨ ’ਚ ਆਦਿਵਾਸੀਆਂ ਦਾ ਯੋਗਦਾਨ