ਜੋਨ ਪੱਧਰੀ 19 ਸਾਲ ਰੱਸਾਕਸ਼ੀ ਖੇਡ ਮੁਕਾਬਲੇ ਵਿੱਚੋਂ ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਨੇ ਪਹਿਲਾ ਸਥਾਨ ਹਾਸਲ ਕਰਕੇ ਜਿੱਤਿਆ ਗੋਲਡ ਮੈਡਲ।

(ਸਮਾਜ ਵੀਕਲੀ) ਸਕੂਲ ਦੇ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ ਸ.ਸ.ਸ.ਸ.ਸਕੂਲ ਮਾਝੀ ਵਿਖੇ ਜੋਨ ਪੱਧਰੀ ਰੱਸਾਕਸ਼ੀ ਖੇਡ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ ਸੀ। ਜਿਸ ਵਿੱਚ ਸਕੂਲ ਦੀ 19 ਸਾਲ ਉਮਰ ਵਰਗ ਦੀ ਟੀਮ ਨੇ ਕੋਚ ਸਤਪਾਲ ਸਿੰਘ ਤੇ ਪੰਜਾਬੀ ਅਧਿਆਪਕ ਸੰਦੀਪ ਸਿੰਘ ਜੀ ਦੀ ਅਗਵਾਈ ਵਿੱਚ ਭਾਗ ਲੈਕੇ ਖੇਡਦੇ ਹੋਏ ਖੇਡ ਮੁਕਾਬਲੇ ਵਿੱਚੋਂ ਪਹਿਲਾ ਸਥਾਨ ਹਾਸਿਲ ਕਰਕੇ ਗੋਲਡ ਮੈਡਲ ਜਿੱਤਿਆ, ਤੇ ਆਪਣੇ ਮਾਪੇ, ਅਧਿਆਪਕਾਂ, ਤੇ ਸਕੂਲ ਦਾ ਨਾਮ ਰੌਸ਼ਨ ਕੀਤਾ,ਖੇਡਾਰੀਆਂ ਦੇ ਸਕੂਲ ਪਰਤਨ ਤੇ ਸਕੂਲ ਚੇਅਰਮੈਨ ਬਾਬਾ ਕਿਰਪਾਲ ਸਿੰਘ ਜੀ, ਮੈਨੇਜਰ ਸਰਬਜੀਤ ਸਿੰਘ, ਕਮਲਦੀਪ ਸਿੰਘ ਝਨੇੜੀ, ਅਤੇ ਡਾਇਰੈਕਟਰ ਅਤੇ ਪ੍ਰਬੰਧਕ ਡਾ: ਗੁਰਮੀਤ ਸਿੰਘ ਜੀ ਤੇ ਸਮੁੱਚੀ ਮੈਨੇਜਮੈਂਟ ਕਮੇਟੀ ਵੱਲੋਂ ਖਿਡਾਰੀਆਂ ਸਮੇਤ ਕੋਚ ਸਤਪਾਲ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੌਕੇ ਉੱਤੇ ਪੰਜਾਬੀ ਅਧਿਆਪਕ ਸੰਦੀਪ ਸਿੰਘ ਅਤੇ ਸਮੂਹ ਸਕੂਲ ਸਟਾਫ਼ ਤੇ ਮੈਂਬਰ ਸਾਹਿਬਾਨ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਵੈਦ ਹਰੀ ਸਿੰਘ ਬੱਧਣ ਨੂੰ ਵੱਖ ਵੱਖ ਵਰਗਾਂ ਵਲੋਂ ਸ਼ਰਧਾਂਜਲੀਆਂ ਅਰਪਿਤ
Next articleਇੰਟਰਨੈਸ਼ਨਲ ਤਾਇਕਵਾਂਡੋ ਚੈਂਪੀਅਨਸ਼ਿਪ 2024, ਬਲੇਰ ਖਾਨਪੁਰ ਸਕੂਲ ਦੇ ਵਿਦਿਆਰਥੀ ਨੇ ਸਿਲਵਰ ਮੈਡਲ ਜਿੱਤ ਜ਼ਿਲ੍ਹਾ ਕਪੂਰਥਲਾ ਦਾ ਨਾਂ ਕੀਤਾ ਰੌਸ਼ਨ