ਰਿਫਊਜੀ ਸਾਜਿਸ਼ ‘ਚ ਫਸਦੇ ਜਾ ਰਹੇ ਸਿੱਖ?

ਹਰਚਰਨ ਸਿੰਘ ਪ੍ਰਹਾਰ
ਹਰਚਰਨ ਸਿੰਘ ਪ੍ਰਹਾਰ
(ਸਮਾਜ ਵੀਕਲੀ) ਅਮਰੀਕਾ ਦੀ ਅਗਵਾਈ ਵਾਲ਼ੇ ਨਾਟੋ ਦੇਸ਼ਾਂ ਵੱਲੋਂ ਪੰਜਾਬ ਤੋਂ ਆ ਰਹੇ ਅੰਤਰ ਰਾਸ਼ਟਰੀ ਸਿੱਖ ਵਿਦਿਆਰਥੀਆਂ ਅਤੇ ਵਿਜਟਰ ਵੀਜ਼ੇ ਵਾਲ਼ਿਆਂ ਨੂੰ ਬੜੀ ਸਾਜ਼ਿਸ਼ ਤਹਿਤ ਰਫ਼ਿਊਜੀ ਬਣਾਇਆ ਜਾ ਰਿਹਾ ਹੈ।
ਅਗਿਆਨਤਾ ਅਤੇ ਸਵਾਰਥ ਦੇ ਮਾਰੇ ਲੋਕ ਬਿਨਾਂ ਨਤੀਜਿਆਂ ਨੂੰ ਵਿਚਾਰਿਆਂ ਧੜਾ-ਧੜ ਰਿਫਊਜੀ ਕੇਸ ਫ਼ਾਈਲ ਕਰਕੇ ਸਿੱਖਾਂ ਤੇ ਪੰਜਾਬ ਦੀ ਤਬਾਹੀ ਲਈ ਜ਼ਮੀਨ ਤਿਆਰ ਕਰ ਰਹੇ ਹਨ।
ਪਿਛਲੇ 80 ਸਾਲ ਦਾ ਇਤਿਹਾਸ ਗਵਾਹ ਹੈ ਕਿ ਅਮਰੀਕਾ ਤੇ ਪੱਛਮੀ ਦੇਸ਼ਾਂ ਨੇ ਜਿਨ੍ਹਾਂ ਨੂੰ ਵਰਤਿਆ, ਉਹ ਕਦੇ ਮੁੜ ਉਠ ਨਹੀਂ ਸਕੇ। ਜਿਸ ਤਰ੍ਹਾਂ ਪਿਛਲੀ ਸਦੀ ਵਿੱਚ ਸਿੱਖ ਨੇ ਅੰਗਰੇਜ਼ਾਂ ਦੀ ਸਾਜ਼ਿਸ਼ ਵਿੱਚ ਫਸ ਕੇ ਸੰਸਾਰ ਜੰਗਾਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਸਿੱਖ ਮਰਾਏ, ਪਰ ਪ੍ਰਾਪਤੀ ਜ਼ੀਰੋ ਸੀ। ਹੁਣ ਵੀ ਖਾਲਸਾ ਰਾਜ ਦੇ ਦਾਅਵੇਦਾਰ ਵਿਦੇਸ਼ੀ ਸਿੱਖ ਲੀਡਰ ਵੀ ਅਮਰੀਕਾ ਦੀ ਸਾਜ਼ਿਸ਼ ਵਿੱਚ ਫਸ ਕੇ ਸਿੱਖਾਂ ਲਈ ਕੋਈ ਪ੍ਰਾਪਤੀ ਨਹੀਂ ਕਰ ਸਕਣਗੇ।  ਫਿਰ ਵੀ ਕੁਝ ਲੋਕ ਆਪਣੇ ਸੌੜੇ ਸਵਾਰਥਾਂ ਲਈ ