ਲੋਕ ਗੀਤ ਐਂਟਰਟੇਨਮੇੰਟ ਵਲੋਂ ਗਾਇਕ ” ਬੂਟਾ ਮੁਹੰਮਦ ” ਦਾ ਨਵਾਂ ਟਰੈਕ ” ਦਿਨ “ਵਿਸ਼ਵ ਭਰ ‘ਚ ਰਿਲੀਜ਼

ਕਨੇਡਾ /ਵੈਨਕੂਵਰ (ਕੁਲਦੀਪ ਚੁੰਬਰ)-ਪੰਜਾਬ ਦੀ ਸਿਰਕੱਢ ਆਡੀਓ ਕੰਪਨੀ ” ਲੋਕ ਗੀਤ ਐਂਟਰਟੇਨਮੇੰਟ ” ਵੱਲੋਂ ਪੰਜਾਬ ਦੇ ਮਸ਼ਹੂਰ ਗਾਇਕ ” ਬੂਟਾ ਮੁਹੰਮਦ ” ਦਾ  ਨਵਾਂ ਟਰੈਕ ” ਦਿਨ ” ਦੁਨੀਆਂ ਭਰ ਵਿੱਚ ਰਿਲੀਜ਼ ਕੀਤਾ ਗਿਆ ਹੈ । ਇਨਸਾਨਾਂ ਦੀ ਜ਼ਿੰਦਗੀ ਵਿੱਚ ਆਉਣ ਵਾਲੇ ਮਾੜੇ ਤੇ ਫੇਰ ਚੰਗੇ ਦਿਨਾਂ ਦਾ ਜ਼ਿਕਰ ਕਰਦਾ ਇੱਹ ਗੀਤ ਇਟਲੀ ਰਹਿੰਦੇ ਉਘੇ ਗੀਤਕਾਰ ਸੁੱਖਾ ਡਰੋਲੀ (ਇਟਲੀ ) ਨੇ  ਬਹੁਤ ਹੀ ਢੁੱਕਵੇ ਸ਼ਬਦਾਂ ਚ ਪ੍ਰੋ ਕੇ ਲਿਖਿਆ ਹੈ ਅਤੇ ਇਸਦਾ ਬਹੁਤ ਹੀ ਕਮਾਲ ਦਾ ਸੰਗੀਤ ਅੱਜ ਦੇ ਚਰਚਿਤ ਸੰਗੀਤਕਾਰ ਦਾ ਮਿਊਜ਼ਿਕ ਫੈਕਟਰੀ ਵੱਲੋਂ ਬੜੀ ਲਗਨ ਤੇ ਮਿਹਨਤ ਨਾਲ ਸਮੇਂ ਦੇ ਹਾਣ ਦਾ ਤਿਆਰ ਕੀਤਾ ਹੈ । ਇਸ ਗੀਤ ਦਾ ਵੀਡੀਓ ” ਦਾ ਨਿੱਕਸ ਆਈ ” ਨੇ ਤਿਆਰ ਕੀਤਾ ਹੈ। ਇਸ ਗੀਤ ਵਾਰੇ ਜਾਣਕਾਰੀ ਦਿੰਦਿਆਂ ਭੱਟੀ ਭੜੀਵਾਲਾ ਨੇ ਦੱਸਿਆ ਕਿ ਗਾਇਕ ਬੂਟਾ ਮੁਹੰਮਦ ਜਿੱਥੇ ਬਹੁਤ ਵਧੀਆ ਗਾਉਂਦਾ ਹੈ, ਉੱਥੇ ਓਹ ਸਟੇਜ ਦਾ ਬਹੁਤ ਤਕੜਾ ਪਰਫਾਰਮਰ ਵੀ ਹੈ।  ਓਹ ਆਪਣੇ ਗੀਤਾਂ ਨਾਲ ਸਣੇ ਬੈਠੇ ਸਰੋਤਿਆਂ ਨੂੰ ਨਚਾਉਣ ਦੀ ਸਮਰੱਥਾ ਰੱਖਦਾ ਹੈ। ਬੂਟਾ ਮੁਹੰਮਦ ਵਲੋਂ ਗਾਇਆ ਇਹ ਗੀਤ ਪੂਰਾ ਡਾਸਿੰਗ ਬੀਟ ਦਾ ਗੀਤ ਹੈ ਜੋ ਵਿਆਹਾਂ ਵਿੱਚ ਡੀ.ਜੇ ਵੱਜਣ ਦੀ ਸਮਰੱਥਾ ਰੱਖਦਾ ਹੈ। ਇਹ ਟਰੈਕ ਸਾਰੇ ਸੋਸ਼ਲ ਮੀਡਿਆ ਪਲਾਟਫਾਰਮਾਂ ਤੇ ਪੂਰੀ ਤਿਆਰੀ ਨਾਲ ਰਿਲੀਜ਼ ਕੀਤਾ ਗਿਆ ਹੈ ।‌ ਉਮੀਦ ਹੈ ਇਹ ਟਰੈਕ ਪੰਜਾਬੀ ਸੰਗੀਤ ਇੰਡਸਟਰੀ ਚ ਇੱਕ ਵੱਖਰਾ ਮੁਕਾਮ ਹਾਸਲ ਕਰੇਗਾ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleUN Human Rights Chief warns of ‘atrocity crimes’ in Gaza
Next articleਬੇਕਰਸਫੀਲਡ ਵਿੱਚ ਪ੍ਰਸਿੱਧ ਗੀਤਕਾਰ ਮੰਗਲ ਹਠੂਰ ਦੀ “ਮਹਿਫ਼ਲੇ – ਮੰਗਲ ਹਠੂਰ” ਦਾ ਆਯੋਜਨ