ਸਰੀ ’ਚ ਆਯੋਜਿਤ ਵਿਸ਼ਵ ਪੰਜਾਬੀ ਸੈਮੀਨਾਰ ’ਚ ਵੱਡੀ ਗਿਣਤੀ ਪੰਜਾਬੀ ਹਿਤੈਸ਼ੀਆਂ ਨੇ ਸ਼ਿਰਕਤ ਕੀਤੀ

ਸਰੀ ਬੁੱਕ’ ਵੱਲੋਂ ਸਾਹਿਤਕ ਕਿਤਾਬਾਂ ਦੀ ਲਗਾਈ ਗਈ ਸਟਾਲ ਬਣੀ ਖਿੱਚ ਦਾ ਕੇਂਦਰ

ਵੈਨਕੂਵਰ,  (ਸਮਾਜ ਵੀਕਲੀ) (ਮਲਕੀਤ ਸਿੰਘ)-ਪੰਜਾਬੀ ਮਾਂ ਬੋਲੀ ਦੇ ਪਸਾਰ ਲਈ ਯਤਨਸ਼ੀਲ ‘ਜੀਵੇ ਪੰਜਾਬ ਅਦਬੀ ਸੰਗਤ’ ਅਤੇ ‘ਸਾਊਥ ਏਸ਼ੀਅਨ’ ਵੱਲੋਂ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਸਰੀ ਸਥਿਤ ਤਾਜ ਪਾਰਕ ਕਨਵੈਨਸ਼ਨ ਸੈਂਟਰ ’ਚ ਇਕ ਰੋਜ਼ਾ ਵਿਸ਼ਵ ਪੰਜਾਬੀ ਸੈਮੀਨਾਰ ਕਰਵਾਇਆ ਗਿਆ।ਜਿਸ ’ਚ ਉਘੇ ਵਿਦਵਾਨਾਂ, ਬੁੱਧੀਜੀਵੀਆਂ ਸਮੇਤ ਵੱਡੀ ਗਿਣਤੀ ’ਚ ਪੰਜਾਬੀ ਹਿਤੈਸ਼ੀਆਂ ਵੱਲੋਂ ਬੜੇ ਉਤਸ਼ਾਹ ਸਹਿਤ ਸ਼ਿਰਕਤ ਕੀਤੀ ਗਈ।‘ਪੰਜਾਬੀ ਦੀ ਦਸ਼ਾ ਅਤੇ ਦਿਸ਼ਾ’ ਵਿਸ਼ੇ ਨਾਲ ਸਬੰਧਿਤ ਕਰਵਾਈਆਂ ਗਈਆਂ ਤਕਰੀਰਾਂ ਦੌਰਾਨ ਇਸ ਮੌਕੇ ’ਤੇ ਮੁੱਖ ਮਹਿਮਾਨ ਵਜੋਂ ਉਚੇਚੇ ਤੌਰ ’ਤੇ ਡਾ: ਪਿਆਰਾ ਲਾਲ ਗਰਗ, ਡਾ: ਆਸਮਾ ਕਾਦਰੀ, ਡਾ: ਗੁਰਦੇਵ ਸਿੰਘ ਸਿੱਧੂ, ਡਾ: ਬਾਵਾ ਸਿੰਘ, ਸ੍ਰੀ ਮਿੱਤਰ ਸੈਨ ਮੀਤ, ਡਾ: ਸੁੱਚਾ ਸਿੰਘ ਗਿੱਲ, ਡਾ: ਗੁਰਵਿੰਦਰ ਸਿੰਘ ਧਾਲੀਵਾਲ, ਨੁਜਹਤ ਅੱਬਾਸ, ਡਾ: ਪ੍ਰਭਜੋਤ ਕੌਰ ਪਰਮਾਰ, ਮੁਹੰਮਦ ਅੱਬਾਸ ਆਦਿ ਬੁਲਾਰਿਆਂ ਵੱਲੋਂ ਬੜੇ ਹੀ ਤਰਕਮਈ ਅਤੇ ਦਲੀਲਪੂਰਵਕ ਤਰੀਕੇ ਨਾਲ ਪੇਸ਼ ਕੀਤੇ ਵਿਚਾਰਾਂ ਨੂੰ ਹਾਲ ’ਚ ਵੱਡੀ ਗਿਣਤੀ ’ਚ ਮੌਜੂਦ ਸਰੋਤਿਆਂ ਵੱਲੋਂ ਬੜੀ ਦਿਲਚਸਪੀ ਅਤੇ ਠਰੰਮੇ ਨਾਲ ਸੁਣਿਆ ਗਿਆ।
ਇਸ ਸੈਮੀਨਾਰ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ ਨਵਰੂਪ ਸਿੰਘ ਵੱਲੋਂ ਬਾਖੂਬੀ ਢੰਗ ਨਾਲ ਨਿਭਾਈ ਗਈ।ਇਸ ਮੌਕੇ ਪਾਸ ਕੀਤੇ ਮਤਿਆਂ ਨੂੰ ਹਾਜ਼ਰ ਪਤਵੰਤਿਆਂ ਵੱਲੋਂ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ ਗਈ।ਸੈਮੀਨਾਰ ਦੀ ਸਮਾਪਤੀ ਉਪਰੰਤ ਸਾਰਿਆਂ ਵੱਲੋਂ ਸਵਾਦਲੇ ਭੋਜਨ ਦਾ ਵੀ ਆਨੰਦ ਮਾਣਿਆ ਗਿਆ।ਉਘੇ ਲੋਕ ਗਾਇਕ ਗਿੱਲ ਹਰਦੀਪ ਵੱਲੋਂ ਵੀ ਉਚੇਚੇ ਤੌਰ ’ਤੇ ਇਸ ਸੈਮੀਨਾਰ ’ਚ ਹਾਜ਼ਰੀ ਭਰੀ ਗਈ।ਇਸ ਮੌਕੇ ’ਤੇ   ਭੁਿਪਦਰ ਮਲੀ ਵਲੋ  ਆਏ ਹੋਏ ਮੁੱਖ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ।ਹੋਰਨਾਂ ਤੋਂ ਇਲਾਵਾ ਇਸ ਮੌਕੇ ’ਤੇ ਰਿਕੀ ਬਾਜਵਾ, ਡਾ: ਸੁੱਚਾ ਸਿੰਘ ਦੀਪਕ, ਡਾ: ਫਰੀਦ ਸਈਅਦ, ਪ੍ਰਭਜੋਤ ਬੈਂਸ, ਰਣਜੀਤ ਸਿੰਘ ਕਲਸੀ ਅਤੇ ਗੁਰਬਚਨ ਸਿੰਘ ਖੁਡੇਵਾਲ ਵੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਬੁੱਧ ਬਾਣ
Next articleਪੰਜਾਬੀ ਭਾਸ਼ਾ ਨੂੰ ਦਰਪੇਸ਼ ਚੁਣੌਤੀਆਂ ’ਤੇ ਚਰਚਾ ਕਰਨ ਅਤੇ ਇਸਦੇ ਢੁੱਕਵੇਂ ਹੱਲ ਲਈ,ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰੇ ਵੱਲੋਂ ਸਰੀ ’ਚ ਕਰਵਾਇਆ ਗਿਆ ਖੁੱਲ੍ਹਾ ਵਿਚਾਰ ਵਟਾਂਦਰਾ