ਇੱਕ ਸੀ ਹਰਨੇਕ ਸੋਹੀ ਬਨਭੌਰੀ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਇੱਕ ਸੋਹੀ ਹਰਨੇਕ ਯਾਰਾਂ ਦਾ ਯਾਰ ਹੁੰਦਾ ਸੀ .
ਸੱਭਿਅਾਚਾਰਕ ਗੀਤਾਂ ਦਾ ਗੀਤਕਾਰ ਹੁੰਦਾ ਸੀ .

ਅਪਣੀ ਮਾਂ ਬੋਲੀ ਦਾ ਸਰਬਣ ਪੁੱਤ ਕਹਾ ਗਿਅਾ,
ਧਰਤੀ ਮਾਂ ਨਾਲ ਮਾਂ ਤੋਂ ਵੱਧ ਪਿਅਾਰ ਹੁੰਦਾ ਸੀ .

ਗੁਰਦਿਅਾਲ ਨਿਰਮਾਣ ਤੇ ਕਰਮਜੀਤ ਸਿੰਘ ਧੂਰੀ ਦਾ ੳੁਹ,
ਸਾਰਿਅਾਂ ਤੋਂ ਪਸੰਦੀਦਾ ਗੀਤਕਾਰ ਹੁੰਦਾ ਸੀ .

ਕਦੇ ਸਮੁੰਦਰ ਕੁੱਜੇ ਵਿੱਚ ਵੀ ਭਰ ਦਿੰਦਾ ਸੀ,
ਕਦੇ ਕਦਾਈਂ ਨਾਵਲ ਜਿੳੁਂ ਵਿਸਥਾਰ ਹੁੰਦਾ ਸੀ .

ਸ਼ਾਮਾਂ ਨੂੰ ਜਦੋਂ ਅਧੀਅਾ ਪੳੂਅਾ ਲਾ ਲੈਂਦਾ ਸੀ,
ਗੀਤਕਾਰ ਦੇ ਨਾਲ਼ ਨਾਲ਼ ਕਲਾਕਾਰ ਹੁੰਦਾ ਸੀ .

ਪਹਿਲਾਂ ਟੀਚਰ ਫੇਰ ਹੈੱਡ ਫਿਰ ਬੀ ਪੀ ਈ ਓ ਬਣਿਅਾਂ,
ਬੱਚਿਅਾਂ ਅਤੇ ਕੁਲੀਗਜ਼ ਨਾਲ਼ ਬੜਾ ਪਿਅਾਰ ਹੁੰਦਾ ਸੀ.

ੳੁਸਦੇ ਪੜਾ੍ਏ ਮੁੰਡੇ ਕੁੜੀਅਾਂ ਚੇਤੇ ਕਰਦੇ ,
ਮਿਸ਼ਰੀ ਤੋਂ ਵੀ ਮਿੱਠੀ ੳੁਹ ਗ਼ੁਫ਼ਤਾਰ ਹੁੰਦਾ ਸੀ .

ਚੇਤੇ ਕਰੇ ਰਮੇਸ਼ਵਰ ਸਿੰਘ ਲੁਹਾਰ ਮਾਜਰਾ ,
ੳੁਸਦਾ ਸਭ ਤੋਂ ਪਿਅਾਰਾ ਬਰਖ਼ੁਰਦਾਰ ਹੁੰਦਾ ਸੀ .

ਚੰਗਾ ਪੁੱਤਰ ਭਾਈ ਪਤੀ ਤੇ ਬਾਪੂ ਬਣਿਅਾਂ ,
ਸਾਰਿਅਾਂ ਖਾਤਰ ਸੱਚਾ ਸੁੱਚਾ ਪਿਅਾਰ ਹੁੰਦਾ ਸੀ .

ਕਣਕਵੰਨਾਂ ਜਾਂ ਮੁਸ਼ਕੀ ਜਾਂ ਰੰਗ ਪੱਕਾ ਕਹਿ ਲਓ,
ਅੈਪਰ ਪਿੰਡ ਬਨਭੌਰੀ ਦਾ ਸ਼ਿੰਗਾਰ ਹੁੰਦਾ ਸੀ .

