ਆਓ ਜਾਣੀਏ 15 ਅਗਸਤ ਬਾਰੇ

(ਸਮਾਜ ਵੀਕਲੀ) 

77 ਸਾਲ ਪਹਿਲਾਂ ਸੁਤੰਤਰਤਾ ਸੰਗਰਾਮੀਆਂ ਨੇ ਆਪਣੇ ਖੂਨ-ਪਸੀਨੇ ਨਾਲ ਆਜ਼ਾਦੀ ਦਿਵਾਈ। ਦੇਸ਼ ਦੀ ਆਜ਼ਾਦੀ ਖਾਤਰ ਸ਼ਹੀਦ ਭਗਤ ਸਿੰਘ, ਲਾਲਾ ਲਾਜਪਤ ਰਾਏ, ਸ਼ਹੀਦ ਉੂਧਮ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਦੀਵਾਨ ਸਿੰਘ ਕਾਲੇਪਾਣੀ, ਸੋਹਣ ਸਿੰਘ ਭਕਨਾ, ਕਿਸ਼ਨ ਸਿੰਘ ਗੜਗੱਜ, ਬਾਬਾ ਰਾਮ ਸਿੰਘ, ਅਜੀਤ ਸਿੰਘ, ਮਦਨ ਲਾਲ ਢੀਂਗਰਾ, ਸੁਭਾਸ਼ ਚੰਦਰ ਬੋਸ, ਜਨਰਲ ਮੋਹਨ ਸਿੰਘ, ਲਾਲਾ ਹਰਦਿਆਲ, ਰਾਜਗੁਰੂ, ਸੁਖਦੇਵ, ਗੋਆ ਦੇ ਸ਼ਹੀਦ ਕਰਨੈਲ ਸਿੰਘ ਈਸੜੁੂ ਨਾਮਧਾਰੀ ਸਤਿਗੁਰੂ ਰਾਮ ਸਿੰਘ ਤੇ ਹੋਰ ਅਨੇਕਾਂ ਨੇ ਕਰੜੇ ਸੰਘਰਸ਼ ਕਰਕੇ, ਜੇਲ੍ਹਾਂ ਕੱਟ ਕੇ, ਖੂਨ ਦਾ ਇੱਕ-ਇੱਕ ਕਤਰਾ ਵਹਾ ਕੇ 1947 ਵਿੱਚ ਅੰਗਰੇਜ਼ਾਂ ਤੋਂ ਭਾਰਤ ਨੂੰ ਆਜ਼ਾਦ ਕਰਵਾਉਣ ਦੇ ਲਈ ਲੱਖਾਂ ਲੋਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। 15 ਅਗਸਤ 1947ਈ: ਨੂੰ ਭਾਰਤ ਆਜ਼ਾਦ ਹੋਇਆ। ਇਸ ਦਿਨ ਨਾਲ ਸੰਬੰਧਿਤ ਘਟਨਾਵਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
*  15 ਅਗਸਤ 1761ਈ: ਨੂੰ ਅੰਗਰੇਜ਼ੀ ਦੇ ਮਹਾਨ              ਲਿਖਾਰੀ ਸਰ ਵਾਲਟ ਸਕਾਟ ਦਾ ਜਨਮ ਹੋਇਆ।
*  15 ਅਗਸਤ 1769ਈ: ਨੂੰ ਨੈਪੋਲੀਅਨ ਬੋਨਾਪਾਰਟ          ਦਾ ਜਨਮ ਹੋਇਆ।
*.   15 ਅਗਸਤ 1858ਈ: ਨੂੰ ਸਾਰਪਸ ਫੀਲਡ ਨੇ               ਸਮੁੰਦਰੀ ਤਾਰ ਦੀ ਖੋਜ ਕੀਤੀ।
*    15 ਅਗਸਤ 1859ਈ: ਨੂੰ ਰੇਲਵੇ ਦੀ ਪਹਿਲੀ ਰੇਲ           ਗੱਡੀ ਹਾਵੜਾ ਤੋਂ ਹੁਗਲੀ ਵਿਚਕਾਰ ਸ਼ੁਰੂ ਹੋਈ।
*    15 ਅਗਸਤ 1947ਈ: ਨੂੰ ਮਹਾਨ ਸੁਤੰਤਰਤਾ                   ਸੰਗਰਾਮੀ ਸ੍ਰ: ਅਜੀਤ ਸਿੰਘ ਇਸ ਦੁਨੀਆਂ ਤੋਂ ਚੱਲ              ਵੱਸੇ।
*.    15 ਅਗਸਤ 1950ਈ: ਨੂੰ ਟੈਕਸਲਾ ਟੀ.ਵੀ. ਕੰਪਨੀ          ਦੀ ਸਥਾਪਨਾ ਹੋਈ।
*     15 ਅਗਸਤ 1951ਈ: ਨੂੰ ਟਾਈਮਜ਼ ਆਫ ਇੰਡੀਆ          ਨੇ ਪੰਜਾਬੀ ਸੂਬੇ ਦੀ ਹਮਾਇਤ ਕੀਤੀ।
*     15 ਅਗਸਤ 1974ਈ: ਨੂੰ ਯੋਜਨਾ (ਪੰਜਾਬੀ)                  ਮੈਗਜ਼ੀਨ ਦਾ ਪਹਿਲਾ ਅੰਕ ਰਿਲੀਜ਼ ਕੀਤਾ ਗਿਆ।

ਕਰਨੈਲ ਸਿੰਘ ਐੱਮ.ਏ
#1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰਬਰ 1, ਚੰਡੀਗੜ੍ਹ ਰੋਡ,
ਜਮਾਲਪੁਰ, ਲੁਧਿਆਣਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸੁਤੰਤਰਤਾ ਦਿਵਸ
Next articleਬੱਚਿਓ ! ਜੀਵਨ ਭਰ ਅਧਿਆਪਕ ਦਾ ਸਤਿਕਾਰ ਕਰੋ