(ਸਮਾਜ ਵੀਕਲੀ)
ਅਸੀਂ ਵਿਚਾਰੇ, ਕਰਮਾ ਮਾਰੇ
ਨਾ ਕੋਈ ਰਿਹਾ ਸਹਾਰਾ ਨੀ।
ਮੁਹੱਬਤ ਮੇਰੀ ‘ਤੇ ਪਤਝੜ ਆ ਗਈ,
ਨਾ ਆਉਣੀਆਂ ਮੁੜ ਬਹਾਰਾਂ ਨੀ।
ਉਮਰ ਨਿਆਣੀ ਦੇ ਵਿੱਚ ਅੱਲੜੇ,
ਪਾ ਲਈ ਸਾਂਝ ਪਿਆਰਾਂ ਦੀ।
ਗ਼ਮ ਝੋਰੇ ਪੱਲੇ ਪੈ ਗਏ ਨੀ,
ਰੁੱਤ ਰੁੱਸ ਗਈ ਸਾਥੋਂ ਬਹਾਰਾਂ ਦੀ।
ਅਸੀਂ ਰੋਂਦੇ ਨੀ, ਨਾ ਸੌਂਦੇ ਨੀ
ਪੈ ਗਈਆਂ ਡਾਹਡੀਆ ਮਾਰਾਂ ਨੀ
ਮੁਹੱਬਤ ਮੇਰੀ ‘ਤੇ ਪਤਝੜ ਆ ਗਈ,,,,,
ਕਦੇ ਉਹ ਦਿਨ ਵੀ ਹੁੰਦੇ ਸੀ,
ਅਸੀਂ ਹਿੱਕ ਤਾਣ ਕੇ ਰਹਿੰਦੇ ਸੀ।
ਸਾਡੀ ਵੀ ਹੀਰ ਸਲੇਟੀ ਆ,
ਅਸੀਂਂ ਮਿੱਤਰਾਂ ਤਾਈ ਕਹਿੰਦੇ ਸੀ।
ਅੱਜ ਚੁੱਪ ਕੁੜੇ, ਸਾਨੂੰ ਦੁੱਖ ਕੁੜੇ
ਪੈ ਗਿਆ ਖਿਲਾਰਾ ਨੀ
ਮੁਹੱਬਤ ਮੇਰੀ ‘ਤੇ ਪਤਝੜ ਆ ਗਈ,,,,,
ਅਸੀਂ ਸੁੱਕ ਕੇ ਤੀਲਾ ਹੋ ਗਏ ਨੀ,
ਬੱਸ ਸਾਹ ਰਹੇ ਵਰੋਲ ਕੁੜੇ।
ਦਿਲ਼ ਟੁੱਟ ਕੇ ਚਕਨਾ ਚੂਰ ਹੋਇਆ,
ਕੀ ਰਹਿ ਗਿਆ ਸਾਡੇ ਕੋਲ ਕੁੜੇ।
ਜਿੰਦ ਕੱਲੀ ਨੀ, ਹੋਈ ਝੱਲੀ ਨੀ
ਪੱਲੇ ਪਈਆਂ ਹਾਰਾਂ ਨੀ
ਮੁਹੱਬਤ ਮੇਰੀ ‘ਤੇ ਪਤਝੜ ਆਈ,,,,,
ਕੱਲੇ ਛੱਡ ਗਈ *ਗੁਰੇ ਮਹਿਲ* ਤਾਈ,
ਤੈਨੂੰ ਕੀ ਮਿਲਿਆ ਮੁਟਿਆਰੇ ਨੀ।
ਤੇਰੀ ਯਾਦ ਦੇ ਦਿਲ਼ ਸਾਡੇ ‘ਤੇ,
ਦਿਨ ਰਾਤੀਂ ਚੱਲਦੇ ਆਰੇ ਨੀ।
ਵੱਜੀ ਠੱਗੀ ਨੀ,ਪੇਸ਼ ਨਾ ਚੱਲੀ ਨੀ
ਕਿਦਾਂ ਵਕਤ ਗੁਜ਼ਾਰਾ ਨੀ
ਮੁਹੱਬਤ ਮੇਰੀ ‘ਤੇ ਪਤਝੜ ਆਈ,,,,,
ਲੇਖਕ—-ਗੁਰਾ ਮਹਿਲ ਭਾਈ ਰੂਪਾ।
ਫੋਨ —–9463260058
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly