ਬਸਪਾ ਗੜ੍ਹਸ਼ੰਕਰ ਅਹੁਦੇਦਾਰਾਂ ਦੀ ਚੋਣ ਸਮੇਂ ਬਸਪਾ ਦੇ ਜਨਰਲ ਸਕੱਤਰ ਗੁਰਲਾਲ ਸੈਲਾ ਜੀ ਹਾਜ਼ਰ ਹੋਏ

ਗੜ੍ਹਸ਼ੰਕਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪਿਛਲੇ ਦਿਨੀਂ ਹਲਕਾ ਗੜ੍ਹਸ਼ੰਕਰ ਦੇ ਚੁਣੇ ਅਹੁਦੇਦਾਰਾਂ ਦੀ ਮੀਟਿੰਗ ਸ਼੍ਰੀ ਗੁਰਲਾਲ ਸੈਲਾ ਜਨਰਲ ਸਕੱਤਰ ਬਹੁਜਨ ਸਮਾਜ ਪਾਰਟੀ ਪੰਜਾਬ ਜੀ ਹਾਜਰੀ ਵਿੱਚ ਹੋਈ ਜਿਸ ਵਿੱਚ ਹਲਕੇ ਨੂੰ 16 ਸੈਕਟਰਾਂ ਵਿੱਚ ਅਤੇ 6 ਜੋਨਾਂ ਵਿੱਚ ਵੰਡਕੇ 6 ਜੋਨਾਂ ਦੇ ਇੰਚਾਰਜ ਅਤੇ ਸਹਾਇਕ ਸਾਥੀ ਲਗਾਏ ਗਏ। ਜੋਨ ਨੰ:01 ਪ੍ਰਸੋਤਾ ਦੇ ਇੰਚਾਰਜ ਸ਼੍ਰੀ ਧਰਮ ਚੰਦ ਜਿਲਾ ਸਕੱਤਰ ਹੋਣਗੇ,ਜੋਨ ਨੰ:2 ਮੁਗੋਵਾਲ ਦੇ ਇੰਚਾਰਜ ਸ਼੍ਰੀ ਅਮਰਜੀਤ ਸਿੰਘ ਗੁੱਡੂ ਹਲਕਾ ਪ੍ਰਧਾਨ ਹੋਣਗੇ,ਜੋਨ ਨੰ: 3 ਪਦਰਾਣਾ ਦੇ ਇੰਚਾਰਜ ਸ਼੍ਰੀ ਸੁਖਦੇਵ ਰਾਜ ਹੋਣਗੇ, ਜੋਨ ਨੰ:4 ਪੰਡੋਰੀ ਬੀਤ ਦੇ ਇੰਚਾਰਜ ਸ਼੍ਰੀ ਰਾਮ ਦਾਸ ਹਲਕਾ ਜਨਰਲ ਸਕੱਤਰ ਹੋਣਗੇ ਜੋਨ ਨੰ:5 ਸ਼ਾਹਪੁਰ ਦੇ ਇੰਚਾਰਜ ਸ਼੍ਰੀ ਰਣਵੀਰ ਬੱਬਰ ਹਲਕਾ ਇੰਚਾਰਜ ਤੇ ਜਿਲਾ ਆਰਗੇਨਾਈਜ਼ਰ ਸਕੱਤਰ ਹੁਸ਼ਿਆਰਪੁਰ ਹੋਣਗੇ ਅਤੇ ਜੋਨ ਨੰ: 6 ਬਗਵਾਈਂ ਦੇ ਇੰਚਾਰਜ ਰਾਮ ਜੱਸ ਵਾਈਸ ਪ੍ਰਧਾਨ ਹੋਣਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਟ੍ਰੈਫਿਕ ਵਿਭਾਗ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ –ਡਾ ਹਰੀ ਕ੍ਰਿਸ਼ਨ
Next articleਪੇਂਡੂ ਮਜ਼ਦੂਰ ਯੂਨੀਅਨ ਵਲੋਂ ਪਿੰਡ ਰਕਾਸਣ ਵਿੱਚ ਬਲਾਕ ਪੱਧਰੀ ਧਰਨੇ ਸੰਬੰਧੀ ਮੀਟਿੰਗ ਕੀਤੀ