ਕੈਪਟਨ ਵੱਲੋਂ ਵਧਾਈ ਤੇ ਰਾਣਾ ਵੱਲੋਂ ਪੰਜਾਬੀ ਖਿਡਾਰੀਆਂ ਨੂੰ ਇਕ-ਇਕ ਕਰੋੜ ਰੁਪਏ ਦੇ ਇਨਾਮ ਦਾ ਐਲਾਨ

Former Punjab Chief Minister Amarinder Singh

ਮਾਨਸਾ (ਸਮਾਜ ਵੀਕਲੀ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਦੀ ਹਾਕੀ ਟੀਮ ਨੂੰ ਓਲੰਪਿਕ ਖੇਡਾਂ ਦੌਰਾਨ ਅੱਜ ਕਾਂਸੀ ਦਾ ਤਗਮਾ ਜਿੱਤਣ ਲਈ ਵਧਾਈ ਦਿੰਦਿਆਂ ਕਿਹਾ ਕਿ ਅੱਜ ਦਾ ਦਿਨ ਭਾਰਤੀਆਂ ਲਈ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਕਰਨ ਵਾਲਾ ਹੈ, ਕਿਉਂਕਿ ਭਾਰਤੀ ਹਾਕੀ ਟੀਮ ਨੇ 41 ਸਾਲਾਂ ਬਾਅਦ ਕੋਈ ਮੈਡਲ ਜਿੱਤਿਆ ਹੈ। ਅੱਜ ਦੇ ਮੈਚ ਵਿਚ ਸਾਰੇ ਗੋਲ ਪੰਜਾਬੀ ਖਿਡਾਰੀਆਂ ਸਿਮਰਨਜੀਤ, ਹਾਰਦਿਕ, ਹਰਮਨਪ੍ਰੀਤ, ਰੁਪਿੰਦਰ ਪਾਲ ਵਲੋਂ ਕੀਤੇ ਗਏ।

ਇਸੇ ਦੌਰਾਨ ਭਾਰਤੀ ਹਾਕੀ ਟੀਮ ਨੂੰ ਵੱਖਰੇ ਤੌਰ ‘ਤੇ ਵਧਾਈ ਦਿੰਦਿਆਂ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ ਇਸ ਟੀਮ ਵਿਚਲੇ ਪੰਜਾਬੀ ਖਿਡਾਰੀਆਂ ਨੂੰ ਇੱਕ ਇੱਕ ਕਰੋੜ ਰੁਪਏ ਦੇਣ ਦਾ ਟਵੀਟ ਕਰਕੇ ਐਲਾਨ ਕੀਤਾ ਗਿਆ ਹੈ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼੍ਰੋਮਣੀ ਕਮੇਟੀ ਵੱਲੋਂ ਭਾਰਤੀ ਹਾਕੀ ਟੀਮ ਇੱਕ ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ
Next articleਸਰਕਾਰ ਨੇ ਰੌਲੇ ਰੱਪੇ ਦੌਰਾਨ ਲਾਜ਼ਮੀ ਰੱਖਿਆ ਸੇਵਾ ਬਿੱਲ ਰਾਜ ਸਭਾ ਵਿੱਚੋਂ ਵੀ ਪਾਸ ਕਰਵਾਇਆ