ਰੱਖਿਓ ਸਦਾ ਸਫਾਈ

(ਸਮਾਜ ਵੀਕਲੀ) 

ਬੱਚਿਓ ਰੱਖਿਓ ਸਦਾ ਸਫਾਈ

ਇਸ ਵਿੱਚ ਨਾ ਰੱਖੋ ਊਣਤਾਈ

ਸਿਹਤ ਦਾ ਸਦਾ ਰੱਖੋ ਖਿਆਲ

ਵਾਲਾਂ ਦੀ ਕਰੋ ਸਦਾ ਸੰਭਾਲ

ਖਾਣਾ ਖਾਣ ਤੋਂ ਪਹਿਲਾਂ ਹੱਥ ਧੋਵੋ

ਧੋਵੋ ਹੱਥ ਸਾਬਣ ਦੇ ਨਾਲ

ਦੰਦ ਬਰੱਸ਼ ਕਰੋ ਪੇਸਟ ਨਾਲ

ਏਦਾਂ ਰੱਖੋ ਦੰਦਾਂ ਦਾ ਖਿਆਲ

ਰੁਮਾਲ ਰੱਖੋ ਸਾਫ ਆਪਣੇ ਨਾਲ

ਖੰਘੋ ਤਾਂ ਮੂੰਹ ਢੱਕ ਲਵੋ ਇਸ ਨਾਲ

ਨਹੁੰ ਕੱਟੋ ਹਰ ਹਫ਼ਤੇ ਨਾਲੋ ਨਾਲ

ਏਦਾਂ ਕਰੋ ਹੱਥਾਂ ਦਾ ਖਿਆਲ

ਬਾਹਰਲਾ ਖਾਣਾ ਨਾ ਹੀ ਖਾਵੋ

ਇਸ ਦਾ ਵੀ ਰੱਖੋ ਨਾਲ ਖਿਆਲ

ਹਰ ਰੋਜ ਨਹਾਓ ਤੰਦਰੁਸਤੀ ਆਉਂਦੀ

ਧਰਮਿੰਦਰ ਰੱਖੋ ਸਿਹਤ ਦਾ ਖਿਆਲ।

ਧਰਮਿੰਦਰ ਸਿੰਘ ਮੁੱਲਾਂਪੁਰੀ 9872000461

Previous article“ਸ਼ਹੀਦ ਊਧਮ ਸਿੰਘ”
Next articleਸ਼ਹੀਦੀ ਸਪੋਰਟਸ ਕੌਂਸਲ ਬੈਡ ਫੋਰਡ ਯੂ ਕੇ ਵੱਲੋਂ ਟੂਰਨਾਮੈਂਟ ਆਯੋਜਿਤ, ਸ਼ਹੀਦੀ ਸਪੋਰਟਸ ਕੌਂਸਲ ਬੈਡ ਫੋਰਡ ਪੰਜਾਬੀ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਯਤਨਸ਼ੀਲ -ਸੁਰਜੀਤ ਸਿੰਘ ਧੰਜੂ