ਪੰਜਾਬ ਦੇ ‘ਕੱਟੜ ਇਮਾਨਦਾਰ ਕਾਂਗਰਸੀ’ ਆਗੂ ਭਰਤ ਭੂਸ਼ਣ ਆਸ਼ੂ ਗਿਰਫ਼ਤਾਰ

ਭਰਤ ਭੂਸ਼ਣ ਆਸ਼ੂ
ਲੁਧਿਆਣਾ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ 
ਪੰਜਾਬ ਵਿੱਚ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪਹਿਲਾਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ ਕਾਂਗਰਸ ਸਰਕਾਰ ਦੇ ਦਰਮਿਆਨ ਅਨੇਕਾਂ ਕਾਂਗਰਸੀ ਆਗੂ ਜੋ ਮੰਤਰੀ ਸ਼ੰਤਰੀ ਦੇ ਅਹੁਦੇ ਉੱਤੇ ਬਿਰਾਜਮਾਨ ਸਨ ਉਹਨਾਂ ਨੇ ਚੰਮ ਦੀਆਂ ਚਲਾਈਆਂ ਭਾਵ ਰੱਜ ਕੇ ਭਰਿਸ਼ਟਾਚਾਰ ਕੀਤਾ ਅਨੇਕਾਂ ਕਾਂਗਰਸੀ ਆਗੂਆਂ ਦੇ ਉੱਪਰ ਵਿਜੀਲੈਂਸ ਵੱਲੋਂ ਕੇਸ ਚੱਲ ਰਹੇ ਹਨ ਤੇ ਗ੍ਰਿਫਤਾਰੀਆਂ ਤੋਂ ਬਾਅਦ ਜਮਾਨਤਾਂ ਹੋ ਰਹੀਆਂ ਹਨ।
    ਇਸੇ ਤਰ੍ਹਾਂ ਹੀ ਕਾਂਗਰਸ ਨਾਲ ਸੰਬੰਧਿਤ ਲੁਧਿਆਣਾ ਤੋਂ ਕੱਟੜ ਇਮਾਨਦਾਰ ਆਗੂ ਭਰਤ ਭੂਸ਼ਣ ਆਸ਼ੂ ਨੂੰ ਈ ਡੀ ਨੇ ਪਿਛਲੇ ਸਮੇਂ ਪੰਜਾਬ ਵਿੱਚ ਹੋਏ 200 ਕਰੋੜ ਦੇ ਘੁਟਾਲੇ ਵਿੱਚ ਗਿਰਫਤਾਰ ਕੀਤਾ ਹੈ। ਈ ਡੀ ਨੇ ਆਸ਼ੂ ਨੂੰ ਦੋ ਦਿਨ ਪਹਿਲਾਂ ਸੰਮਣ ਜਾਰੀ ਕੀਤੇ ਸਨ ਤੇ ਅੱਜ ਉਹ ਇਸੇ ਕੇਸ ਦੇ ਸਬੰਧ ਵਿੱਚ ਜਾਂਚ ਪੜਤਾਲ ਲਈ ਜਲੰਧਰ ਵਿੱਚ ਈ ਡੀ ਅੱਗੇ ਪੇਸ਼ ਹੋਏ ਉਹਨਾਂ ਦੀ ਜਾਂਚ ਪੜਤਾਲ ਦੀ ਕਾਰਵਾਈ ਤੋਂ ਬਾਅਦ ਆਸ਼ੂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਵੀ ਆਸ਼ੂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਇਥੇ ਇਹ ਵੀ ਬਣਨ ਯੋਗ ਹੈ ਕਿ ਰੋਟੀ ਖਾਣੀ ਜਦੋਂ ਪਹਿਲਾਂ ਭਰਤਭੂਸ਼ ਆਸ਼ੂ ਦੀ ਗਿਰਫਤਾਰੀ ਹੋਈ ਸੀ ਉਸ ਵੇਲੇ ਲੁਧਿਆਣਾ ਦੇ ਕਾਂਗਰਸੀ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਸਰਕਾਰੀ ਅਧਿਕਾਰੀਆਂ ਦੇ ਨਾਲ ਜੰਮ ਕੇ ਬਹਿਸ ਕੀਤੀ ਸੀ। ਜਦੋਂ ਆਸ਼ੂ ਕਾਂਗਰਸ ਸਰਕਾਰ ਦਰਮਿਆਨ ਫੂਡ ਸਪਲਾਈ ਮੰਤਰੀ ਸਨ ਤਾਂ ਉਹਨਾਂ ਨੇ ਸਮੁੱਚੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਹੀ ਇੱਕ ਵੱਡਾ ਘਪਲਾ ਘੁਟਾਲਾ ਕੀਤਾ ਸੀ ਜੋ ਸੁਰਖੀਆਂ ਵਿੱਚ ਰਿਹਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਬਾਗੀਵਾਲ ਨਜਾਇਜ਼ ਮਾਇਨੰਗ ਦਾ ਮੁੱਦਾ ਗਰਮਾਇਆ, ਭਾਰਤੀ ਕਿਸਾਨ ਯੂਨੀਅਨ ਪੰਜਾਬ ਇਕਾਈ ਜਲੰਧਰ ਵੱਲੋਂ ਵਿਸ਼ਾਲ ਧਰਨਾ
Next articleਕਲਮਾਂ