ਪੰਜਾਬੀ ਗ਼ਜ਼ਲ

ਮੁਹੰਮਦ ਮੁਸਤਫ਼ਾ ਰਾਜ ਆਰਾਈਂ

(ਸਮਾਜ ਵੀਕਲੀ)

ਮੂਰਖ ਯਾਰ  ਬਣਾਵਾਂ ਕਿੰਜ
ਮੱਝ ਨੂੰ ਬੀਨ ਸੁਣਾਵਾਂ ਕਿੰਜ

ਬੰਦੇ  ਪੱਥਰ  ਹੋ  ਗਏ  ਨੇ
ਪੱਥਰਾਂ ਨੂੰ ਸਮਝਾਵਾਂ ਕਿੰਜ

ਢਿੱਡ ਨੂੰ ਲੋੜ  ਏ  ਰੋਟੀ ਦੀ
ਗ਼ਜ਼ਲਾਂ ਨਾਲ ਰਜਾਵਾਂ ਕਿੰਜ

ਰੋ ਕੇ ਮੰਗੀਆਂ  ਸਜਦੇ  ਵਿੱਚ
ਰੱਦੀਆਂ ਜਾਣ ਦੁਆਵਾਂ ਕਿੰਜ

ਮੈਂ ਜਵਾਂਹ*  ਦਾ  ਬੂਟਾ  ਰਾਜ
ਵੰਡਾਂ   ਦੱਸੋ   ਛਾਵਾਂ   ਕਿੰਜ

* ਜਵਾਂਹ – ਹਲਕੇ ਹਰੇ ਰੰਗ ਦਾ ਛੋਟਾ ਜਿਹਾ ਬੂਟਾ

ਮੁਹੰਮਦ ਮੁਸਤਫ਼ਾ ਰਾਜ ਆਰਾਈਂ
( ਲਹਿੰਦਾ ਪੰਜਾਬ)

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਜ਼ਮ ਪਥੇਰੇ
Next articleਸੀਬੀਆਈ ਵੱਲੋਂ ਤ੍ਰਿਣਮੂਲ ਆਗੂਆਂ ਦੀ ਗ੍ਰਿਫ਼ਤਾਰ ਤੋਂ ਬੰਗਾਲ ’ਚ ਘਮਸਾਣ