ਪਾਵਰ ਲਿਫਟਰ ਕ੍ਰਿਸ਼ਨ ਰਾਮ ਨੇ 720 ਕਿਲੋਗ੍ਰਾਮ ਭਾਰ ਚੁੱਕ ਕੇ ਜਿੱਤਿਆ ਸਿਲਵਰ ਮੈਡਲ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਕਰੀਬੀ ਪਿੰਡ ਛੋਕਰਾਂ ਦੇ ਵਸਨੀਕ ਪਾਵਰ ਲਿਫਟਰ ਕ੍ਰਿਸ਼ਨ ਰਾਮ ਨੇ ਪਾਵਰ ਲਿਫਟਿੰਗ ਐਸੋਸ਼ੀਏਸ਼ਨ ਪੰਜਾਬ ਵਲੋਂ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਵਿਖੇ ਆਯੋਜਿਤ 93 ਕਿਲੋਗ੍ਰਾਮ ਭਾਰ ਵਰਗ ‘ਚ ਕੁੱਲ 720 ਕਿਲੋਗ੍ਰਾਮ ਭਾਰ ਚੁੱਕ ਕੇ ਆਪਣਾ, ਪਿੰਡ ਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ | ਇਸ ਸੰਬੰਧ ‘ਚ ਜਾਣਕਾਰੀ ਦਿੰਦਿਆਂ ਪਾਵਰ ਲਿਫਟਰ ਕ੍ਰਿਸ਼ਨ ਰਾਮ ਨੇ ਦੱਸਿਆ ਕਿ 93 ਕਿਲੋਗ੍ਰਾਮ ਭਾਰ ਵਰਗ ‘ਚ ਮੈਂ ਸਕੈਟ 280 ਕਿਲੋਗ੍ਰਾਮ, ਬੈਂਚ ਪ੍ਰੈੱਸ 205 ਕਿਲੋਗ੍ਰਾਮ ਤੇ ਡੈੱਡ ਲਿਫਟ 235 ਕੁੱਲ 720 ਕਿਲੋਗ੍ਰਾਮ ਭਾਰ ਚੁੱਕ ਕੇ ਦੂਸਰਾ ਸਥਾਨ ਪ੍ਰਾਪਤ ਕਰਕੇ ਸਿਲਵਰ ਮੈਡਲ ਪ੍ਰਾਪਤ ਕੀਤਾ ਹੈ | ਪਾਵਰ ਲਿਫਟਰ ਕ੍ਰਿਸ਼ਨ ਰਾਮ ਦੀ ਇਸ ਪ੍ਰਾਪਤੀ ਤੇ ਇਲਾਕਾ ਵਾਸੀ ਮਾਣ ਮਹਿਸੂੂਸ ਕਰ ਰਹੇ ਹਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਇੰਗਲੈਂਡ ਚ ਵੱਸਦੀਆਂ ਪੰਜਾਬਣਾਂ ਨੇ ਖੁੱਲ੍ਹੇ ਪਾਰਕ ਚ ਮਨਾਇਆ ਸਾਉਣ ਮਹੀਨੇ ਦਾ ਤਿਉਹਾਰ ਤੀਆਂ
Next articleਜਿੰਦਰੇ ਤੋੜ ਕੇ ਕਰਿਆਨੇ ਦੀ ਦੁਕਾਨ ‘ਚ ਚੋਰੀ ਦੋ ਦਿਨ ਬਾਅਦ ਹੋਰ ਘਰਾਂ ਵਿੱਚ ਵੀ ਚੋਰੀ ਦੀ ਕੀਤੀ ਕੋਸ਼ਿਸ਼, ਸ਼ਰੇਆਮ ਗਲੀਆਂ ‘ਚ ਘੁੰਮਦੇ ਚੋਰਾਂ ਵਿੱਚੋਂ ਇੱਕ ਆਇਆ ਲੋਕਾਂ ਅੜਿੱਕੇ