ਦੁਨੀਆਂ ਦਾ ਮੇਲਾ

(ਸਮਾਜ ਵੀਕਲੀ)

 

ਦੁਨੀਆਂ ਦਾ ਮੇਲਾ ਅਜ਼ਬ ਰੰਗ – ਤਮਾਸ਼ਾ ਹੈ,
ਕੋਈ ਲੱਖ-ਕਰੋੜੀ ਅਤੇ ਕੋਈ ਤੋਲਾ ਮਾਸ਼ਾ ਹੈ,

ਚੰਗਾ – ਮੰਦਾ ਵੇਲਾ ਫੇਰਾ ਪਾਉੰਦਾ ਰਹਿੰਦਾ ਹੈ,
ਜ਼ਿੰਦਗੀ ਦੀ ਬਾਜ਼ੀ ਚ ਆਸ਼ਾ ਤੇ ਨਿਰਾਸ਼ਾ ਹੈ,

ਸਭ ਦੀ ਤਕਦੀਰ ਨੂੰ ਇਕੋ ਕਲਮ ਲਿਖਦੀ ਹੈ,
ਕੋਈ ਰੱਜਿਆ ਹੋਇਆ ਕੋਈ ਭੁੱਖਾ ਪਿਆਸਾ ਹੈ,

ਸਾਰੀ ਦੁਨੀਆ ਦੇ ਭੇਦ ਤਾਂ ਰੱਬ ਹੀ ਜਾਣਦਾ ਹੈ ,
ਜੰਮਣ- ਭੋਂਇ ਨੂੰ ਯਾਦ ਰੱਖਣਾ ਪੱਕਾ ਖ਼ੁਲਾਸਾ ਹੈ,

ਕਾਨੂੰਨ ਦੇ ਘੇਰੇ ਵਿਚ ਸੱਚ ਨਹੀ ਨਿਤਰਦਾ ਹੈ,
ਕਿਸੇ ਨੂੰ ਜ਼ਹਿਰ ਤੇ ਕਿਸੇ ਨੂੰ ਮਿੱਠਾ ਪਤਾਸਾ ਹੈ,

ਇਸ਼ਕ ਪੇਚੇ ਚ ਸ਼ੁਦਾਈ ਪੁਣੇ ਦੀ ਚੜ੍ਹਤ ਹੁੰਦੀ ਹੈ,
ਕੋਈ ਥੱਲ ਵਿਚ ਸੜਿਆ ਕਿਸੇ ਫੜਿਆ ਕਾਸਾ ਹੈ,

ਜ਼ੁਲਮ ਦੀ ਚੱਕੀ ਵਿੱਚ ਗਰੀਬ ਹੀ ਪੀਸ ਹੁੰਦਾ ਹੈ
ਸੈਣੀ ਜ਼ਿੰਦਗੀ ਵਿੱਚ ਕਿਤੇ ਰੋਣਾ ਤੇ ਕਿਤੇ ਹਾਸਾ ਹੈ,

ਸੁਰਿੰਦਰ ਕੌਰ ਸੈਣੀ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਘਰ ਤੋਂ ਹੀ ਰੋਕੀਏ ਪਾਣੀ ਦੀ ਦੁਰਵਰਤੋਂ
Next articleਸ਼ਾਨ- ਏ- ਦੁਆਬਾ ਇੰਸੀਚਿਊਟ ਦੀਆਂ ਲੜਕੀਆਂ ਨੇ ਚੰਗੇ ਗੀਤ ਸੁਣਨ ਲਈ ਕੀਤਾ ਪ੍ਰੇਰਿਤ