ਮੀਡੀਆ/ਸੋਸ਼ਲ ਮੀਡੀਆ

(ਸਮਾਜ ਵੀਕਲੀ)

ਅੱਜ ਅਸੀਂ ਸਾਰੇ ਰੋਟੀ ਤੋਂ ਬਿਨਾ ਰਹਿ ਸਕਦੇ ਹਾਂ ਪਰ ਮੀਡੀਆ ਤੋਂ ਬਿਨਾ ਨਹੀਂ ਰਹਿ ਸਕਦੇ। ਮੀਡੀਆ ਸੰਚਾਰ ਦਾ ਮਾਧਿਅਮ ਹੈ, ਸੰਚਾਰ ਦਾਮਾਧਿਅਮ ਇਲੈਕਟ੍ਰਾਨਿਕ ਮੀਡੀਆ ਜਾ ਟੈਲੀਵੀਜ਼ਨ ਹੀ ਨਹੀਂ ਸਗੋਂ ਹੋਰ ਵੀ ਬਹੁਤ ਕੁਝ ਹੈ। ਕਿਸੇ ਵਕਤ ਮੀਡੀਆ ਦਾ ਭਾਵ ਇਸ਼ਤਿਹਾਰ ਛਪਣੇ, ਪ੍ਰਿੰਟ ਪ੍ਰੈੱਸ , ਪੁਸਤਕ ਪ੍ਰਕਾਸ਼ਕ, ਰਿਕਾਰਡਿੰਗ ਮੀਡੀਆ, ਪ੍ਰਸਾਰਨ ਮੀਡੀਆ , ਅਖਬਾਰਾਂ , ਰਸਾਲੇ ਆਦਿ ਸਭ ਮੀਡੀਆ ਸੀ ਪਰ ਅੱਜ ਮੀਡੀਆ ਤੋਂਭਾਵ ਸਿਰਫ ਤੇ ਸਿਰਫ ਸਾਡਾ ਫੋਨ ਹੀ ਹੈ ਤੇ ਸ਼ੋਸ਼ਲ ਮੀਡੀਆ ਤੋਂ ਭਾਵ ਫੇਸਬੁੱਕ, ਵੱਟਸਅੱਪ , ਟਵਿੱਟਰ, ਇਸਟਾਗਰਾਮ , ਸਨੈਪ-ਚਾਟ , ਟਿੱਕ-ਟੋਕ, ਵੀ-ਸੰਪਰਕ ਰੂਸ, ਰੇਨਰੇਨ ਚੀਨ, ਵੀ-ਚਾਟ ਚੀਨ, ਬਲੌਗ ਆਦਿ ਮੁੱਖ ਹਨ ।

ਅੱਜ ਦੇਵਕਤ ਵਿੱਚ ਸਭ ਤੋਂ ਵੱਧ ਵਰਤੋਂ ਹੋਣ ਵਾਲਾ ਸੋਸ਼ਲ ਮੀਡੀਆ ਹੈ। ਅੱਜ ਤਕਰੀਬਨ ਹਰ ਇੱਕ ਵਿਅਕਤੀ ਆਪਣੀ ਮਾਤ ਭਾਸ਼ਾ ਵਿੱਚ ਸੋਸ਼ਲ ਮੀਡੀਆ ਵਰਤ ਸਕਦਾ ਹੈ। ਮੀਡੀਆ ਰਾਹੀ ਅੱਜ ਅਸੀਂ ਆਪਣਾ ਸੰਦੇਸ ਇੱਕ ਮਿੰਟ,ਸਕਿੰਟ ਵਿੱਚ ਸਾਰੀ ਦੁਨੀਆ ਦੇ ਲੋਕਾ ਨੂੰ ਇੱਕੋ ਸਮੇਂ ਇੱਕੋਵਾਰ ਭੇਜ ਸਕਦੇ ਹਾਂ ।

ਅਸੀਂ ਸੋਸ਼ਲ ਮੀਡੀਆ ਰਾਹੀ ਇੱਕ ਸਫਲ ਕਦਮ, ਸਹੀ ਰਣਨੀਤੀ , ਇੱਕ ਅਨੁਸਾਰੀ ਸੰਕਲਪ ਵਿਕਸਿਤ ਕਰ ਸਕਦੇ ਹਾਂ। ਮੀਡੀਆ ਉਹਹਥਿਆਰ ਹੈ, ਜਿਸ ਨਾਲ ਤੁਸੀਂ ਬਿਨਾ ਹਥਿਆਰ ਚੁੱਕੇ ਕ੍ਰਾਂਤੀ ਲਿਆ ਸਕਦੇ ਹੋ, ਲੋਕਾ ਦੇ ਦਿਲਾਂ ਤੇ ਰਾਜ ਕਰ ਸਕਦੇ ਹੋ। ਮੀਡੀਆ ਰਾਹੀ ਕੋਈ ਇੱਕਦਿਨ ਵਿੱਚ ਕਿੰਨਾ ਅਨਮੋਲ ਤੇ ਸਤਿਕਾਰਯੋਗ ਹੋ ਸਕਦਾ ਹੈ ਤੇ ਪੈਸੇ ਵੀ ਕਮਾ ਸਕਦਾ ਹੈ ਤੇ ਦੂਜੇ ਪਾਸੇ ਕੋਈ ਸਾਰੀ ਜ਼ਿੰਦਗੀ ਦੀ ਪੂੰਜੀ ( ਇੱਜ਼ਤ ਜਾਪੈਸਾ) ਇੱਕ ਪਲ ਵਿੱਚ ਗਵਾ ਵੀ ਸਕਦਾ ਹੈ।

