ਲਾਂਦੜਾ ਵਿਖੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਬੀ ਐਸ ਐਨ ਐਲ ਸੇਵਾ ਮੁਕਤ ਅਫਸਰ ਸੰਸਥਾ ਨਵਾਂਸ਼ਹਿਰ ਦੇ ਮੈਂਬਰ ਅੱਜ ਮਿਤੀ 05.08.2024 ਨੂੰ ਸਰਕਾਰੀ ਸਮਾਰਟ ਹਾਈ ਸਕੂਲ ਲਾਂਦੜਾਂ ਜ਼ਿਲ੍ਹਾ ਜਲੰਧਰ ਵਿਖੇ ਸ਼ੁਰੂ ਕੀਤੇ ਗਏ ਮਿਸ਼ਨ ਅਨੁਸਾਰ ਹੋਣਹਾਰ ਬੱਚਿਆਂ ਦਾ ਸਨਮਾਨ ਕਰਨ ਲਈ ਪਹੁੰਚੇ। ਸੱਭ ਤੋਂ ਪਹਿਲਾਂ ਤਰਸੇਮ ਲਾਲ ਐਸ ਡੀ ੳ ਸਾਹਿਬ ਜੀ ਨੇ ਬੱਚਿਆਂ ਨੂੰ ਵੱਧ ਤੋਂ ਵੱਧ ਆਪਣੇ ਆਧਿਆਪਕਾਂ ਦੇ ਕਹੇ ਅਨੁਸਾਰ ਚੱਲ ਕੇ ਪੜ੍ਹਾਈ ਵਿੱਚ ਉਚਾਂਈਆਂ ਪ੍ਰਾਪਤ ਕਰਨ ਦੀ ਪ੍ਰੇਰਨਾ ਦਿੱਤੀ। ਇਨ੍ਹਾਂ ਤੋਂ ਬਾਅਦ ਸ੍ਰੀ ਸੋਢੀ ਰਾਣਾ ਡਾਇਰੈਕਟਰ ਪ੍ਰਗਤੀ ਕਲਾ ਕੇਂਦਰ ਲਾਂਦੜਾ ਵਲੋਂ ਬੱਚਿਆਂ ਨੂੰ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਬਲਜਿੰਦਰ ਸਿੰਘ ਜੀ ਨੇ ਨਿਭਾਉਂਦੇ ਹੋਏ ਬੱਚਿਆਂ ਤੋਂ ਅਗਾਂਹਵਧੂ ਪੇਸ਼ਕਾਰੀਆਂ ਕਰਵਾਂਈਆਂ। ਸੰਸਥਾ ਵਲੋਂ ਉਲੀਕੇ ਗਏ ਪ੍ਰੋਗਰਾਮ ਤਹਿਤ  ਸਕੂਲ ਦੇ ਪੁਰਾਣੇ ਵਿਦਿਆਰਥੀ ਤਰਸੇਮ ਲਾਲ ਐਸ ਡੀ ੳ ਅਤੇ ਅਮਰਜੀਤ ਸਿੰਘ ਅਕਾਂਊਟ ਅਫਸਰ ਨੇ ਸਾਰੀ ਸੰਸਥਾ ਦੀ ਤਰਫੋਂ ਹਾਈ ਸਕੂਲ ਦੇ ਦੋ ਅਤੇ ਪ੍ਰਾਇਮਰੀ ਸਕੂਲ ਦੇ ਇੱਕ ਹੋਣਹਾਰ ਬੱਚੇ ਨੂੰ ਇੱਕ ਇੱਕ ਮੋਮੈਟੇ ਅਤੇ ਕਿੱਟਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਸਮਾਰੋਹ ਵਿੱਚ ਅਨੀਤਾ ਰਾਣੀ ਮੁੱਖ ਆਧਿਆਪਕਾ ਪ੍ਰਾਇਮਰੀ ਸਕੂਲ, ਸ੍ਰੀ ਰਮੇਸ਼ ਚੰਦਰ ਡੀ ਈ ਟੀ,ਸ੍ਰੀ ਪਰਮਜੀਤ ਸਿੰਘ ਐਸ ਡੀ ੳ, ਰਘਵਿਦੰਰਪਾਲ ਸਿੰਘ ਐਸ ਡੀ ੳ, ਸੁਰਜੀਤ ਪਾਲ ਐਸ ਡੀ ੳ, ਬਲਦੇਵ ਸਿੰਘ ਐਸ ਡੀ ਓ ਸੰਸਥਾ ਵਲੋਂ ਹਾਜ਼ਿਰ ਸਨ। ਇਸ ਮੌਕੇ ਪਰ ਸਰਪੰਚ ਮੱਖਣ ਸਿੰਘ ਪਾਲ ਕਦੀਮ, ਸਿਮਰ  ਪਾਲ ਸਰਪੰਚ ਲਾਂਦੜਾ, ਬਿਸ਼ਨ ਦਾਸ ਸਰਪੰਚ ਖਾਨ ਪੁਰ, ਸਤਨਾਮ ਸਿੰਘ ਹਿਰਖੀ ਪਾਲ ਕਦੀਮ ਅਤੇ ਕਸ਼ਮੀਰੀ ਲਾਲ ਸੱਲਣ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਇਸ ਮੌਕੇ ਬੱਚਿਆਂ ਲਈ ਸੰਸਥਾ ਵਲੋਂ ਸਮੋਸੇ ਬਰਫੀ ਅਤੇ ਠੰਡੇ ਦਾ ਪ੍ਰਬੰਧ ਕੀਤਾ ਗਿਆ। ਅਖੀਰ ਵਿਚ ਪ੍ਰਿੰਸੀਪਲ ਸ਼੍ਰੀਮਤੀ ਕੁਲਦੀਪ ਕੌਰ ਜੀ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਖਿਆਲ ਤੋਂ ਹਕੀਕਤ ਤੱਕ
Next articleਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੀ ਹੋਈ ਚੋਣ-ਪ੍ਰਧਾਨ ਪੂਰਨ ਸਿੰਘ ਬਿਲਗਾ ਅਤੇ ਜਨਰਲ ਸਕੱਤਰ ਗੋਪਾਲ ਸਿੰਘ ਚੁਣੇ ਗਏ