ਡੇਰਾ ਸਾਹਿਬ ਦੁਆਰ (ਸਤਿ ਸਾਹਿਬ) ਦੇ ਸੰਤ ਗੁਰਪਾਲ ਦਾਸ ਹੋਏ ਬ੍ਰਹਮਲੀਨ

ਹੁਸ਼ਿਆਰਪੁਰ/ ਸ਼ਾਮਚੁਰਾਸੀ  (ਚੁੰਬਰ) (ਸਮਾਜ ਵੀਕਲੀ) – ਬੰਦੀਛੋੜ ਸਤਿਗੁਰੂ ਈਸ਼ਰ ਦਾਸ ਮਹਾਰਾਜ ਜੀ, ਸੰਤ ਨਿਰੰਜਣ ਦਾਸ ਜੀ ਦੇ ਚਰਨਾਂ ਕਮਲਾਂ ਦੇ ਸੇਵਕ ਡੇਰਾ ਸਾਹਿਬ ਦੁਆਰ ਤਾਰਾਗੜ• ਦੇ ਸੰਚਾਲਕ ਸ਼੍ਰੀਮਾਨ 108 ਸੰਤ ਗੁਰਪਾਲ ਦਾਸ ਜੀ ਅੱਜ ਤੜਕੇ ਇਸ ਫਾਨੀ ਸੰਸਾਰ ਨੂੰ ਛੱਡਦਿਆਂ ਬ੍ਰਹਮਲੀਨ ਹੋ ਗਏ। ਉਨ•ਾਂ ਦਾ ਅੰਤਿਮ ਸਸਕਾਰ ਅੱਜ ਡੇਰਾ ਸਾਹਿਬ ਦੁਆਰਾ ਤਾਰਾਗੜ• ਵਿਖੇ ਸੰਤ ਇੰਦਰ ਦਾਸ ਮੇਘੋਵਾਲ ਗੰਜਿਆਂ ਵਾਲਿਆਂ ਦੀ ਦੇਖ ਰੇਖ ਹੇਠ ਧਾਰਮਿਕ ਰਸਮਾਂ ਅਦਾ ਕਰਨ ਉਪਰੰਤ ਵੱਡੀ ਪੱਧਰ ਵਿਚ ਹੋਏ, ਸੰਤ ਸਮਾਜ ਅਤੇ ਸੰਗਤਾਂ ਵਲੋਂ ਕਰ ਦਿੱਤਾ ਗਿਆ।

