ਪਿੰਡ ਬੋਹਣ ਵਿਖੇ ਧੂਮਧਾਮ ਮਨਾਇਆ ਤੀਆਂ ਦਾ ਤਿਉਹਾਰ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਪਿੰਡ ਬੋਹਣ ਦੀਆਂ ਲੜਕੀਆਂ, ਸੁਹਾਗਣਾਂ ਅਤੇ ਬੱਚਿਆਂ ਨੇ ਰਲ ਕੇ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ। ਜਿਸ ਵਿਚ ਮੈਡਮ ਰਾਜ ਰਾਣੀ ਵੱਲੋਂ ਬੱਚਿਆਂ ਦਾ ਗਰੁੱਪ ਤਿਆਰ ਕਰਕੇ ਡਾਂਸ ਕਰਵਾਇਆ ਗਿਆ। ਮੈਡਮ ਅਮਨਦੀਪ ਕੌਰ ਵੱਲੋਂ ਗਰੁੱਪ-ਬਾਈ-ਗਰੁੱਪ ਦਾ ਡਾਂਸ ਕਰਵਾਇਆ ਗਿਆ। ਭਾਰਤੀ, ਮਨਜੋਤ, ਮੁਸਕਾਨ ਕੌਰ, ਸ਼ਿਨਾਇਆ ਵੱਲੋਂ ਵੱਖ-ਵੱਖ ਆਈਟਮਾਂ ਪੇਸ਼ ਕੀਤੀਆਂ ਗਈਆਂ। ਸਾਰੇ ਗਰੁੱਪਾਂ ਵੱਲੋਂ ਕਰੀਬ 20 ਆਈਟਮਾਂ ਪੇਸ਼ ਕੀਤੀਆਂ ਗਈਆਂ ਅਤੇ ਸੀਨੀਅਰ ਲੜਕੀਆਂ ਅਤੇ ਸੁਹਾਗਣਾਂ ਨੇ ਬਹੁਤ ਹੀ ਵਧੀਆ ਢੰਗ ਨਾਲ ਗਿੱਧੇ ਦੀਆਂ ਧਮਾਲਾਂ ਪਾਈਆਂ। ਇਸ ਦੌਰਾਨ ਡੀ.ਜੇ ਦੇ ਨਾਲ-ਨਾਲ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਮੁੱਖ ਮਹਿਮਾਨ ਵਜੋਂ ਪੀ.ਐਨ.ਬੀ ਆਰ ਸੇਟੀ ਦੇ ਡਾਇਰੈਕਟਰ ਰਾਜਿੰਦਰ ਕੁਮਾਰ ਭਾਟੀਆਂ ਨੇ ਸ਼ਿਰਕਤ ਕੀਤੀ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਸਾਰੇ ਕਲਾਕਾਰ ਬੱਚਿਆਂ ਦੀ ਸ਼ਲਾਘਾ ਕੀਤੀ ਅਤੇ ਬੱਚਿਆਂ ਨੂੰ ਡਾਂਸ ਅਤੇ ਖੇਡਾਂ ਤੋਂ ਇਲਾਵਾ ਪੜ੍ਹਨ ਲਈ ਪ੍ਰੇਰਿਤ ਕੀਤਾ। ਉਨ੍ਹਾ ਲੜਕੀਆਂ-ਸੁਹਾਗਣਾਂ ਨੂੰ ਤੀਆਂ ਮੌਕੇ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਕੋਈ ਨਾ ਕੋਈ ਆਪਣਾ ਕਿੱਤਾ ਸ਼ੁਰੂ ਕਰਕੇ ਉਦਮੀ ਬਣਨ ਲਈ ਪ੍ਰੇਰਿਤ ਕੀਤਾ। ਅੰਤ ਵਿਚ ਸਾਰੇ ਕਲਾਕਾਰਾਂ ਨੂੰ ਭਾਟੀਆਂ ਵੱਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਬਖਸ਼ ਕੌਰ, ਗੁਰਮੀਤ ਕੌਰ, ਨੀਲਮ ਰਾਣੀ, ਸੁਰਜੀਤ ਕੌਰ, ਗੁਰਦੇਸ਼ ਕੌਰ, ਮਹਿੰਦਰ ਕੌਰ, ਰਾਕੇਸ਼ ਕੁਮਾਰ, ਸੁਰਜੀਤ ਸਿੰਘ, ਸਨਦੀਪ ਭਾਟੀਆਂ, ਹੈਰੀ ਅਤੇ ਮਾਂਟੀ ਤੋਂ ਇਲਾਵਾ ਹੋਰ ਵੀ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਆਓ ਆਪਣੇ ਜਿਲ੍ਹੇ ਨੂੰ ਨਸ਼ਾ ਮੁਕਤ ਬਣਾਈਏ – ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ
Next articleਨਸ਼ਿਆਂ ’ਤੇ ਲਗਾਮ ਕੱਸਣ ਲਈ ਨਹੀਂ ਛੱਡੀ ਜਾਵੇਗੀ ਕੋਈ ਕਸਰ – ਪ੍ਰੀਤਇੰਦਰ ਸਿੰਘ ਬੈਂਸ