ਪਹਿਲਾਂ ਧੂਰੀ ਬਲਾਕ ਫੇਰ ਸੰਗਰੂਰ ਜਿਲੇ੍ ਦਾ ,
ਟੀਚਰਾਂ ਦਾ ਪ੍ਧਾਨ ਤਿਅਾਰ ਬਰ ਤਿਅਾਰ ਹੁੰਦਾ ਸੀ.

ਸੇਵਾ ਮੁਕਤੀ ਮਗਰੋਂ ਪਿੰਡ ਦਾ ਪੰਚ ਸੀ ਬਣਿਅਾਂ,
ਕਰਮਿੰਦਰ ਸਿੰਘ ਸਰਪੰਚ ਦਾ ਪੱਕਾ ਯਾਰ ਹੁੰਦਾ ਸੀ.

ਜਦੋਂ ਕਦੇ ਗੱਲ ਤਰਕ ਵਿਤਰਕ ਦੀ ਚਲਦੀ ਸੀ ਤਾਂ,
ੳੁਸ ਦਾ ਸਭ ਤੋਂ ਵੱਖਰਾ ਇੱਕ ਵਿਚਾਰ ਹੁੰਦਾ ਸੀ .

ੳੁਸ ਨੂੰ ਕਿਸਮਤ ਕੁਸਮਤ ਵਿੱਚ ਯਕੀਨ ਨਹੀਂ ਸੀ,
ਦੂਰ ਅੰਦੇਸ਼ੀ ਸਮਝਦਾਰ ਹੁਸ਼ਿਅਾਰ ਹੁੰਦਾ ਸੀ .

ਅਪਣੇ ਦਿਲ ਦੀ ਗੱਲ ਲੁਕਾ ਕੇ ਰਖਦਾ ਨਈਂ ਸੀ,
ਸਭ ਦੇ ਸਾਹਮਣੇ ਕਹਿੰਦਾ ਸ਼ਰੇ ਬਾਜ਼ਾਰ ਹੁੰਦਾ ਸੀ .

ਵੇਖਣ ਨੂੰ ਤਾਂ ਅਾਮ ਜਿਹਾ ਬੰਦਾ ਲਗਦਾ ਸੀ ,
ਦਿਲ ਪੱਖੋਂ ਪਰ ਵੱਡਾ ੳੁਹ ਸਰਦਾਰ ਹੁੰਦਾ ਸੀ .

ਜਿਸ ਦੀ ਬਾਂਹ ਫੜਦਾ ਸੀ ਤੋੜ ਨਿਭਾਅ ਦਿੰਦਾ ਸੀ,
ਦਿਲ ਤੋਂ ਕੀਤਾ ਸੱਚਾ ਕੌਲ ਇਕਰਾਰ ਹੁੰਦਾ ਸੀ .

ਜਿੱਥੇ ਖੜ੍ਦਾ ਬਹਿੰਦਾ ਰੌਣਕਾਂ ਲਾ ਦਿੰਦਾ ਸੀ ,
ਯਾਰੋ ੳੁਸ ਦਾ ਵੱਖਰਾ ਹੀ ਸੰਸਾਰ ਹੁੰਦਾ ਸੀ .

ਬਚਪਨ ਅਤੇ ਜਵਾਨੀ ਦੀ ਗੱਲ ਕਰ ਲੈਂਦਾ ਸੀ ,
ਸ਼ਰਮੇਂ ਰੰਚਣਾਂ ਵਾਲ਼ੇ ਦਾ ਰਾਜ਼ਦਾਰ ਹੁੰਦਾ ਸੀ .

              ਮੂਲ ਚੰਦ ਸ਼ਰਮਾ ਪ੍ਧਾਨ ,
ਪੰਜਾਬੀ ਸਾਹਿਤ ਸਭਾ ਧੂਰੀ (ਸੰਗਰੂਰ )
             9478408898

Previous articleLet’s stop talking just between ourselves says Stroke Association’s Anil Ranchod
Next articleIPL choosing companies having Chinese money: CAIT Secy Gen