ਬਠਿੰਡਾ (ਸਮਾਜ ਵੀਕਲੀ) ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭੂੰਦੜ ਨੇ ਹੁਣ ਤੱਕ ਬਹੁਤ ਸਾਰੇ ਖਿਡਾਰੀ ਪੈਦਾ ਕੀਤੇ ਹਨ | ਹੁਣ ਤੱਕ ਇਸ ਸਕੂਲ ਦੇ ਅਨੇਕਾਂ ਹੀ ਵਿਦਿਆਰਥੀ ਸਟੇਟ ਪੱਧਰੀ ਪੁਜੀਸ਼ਨਾਂ ਹਾਸਿਲ ਕਰ ਚੁੱਕੇ ਹਨ,ਇੱਕ ਹੋਰ ਕੀਰਤੀਮਾਨ ਸਥਾਪਿਤ ਕਰਦੇ ਹੋਏ ਇਸ ਸਕੂਲ ਦੇ ਹੋਣਹਾਰ ਖਿਡਾਰੀ ਅਲਬਖਸ਼ ਨੇ ਸਪੋਰਟ ਸਕੂਲ ਘੁੱਦਾ ਵਿਖੇ ਹੋਏ ਕਬੱਡੀ ਦੇ ਟਰਾਈਲਾਂ ਵਿੱਚ ਆਪਣੇ ਵਿਰੋਧੀਆਂ ਨੂੰ ਪਛਾੜਦੇ ਹੋਏ ਪਹਿਲਾ ਸਥਾਨ ਪ੍ਰਾਪਤ ਕੀਤਾ | ਅਲਬਕਸ ਜਿਲ੍ਹੇ ਦਾ ਇੱਕੋ ਇੱਕ ਅਜਿਹਾ ਖਿਡਾਰੀ ਹੈ ਆਪਣੇ ਜੁੱਸੇ ਦੀ ਪੂਰੇ ਪੰਜਾਬ ਵਿੱਚ ਪਹਿਚਾਣ ਬਣਾਈ ਹੋਈ ਹੈ | ਇਹ ਖਿਡਾਰੀ ਹੁਣ ਤੱਕ ਦੋ ਵਾਰ ਪੰਜਾਬ ਪੱਧਰੀ ਖੇਡਾਂ ਵਿੱਚ ਹਿੱਸਾ ਲੈ ਚੁੱਕਾ ਹੈ। ਮੈਡਮ ਹਰਜਿੰਦਰ ਕੌਰ ਦੀ ਕੋਚਿੰਗ, ਮਿਹਨਤ ਅਤੇ ਪ੍ਰੇਰਨਾ ਸਦਕਾ ਇਸ ਦੀ ਚੋਣ ਸਪੋਰਟਸ ਸਕੂਲ ਘੁੱਦਾ ਵਿਖੇ ਹੋ ਚੁੱਕੀ ਹੈ। ਸਕੂਲ ਮੁਖੀ ਨਿਰਭੈ ਸਿੰਘ ਭੁੱਲਰ ਨੇ ਦੱਸਿਆ ਕਿ ਸਕੂਲ ਦਾ ਸਾਰਾ ਹੀ ਸਟਾਫ ਬਹੁਤ ਮਿਹਨਤੀ ਹੈ, ਜਿਨਾਂ ਦੀ ਬਦੌਲਤ ਸਾਡੇ ਵਿਦਿਆਰਥੀ ਇਹ ਮੁਕਾਮ ਹਾਸਿਲ ਕਰ ਰਹੇ ਹਨ| ਇਸ ਮੌਕੇ ਉਨਾਂ ਨੇ ਸਾਰੇ ਸਟਾਫ, ਅਲਬਖਸ਼ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ | ਇਸ ਮੌਕੇ ਕੀਤੇ ਪ੍ਰਭਾਵਸ਼ਾਲੀ ਸਮਾਗਮ ਵਿੱਚ ਅਲਬਖਸ਼ ਨੂੰ ਬੈਡ ਰਾਹੀਂ ਗਲ ਵਿੱਚ ਹਾਰ ਪਾ ਕੇ ਨਵੇਂ ਦਾਖਲੇ ਲਈ ਸਪੋਰਟਸ ਸਕੂਲ ਘੁੱਦਾ ਲਈ ਰਵਾਨਾ ਕੀਤਾ ਗਿਆ | ਇਸ ਮੌਕੇ ਸਕੂਲ ਮੁਖੀ ਨੇ ਬੱਚੇ ਅਤੇ ਉਸਦੇ ਮਾਪਿਆਂ ਨੂੰ ਮਮੈਟੋ ਦੇ ਕੇ ਸਨਮਾਨਿਤ ਕੀਤਾ ਗਿਆ| ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਮੈਡਮ ਹਰਜਿੰਦਰ ਕੌਰ, ਮੈਡਮ ਰਜਿੰਦਰ ਕੌਰ, ਮੈਡਮ ਨੀਰਜ ਗੁਪਤਾ,ਮੈਡਮ ਸਰਬਜੀਤ ਕੌਰ, ਮੈਡਮ ਗੁਰਪ੍ਰੀਤ ਕੌਰ, ਮੈਡਮ ਅਮਨਦੀਪ ਕੌਰ, ਮੈਡਮ ਸਿਮਰਜੀਤ ਕੌਰ, ਆਂਗਣਵਾੜੀ ਵਲੰਟੀਅਰ ਗੁਰਮੀਤ ਕੌਰ ਆਂਗਨਵਾੜੀ ਵਰਕਰ ਗੁਰਜੀਤ ਕੌਰ, ਸੋਨੀ ਖਾਨ ਅਤੇ ਸਹਿਨਾਜ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly