ਬੀਬੀ ਅਮਰ ਕੌਰ ਹਾਲ ਖਟਕੜ ਕਲਾਂ ਵਿੱਚ ਬੀਬੀਆਂ ਦੀ ਸੱਥ ਵੱਲੋਂ ਪਹਿਲਾਂ ਸਾਂਝਾ ਸੰਗ੍ਰਹਿ ਲੋਕ ਅਰਪਣ ਕੀਤਾ ਗਿਆ।

ਲੁਧਿਆਣਾ (ਸਮਾਜ ਵੀਕਲੀ) (ਬਲਬੀਰ ਸਿੰਘ ਬੱਬੀ) ਅੰਤਰਰਾਸ਼ਟਰੀ ਤ੍ਰਿੰਞਣ ਬੀਬੀਆਂ ਦੀ ਸੱਥ ਵੱਲੋਂ ” ਯੁੱਗ ਔਰਤਾਂ ਦਾ ” ਸਾਂਝਾ ਸੰਗ੍ਰਹਿ ਅੱਜ ਬੀਬੀ ਅਮਰ ਕੌਰ ਹਾਲ ਖਟਕੜ ਕਲਾਂ  ਵਿਖੇ ਲੋਕ ਅਰਪਣ ਕੀਤਾ ਗਿਆ। ਉਸ ਸੰਗ੍ਰਹਿ ਵਿੱਚ 25 ਲੇਖਿਕਾਵਾਂ ਪੰਜਾਬ ਦੇ ਵੱਖ ਵੱਖ ਜ਼ਿਲਿਆਂ  ਵਿੱਚੋਂ ਸ਼ਾਮਿਲ ਹਨ। ਯੁੱਗ ਔਰਤਾਂ ਦਾ ਪੁਸਤਕ ਦੇ ਸੰਪਾਦਕ ਰਵਨਜੋਤ ਕੌਰ ਸਿੱਧੂ ਰਾਵੀ  ਅਤੇ ਚਰਨਜੀਤ ਕੌਰ ਹਨ। ਇਸ ਸੰਗ੍ਰਹਿ ਵਿੱਚ ਕਵਿਤਾਵਾਂ, ਕਹਾਣੀਆਂ, ਲੇਖ, ਜੀਵਨੀ ਸਭ ਸ਼ਾਮਿਲ ਹਨ। ਯੁੱਗ ਔਰਤਾਂ ਦਾ ਲੋਕ ਅਰਪਣ ਸਮੇਂ ਕਵੀ ਦਰਬਾਰ  ਵੀ ਕਰਵਾਇਆ  ਗਿਆ ਜਿਸ ਵਿੱਚ ਮੁੱਖ ਮਹਿਮਾਨ ਅਮਰਜੀਤ ਕੌਰ ਮੋਰਿੰਡਾ ਅਤੇ ਵਿਸ਼ੇਸ਼ ਮਹਿਮਾਨ ਮਨਜੀਤ ਕੌਰ ਬੋਲਾ ਸ਼ਾਮਿਲ ਹੋਏ। ਇਸ ਦੇ ਨਾਲ – ਨਾਲ ਹੀ ਕਿਰਨਜੀਤ ਕੌਰ, ਜਸਵਿੰਦਰ ਕੌਰ ਜੱਸੀ, ਰੁਪਿੰਦਰ ਕੌਰ ਗਰਚਾ ਜਤਿੰਦਰ ਕੌਰ,ਨਵਜੋਤ ਕੌਰ ਬਾਜਵਾ, ਬਾਜਵਾ ਸਿਮਰਤ ਪਵਨ ਡਾ਼ ਭੁਪਿੰਦਰ ਕੌਰ ਕਵਿਤਾ, ਇੰਜ ਮਿੱਠਤਮੀਰ ਕੌਰ, ਸੁਰਜੀਤ ਕੌਰ ਭੋਗਪੁਰ,ਰਣਜੀਤ ਕੌਰ ਕੰਗ, ਰਾਜਵਿੰਦਰ ਕੌਰ,ਕਿਰਨਪ੍ਰੀਤ ਕੌਰ ਜੈਤੋ,ਕੁਲਵਿੰਦਰ ਕੌਰ ਨੰਗਲ ਪ੍ਰਿੰਸੀਪਲ ਕੰਵਲਜੀਤ ਕੌਰ ਐਸ.ਏ.ਐਸ.ਨਗਰ,, ਸਰਬਜੀਤ ਕੌਰ ਸਹੋਤਾ ਸ਼ਾਮਿਲ ਹੋਏ।
    ਸਟੇਜ ਸੰਚਾਲਕ ਜਸਵਿੰਦਰ ਕੌਰ ਜੱਸੀ ਤੇ ਕਿਰਨਜੀਤ ਕੌਰ ਨੇ ਬੜੇ ਹੀ ਸੁਚਜੇ ਢੰਗ ਨਾਲ ਨਿਭਾਇਆ। ਇਸ ਮੌਕੇ ਰਾਵੀ ਸਿੱਧੂ ਨੇ ਪੱਤਰਕਾਰਾ ਨਾਲ ਗੱਲ ਕਰਦਾ ਦੱਸਿਆ ਕਿ ਅਸੀਂ ਤ੍ਰਿੰਞਣ ਬੀਬੀਆਂ ਦੀ ਸੱਥ ਜੋ ਕਿ 2020 ਵਿੱਚ ਹੋਂਦ ਵਿੱਚ ਆਈ ਹੈ, ਉਸ ਦੇ ਪ੍ਰਧਾਨ ਚਰਨਜੀਤ ਕੌਰ ਆਸਟ੍ਰੇਲੀਆ ਤੋਂ ਹਨ। ਇਸ ਸੱਥ ਨਾਲ ਤਕਰੀਬਨ 300 ਬੀਬੀਆਂ ਜੁੜੀਆਂ ਹੋਈਆਂ ਹਨ। ਅਸੀ ਲੇਖਿਕਾਵਾਂ ਨੇ ਸੋਚਿਆ ਕਿ ਅਸੀਂ ਆਪਣੇ ਆਪ ਨੂੰ ਅੱਗੇ ਲੈ ਕੇ ਆਉਣਾ ਹੈਂ ਆਪਣੇ ਵਿਚਾਰਾਂ ਨੂੰ ਸ਼ੋਸ਼ਲ ਮੀਡੀਆ ਤੋਂ ਬਿਨਾਂ ਇੱਕ ਪੁਸਤਕ ਵਿੱਚ ਸ਼ਾਮਿਲ ਕਰਨ ਦਾ ਯਤਨ ਕੀਤਾ ਹੈ। ਜਿਵੇ ਕਿ  ਪੁਸਤਕ ਦੇ ਨਾਮ ਤੋਂ ਹੀ ਪਤਾ ਲੱਗਦਾ ” ਯੁੱਗ ਔਰਤਾਂ ਦਾ  ਹੈਂ। ਇਸ ਪੁਸਤਕ ਨੂੰ ਪੜ ਕੇ ਪਾਠਕਾਂ ਦੀ ਰੂਹ ਖੁਸ਼ ਹੋ ਜਾਵੇਗੀ,। ਇਸ ਪੁਸਤਕ ਵਿੱਚ ਪਾਠਕਾਂ ਦੇ ਮਨ ਨੂੰ ਭਾਅ ਜਾਣ ਵਾਲੇ ਲੇਖ, ਕਹਾਣੀ, ਕਵਿਤਾਵਾਂ ਜੀਵਨੀ ਸ਼ਾਮਿਲ ਹੈਂ।  ਪ੍ਰੋਗਰਾਮ ਦੇ ਅੰਤ ਵਿੱਚ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਦੇ ਨਾਲ – ਨਾਲ ਲੇਖਿਕਾਵਾਂ ਦਾ ਵੀ ਸਨਮਾਨ ਕੀਤਾ ਗਿਆ। ਜੈਕਾਰਿਆ ਨਾਲ ਕਿਤਾਬ ਦਾ ਲੋਕ ਅਰਪਨ ਹੋਇਆ। ਸੁਰਜੀਤ ਕੌਰ ਭੋਗਪੁਰ ਤੇ ਸਹੋਤਾ ਨੇ ਸਭ ਭੈਣਾਂ ਨਾਲ ਰਲ ਕੇ ਯੁੱਗ ਔਰਤਾਂ ਦਾ ਗੀਤ ਵੀ ਗਾਇਆ। ਸਭ ਦੇ ਚਿਹਰਿਆ ਤੇ ਖੁਸ਼ੀ ਨਜਰ ਆ ਰਹੀ ਸੀ ਸਭ ਨੇ ਪ੍ਰੋਗਰਾਮ ਦਾ ਖੂਬ ਆਨੰਦ ਮਾਣਿਆ। ਅੰਤ ਵਿੱਚ ਰਵਨਜੋਤ ਕੌਰ ਸਿੱਧੂ ਰਾਵੀ ਨੇ ਸਭ ਦਾ ਦਿਲੋਂ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਬੀਐਸਐਫ ਨੇ ਅੰਤਰਰਾਸ਼ਟਰੀ ਸਰਹੱਦ ਨੇੜੇ 7 ਬੰਗਲਾਦੇਸ਼ੀਆਂ ਨੂੰ ਫੜਿਆ, ਦੋ ਭਾਰਤੀ ਸਹਾਇਕ ਹਿਰਾਸਤ ਵਿੱਚ ਲਏ ਗਏ ਹਨ
Next articleਅਮਰਨਾਥ ਯਾਤਰਾ ਦਾ 12 ਸਾਲਾਂ ਦਾ ਰਿਕਾਰਡ ਟੁੱਟਿਆ, ਸ਼ਰਧਾਲੂਆਂ ਦੀ ਗਿਣਤੀ 5 ਲੱਖ ਤੋਂ ਪਾਰ