ਮੇਰੀ ਪਹਿਲੀ ਕਿਤਾਬ ਜਿਸ ਦਾ ਨਾਮ ” ਉਡਾਣ” ਹੈ –ਪ੍ਰੀਆ ਅੰਬੇਡਕਰ

ਜਲੰਧਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਜੈ ਭੀਮ ਸਾਰੇ ਹੀ ਸਨਮਾਨਿਤ ਸਾਥੀਆਂ ਨੂੰ l ਮੈਂ ਆਪ ਜੀ ਨੂੰ ਦਸਣਾ ਚਾਹੁੰਦੀ ਹਾਂ ਕੇ ਮੇਰੀ ਪਹਿਲੀ ਕਿਤਾਬ ਜਿਸਦਾ ਨਾਮ “ਉਡਾਣ ” ਹੈ, ਪਬਲਿਸ਼ ਹੋ ਰਹੀ ਹੈ l ” ਉਡਾਣ ” ਇਕ ਮੋਟੀਵੇਸ਼ਨਲ, ਇਕ ਪ੍ਰੇਰਣਾਦਾਇਕ ਕਿਤਾਬ ਹੈ, ਜੋ ਸਮਾਜ ਨੂੰ ਸੇਧ ਦਵੇਗੀ l ਮੇਰੀ ਕਿਤਾਬ ਦੀ ਥੀਮ ” ਪੈਰਾਗਲਾਈਡਿੰਗ ” ਹੈ l ਆਪ ਸਭ ਜਾਣਦੇ ਹੋ ਕੇ ਮੈਂ ਪਿਛਲੇ ਸਾਲ ਅੱਠ ਹਜਾਰ ਫੁੱਟ ਦੀ ਉਚਾਈ ਤੇਂ 3 ਉਡਾਣਾਂ ਭਰੀਆਂ ਸੀ l ਪਹਿਲੀ ਉਡਾਣ ਭਾਰਤ ਦੇਸ਼ ਦੇ ਮਹਾਨ ਪਹਿਲੇ ਪੁਰਸ਼ ਅਧਿਆਪਕ ਰਾਸ਼ਟਰਪਿਤਾ ਜੋਤਿਬਾ ਫੁਲੇ ਜੀ ਨੂੰ , ਦੂਸਰੀ ਉਡਾਣ ਭਾਰਤ ਦੇਸ਼ ਦੀ ਮਹਾਨ ਪਹਿਲੀ ਮਹਿਲਾ ਅਧਿਆਪਕ ਮਾਤਾ ਸਾਵਿਤਰੀ ਬਾਈ ਫੁਲੇ ਜੀ ਨੂੰ ਤੇਂ ਤੀਸਰੀ ਉਡਾਣ ਤਿਆਗ ਦੀ ਮੂਰਤ ਮਾਤਾ ਰਮਾ ਬਾਈ ਜੀ ਨੂੰ ਸਮਰਪਿਤ ਕੀਤੀ ਸੀ l
ਮੇਰੀ ਇਹ ਕਿਤਾਬ ਵੀ ਇਹਨਾਂ ਤਿੰਨਾਂ ਮਹਾਂਪੁਰਸ਼ਾ ਨੂੰ ਸਮਰਪਿਤ ਹੈ ਕਿਉਕਿ ਓਹਨਾ ਦੇ ਸੰਘਰਸ਼ ਸਦਕਾ ਹੀ ਅੱਜ ਅਸੀਂ ਪੜ੍ਹ ਲਿਖ ਕੇ ਕਿਤਾਬਾਂ ਲਿਖਣ ਜੋਗੇ ਹੋਏ l
ਇਕ ਗੱਲ ਕਹਿਣੀ ਚਾਹੁੰਦੀ ਹਾਂ,,, ਮੈਂ ਕੋਈ ਬਹੁਤ ਵਧੀਆ ਲਿਖਾਰੀ ਨਹੀਂ ਹਾਂ, ਬਸ ਕੋਸ਼ਿਸ਼ ਕੀਤੀ ਆ ਇਕ ਵਧੀਆ ਕਿਤਾਬ ਲਿਖਣ ਦੀ l
ਮੇਰੀ ਕਿਤਾਬ ਸਾਰੇ ਜਰੂਰ ਪੜ੍ਹਿਓ l ਤੇਂ ਮੈਨੂੰ ਦਸਿਓ ਵੀ ਜਰੂਰ ਕੇ ਕਿਤਾਬ ਵਿਚਲੀ ਕਿਹੜੀ ਘਟਨਾ ਨੇ ਤੁਹਾਡੇ ਮਨ ਤੇਂ ਜ਼ਿਆਦਾ ਅਸਰ ਪਾਇਆ l ਪਰ ਮੈਨੂੰ ਪੂਰਾ ਯਕ਼ੀਨ ਹੈ ਕੇ ਇਹ ਕਿਤਾਬ ਜੇਕਰ ਤੁਸੀਂ ਪੂਰੀ ਪੜ੍ਹੋਗੇ ਤਾ ਇਹ ਕਿਤਾਬ ਤੁਹਾਡੇ ਤੇਂ ਜਰੂਰ ਪ੍ਰਭਾਵ ਛੱਡੇਗੀ l
ਧੰਨਵਾਦ
✍ਪ੍ਰਿਆ ਅੰਬੇਦਕਰ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਅੱਜ ਜ਼ਿਲ੍ਹਾ ਬਰਨਾਲਾ ਬਸਪਾ ਦੀ ਚੋਣ ਹੋਈ
Next articleਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਗੁਰੂ ਹਨ ਤੇ ਗੁਰੂ ਹੀ ਰਹਿਣਗੇ : ਕੌਸਲਰ ਮੁਕੇਸ਼ ਕੁਮਾਰ ਮੱਲ੍ਹ