ਇਸ ਮੌਕੇ ਸੰਤ ਇੰਦਰ ਦਾਸ ਜੀ ਨੇ ਕਿਹਾ ਕਿ ਸੰਤ ਗੁਰਪਾਲ ਦਾਸ ਜੀ ਨੇ ਸਤਿਗੁਰੂ ਦੀ ਅਰਾਧਨਾ ਕਰਦਿਆਂ ਸੰਗਤ ਨੂੰ ਵੱਡੀ ਪੱਧਰ ਤੇ ਨਾਮ ਬਾਣੀ ਨਾਲ ਜੋੜਿਆ। ਇਸ ਮੌਕੇ ਸੰਤ ਮਹਿੰਦਰ ਦਾਸ, ਸੰਤ ਅਮਰੀਕ ਦਾਸ ਨਰੂੜ, ਸੰਤ ਮੱਖਣ ਸਿੰਘ, ਸੰਤ ਦਿਲਾਵਰ ਸਿੰਘ ਬ੍ਰਹਮ ਜੀ, ਸੱਯਦ ਫ਼ਕੀਰ ਬੀਬੀ ਸਰੀਫਾਂ ਜੀ ਉਦੇਸੀਆਂ, ਸੰਤ ਗੁਰਬਚਨ ਦਾਸ ਚੱਕ ਲਾਦੀਆਂ, ਸੰਤ ਸੁਰਿੰਦਰ ਦਾਸ ਕਠਾਰ, ਸੰਤ ਭੋਲਾ ਦਾਸ ਕਬੀਰ ਪੰਥੀ, ਸੰਤ ਕੁਲਵੰਤ ਸਿੰਘ ਭਰੋਮਜਾਰਾ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ, ਸੰਤ ਜਸਵੰਤ ਸਿੰਘ ਖੇੜਾ, ਸੰਤ ਹਰਚਰਨ ਦਾਸ ਸ਼ਾਮਚੁਰਾਸੀ, ਬਾਬਾ ਪ੍ਰਿਥੀ ਸਿੰਘ ਬਾਲੀ, ਸੰਤ ਮਨੀ ਸ਼ਾਹ, ਬੀਬੀ ਕਿਰਨਾ ਮਹੰਤ ਰਾਮਾ ਮੰਡੀ, ਸੰਤ ਨਿਰਮਲ ਦਾਸ ਢੈਹਾ, ਸੰਤ ਪਰਮਿੰਦਰ ਸਿੰਘ ਡਗਾਣਾ, ਸੰਤ ਸ਼ਾਮ ਸਿੰਘ, ਸੰਤ ਸੁਰਿੰਦਰ ਦਾਸ ਅਟਾਰੀ, ਸੰਤ ਪ੍ਰੇਮ ਦਾਸ, ਸੰਤ ਸਰਵਣ ਦਾਸ, ਸਲੇਮ ਟਾਵਰੀ ਲੁਧਿਆਣਾ, ਬਾਬਾ ਬਿੱਲੂ ਜੀ ਕਡਿਆਣਾ, ਬਾਬਾ ਜੋਗਿੰਦਰ ਸਿੰਘ, ਗਿਆਨੀ ਬਾਬਾ ਜੋਗਿੰਦਰ ਸਿੰਘ ਬਡਾਲਾ, ਸੰਤ ਹਰੀ ਦਾਸ ਸੱਲ•ਾਂ, ਸੰਤ ਪਤਰਮ ਦਾਸ, ਸੰਤ ਦੇਸ ਰਾਜ ਦਰਾਵਾਂ, ਬੀਬੀ ਕੁਲਦੀਪ ਕੌਰ ਮਹਿਨਾ, ਸੰਤ ਪ੍ਰਦੀਪ ਦਾਸ ਕਠਾਰ, ਬਾਬਾ ਅਜਾਇਬ ਸਿੰਘ ਭੱਠੇ, ਮਨੂੰ ਬਾਬਾ, ਬਾਬਾ ਪ੍ਰਸ਼ੋਤਮ ਦਾਸ ਚੱਕ ਹਕੀਮ, ਸੰਤ ਸੁਰਿੰਦਰ ਦਾਸ ਖੁਰਾਲਗੜ•, ਰਾਗੀ ਭਾਈ ਹੀਰਾ ਸਿੰਘ ਰਤਨ, ਪ੍ਰੇਮ ਖਾਨਪੁਰ, ਰਾਮ ਪ੍ਰਕਾਸ਼, ਗਾਇਕ ਕੁਲਵਿੰਦਰ ਕਿੰਦਾ, ਭਾਈ ਪਰਮਜੀਤ ਸਿੰਘ ਮੇਘੋਵਾਲ, ਭਾਈ ਮਲਕੀਤ ਸਿੰਘ ਖਾਨਪੁਰ, ਸਰਪੰਚ ਸੁਰਜੀਤ ਸਿੰਘ ਅਣਖੀ, ਲਾਲ ਚੰਦ ਵਿਰਦੀ, ਗੁਰਨਾਮ ਸਿੰਘ ਗਾਜੀਪੁਰ, ਬੀਬੀ ਅਮਰਜੀਤ ਕੌਰ, ਕੁਲਦੀਪ ਚੁੰਬਰ, ਮਨਜੀਤ ਤਾਰਾਗੜ•, ਕਮਲ ਬਡਾਲਾ, ਦਿਨੇਸ਼ ਸ਼ਾਮਚੁਰਾਸੀ, ਸੰਤ ਅਮਰੀਕ ਦਾਸ ਮੇਘੋਵਾਲ ਸਮੇਤ ਵੱਡੀ ਗਿਣਤੀ ਵਿਚ ਸੰਤ ਸਮਾਜ ਅਤੇ ਸੰਗਤਾਂ ਹਾਜਰ ਸਨ। ਸੰਤ ਗੁਰਪਾਲ ਦਾਸ ਜੀ ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 21 ਅਗਸਤ ਨੂੰ ਡੇਰਾ ਸਾਹਿਬ ਦੁਆਰ ਤਾਰਾਗੜ• ਵਿਖੇ ਸਤਿ ਸਾਹਿਬ ਡੇਰਾ ਮੇਘੋਵਾਲ ਦੀ ਦੇਖ ਰੇਖ ਹੇਠ ਹੋਵੇਗਾ।

Previous articleਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ
Next articleਟਰਾਂਸਫ਼ਾਰਮ ਤੋਂ ਡਿਗਣ ਕਾਰਨ ਪਾਵਰਕਾਮ ਦੇ ਮੁਲਾਜਮ ਲਾਇਨਮੈਨ ਦੀ ਮੌਤ