ਯੂਨੀਕ ਸਕੂਲ ਸਮਾਲਸਰ ਵਿਖੇ ਮਨਾਇਆ ਤੀਆਂ ਦਾ ਤਿਉਹਾਰ

ਸਮਾਲਸਰ, (ਸਮਾਜ ਵੀਕਲੀ)  (ਜਸਵੰਤ ਗਿੱਲ)
ਇਲਾਕੇ ਦੀ ਨਾਮਵਾਰ ਸੰਸਥਾ ਯੂਨੀਕ ਸਕੂਲ ਆਫ਼ ਸਟੱਡੀਜ਼ ਸਮਾਲਸਰ ਵਿਖੇ ਪ੍ਰਿੰਸੀਪਲ ਸ੍ਰੀਮਤੀ ਗੁਰਜੀਤ ਕੌਰ ਦੀ ਅਗਵਾਈ ਹੇਠ ਅਤੇ ਸਮੂਹ ਸਟਾਫ਼ ਮੈਂਬਰਾਂ ਦੇ ਸਹਿਯੋਗ ਨਾਲ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕਰਦੇ ਰੰਗਾਂ-ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ। ਜਿਸ ਵਿੱਚ ਪੰਜਾਬੀ ਲੋਕ ਗੀਤ, ਲੋਕ -ਨਾਚ, ਕੋਰੀਓਗ੍ਰਾਫੀ਼ ਆਦਿ ਸ਼ਾਮਲ ਸਨ। ਇਸ ਮੌਕੇ ਅਧਿਆਪਕਾ ਸ੍ਰੀਮਤੀ ਗੁਰਤੇਜ ਕੌਰ, ਮਿਸ ਅਮੀਨਾ ਅਤੇ ਮਿਸ ਰਮਨਦੀਪ ਕੌਰ ਵੱਲੋਂ ਸਟੇਜ ਦਾ ਸੰਚਾਲਨ ਕੀਤਾ ਗਿਆ। ਇਸ ਤੋਂ ਇਲਾਵਾ ਬੱਚਿਆਂ ਦੀਆਂ ਮਾਤਾਵਾਂ ਨੇ ਵੀ ਵੱਖ- ਵੱਖ ਪ੍ਰਕਾਰ ਦੀਆਂ ਖੇਡਾਂ ਵਿੱਚ ਭਾਗ ਲੈ ਕੇ ਅਤੇ ਲੋਕ -ਨਾਚ ਰਾਹੀਂ ਆਪਣੀਆਂ ਭਾਵਨਾਵਾਂ ਨੂੰ ਪੇਸ਼ ਕਰਦੇ ਹੋਏ ਇਸ ਤਿਉਹਾਰ ਦਾ ਖੂਬ ਆਨੰਦ ਮਾਣਿਆ। ਅੰਤ ਵਿੱਚ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਮਹਿਕਦੀਪ ਕੌਰ ਨੂੰ ‘ਮਿਸ ਤੀਜ਼’ ਦਾ ਖਿਤਾਬ ਦਿੱਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਗੁਰਜੀਤ ਕੌਰ, ਸਮੂਹ ਮੈਨੇਜਿੰਗ ਕਮੇਟੀ, ਕੋਆਰਡੀਨੇਟਰ ਸ੍ਰੀਮਤੀ ਪੂਨਮ ਪਠੇਜਾ, ਮਿ. ਦੇਸ਼ ਰਾਜ, ਮਿਸ ਗੁਰਵਿੰਦਰ ਕੌਰ, ਸਮੂਹ ਸਟਾਫ ਮੈਂਬਰ, ਵਿਦਿਆਰਥਣਾਂ ਅਤੇ ਮਾਤਾਵਾਂ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਹਿੰਡਨਬਰਗ ਨੇ ਅਡਾਨੀ ਗਰੁੱਪ ਤੇ ਸੇਬੀ ਦੀ ਚੇਅਰਪਰਸਨ ਦੀ ਪੋਲ ਖੋਲੀ ਹੈ, ਭਾਜਪਾ ਨੂੰ ਮਿਰਚਾਂ ਕਿਉਂ ਲੜ ਰਹੀਆਂ ਹਨ-ਸੋਮ ਦੱਤ ਸੋਮੀ
Next articleਜੋਨ ਪੱਧਰੀ 19 ਸਾਲ ਉਮਰ ਵਰਗ ਦੇ ਫੁੱਟਬਾਲ ਖੇਡ ਮੁਕਾਬਲਿਆਂ ਵਿੱਚ ਖੇਡਦੇ ਹੋਏ ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਨੇ ਹਾਸਿਲ ਕੀਤਾ ਗੋਲਡ ਮੈਡਲ।