ਇਹ ਸਾਡੇ ਤੇ ਨਿਰਭਰ ਕਰਦਾ ਹੈ ਕਿ ਅਸੀਂ ਮੀਡੀਆ ਨੂੰ ਕਿਸ ਤਰਾਂ ਤੇ ਕਿੰਨਾ ਵਰਤਣਾ ਹੈ। ਮੀਡੀਆ ਤੇ ਅਸੀਂ ਕਈ ਨਵੇਂ, ਨਿੱਘੇ , ਸਤਿਕਾਰ ਦੇਰਿਸ਼ਤੇ ਬਣਾ ਵੀ ਸਕਦੇ ਹਾਂ ਤੇ ਆਪਣੇ ਸਾਰੇ ਰਿਸ਼ਤੇ ਗਵਾ ਵੀ ਸਕਦੇ ਹਾਂ । ਹਰ ਵਸਤੂ ਦੀ ਯੋਗ ਵਰਤੋਂ ਲਾਹੇਵੰਦ ਹੁੰਦੀ ਹੈ ਤੇ ਦੁਰਵਰਤੋਂ ਹਾਨੀਕਾਰਕ ਹੁੰਦੀ ਹੈ। ਮੀਡੀਆ ਤੇ ਚੰਗਾ ਮਾੜਾ ਬਹੁਤ ਕੁਝ ਪਿਆ ਹੈ। ਹਰ ਕੰਮ ਵਾਲੀ ਗੱਲ ਤੇ ਕੀਮਤੀ ਜਾਣਕਾਰੀ ਤੇ ਹਰ ਤਰਾਂ ਦਾ ਨੰਗੇਜ ਤੇ ਗੰਦ ਵੀ। ਇਹ ਅਸੀਂਆਪ ਦੇਖਣਾ ਹੈ ਕਿ ਅਸੀਂ ਚੰਗੇ ਪਾਸੇ ਜਾਣਾ ਹੈ ਜਾ ਮਾੜੇ ਪਾਸੇ।

ਜੇਕਰ ਅਸੀਂ ਸਹੀ ਵਰਤੋ ਕਰੀਏ ਤਾਂ ਸੋਸ਼ਲ ਮੀਡੀਆ ਵਰਗਾ ਕੋਈ ਦਾਰੂ ਨਹੀਂ , ਜੇਕਰ ਗਲਤ ਵਰਤੋ ਕਰੀਏ ਤਾਂ ਇਸ ਤੋਂ ਵੱਡੀ ਤੇ ਭਿਆਨਕ ਕੋਈਬੀਮਾਰੀ ਨਹੀਂ ਹੈ। ਚੰਗੇ ਦੀ ਚੋਣ ਕਰੋ , ਚੰਗਾ ਦੇਖੋ, ਚੰਗਾ ਸ਼ਾਤਮਈ ਜੀਵਨ ਜਿਉਣ ਲਈ ਸਹੀ ਮੀਡੀਆ ਵਰਤੋਂ ਕਰੋ। ਸੋਸ਼ਲ ਮੀਡੀਆ ਤੇ ਜ਼ਿਹਨਾਂ ਚਵਲ਼ਾਂ ਨੂੰ ਦੇਖਕੇ ਤੁਸੀ ਦੁੱਖਾਂ ਵਿੱਚ ਧਸਦੇ ਹੋ ਉਹਨਾਂ ਨੂੰ ਕਦੇ ਨਾ ਦੇਖੋ, ਜ਼ਿਹਨਾਂ ਲੋਕਾ ਨੂੰ ਤੁਸੀ ਫੋਲੋ ਕਰਕੇ ਘਰਾਂ ਵਿੱਚ ਲੜਾਈਆਂ ਨੂੰ ਥਾਂ ਦਿੰਦੇ ਹੋ ਉਹਨਾਂ ਨੂੰ ਤਿਆਗ ਦਿਉ ।ਜੇਕਰ ਤੁਹਾਨੂੰ ਸੋਸ਼ਲ ਮੀਡੀਆ ਦਾ ਸਹੀ ਉਪਯੋਗ ਨਹੀਂ ਆਉਂਦਾ ਤਾਂ ਆਲੇ ਦੁਆਲੇ ਕਿਸੇ ਤੋਂ ਲੋੜੀਂਦੀ / ਸਹੀ ਵਰਤੋਂ ਕਰਨੀ ਜ਼ਰੂਰਸਿੱਖੋ । ਖੁਸ਼ੀਆਂ ਤੇ ਤੰਦਰੁਸਤੀਆਂ ਲਈ ਕੇਵਲ ਤੇ ਕੇਵਲ ਮੀਡੀਆ ਨੂੰ ਜ਼ਰੂਰੀ ਨਾ ਸਮਝੋ ਇਸ ਤੋਂ ਪਹਿਲਾ ਲੋਕ ਜ਼ਿਆਦਾ ਲੰਬੀ ਉਮਰ ਤੇ ਸੁੱਖਵਾਲਾ ਜੀਵਨ ਜਿਉਂਦੇ ਸਨ।

ਕਿਰਪਾ ਕਰਕੇ ਸੋਸ਼ਲ ਮੀਡੀਆ ਦੀ ਵਰਤੋਂ ਕਰੋ ਦੁਰਵਰਤੋਂ ਨਹੀਂ ।

ਸਰਬਜੀਤ ਸਿੰਘ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੁਰਗਾ ਭਾਬੀ
Next articleਗੀਤ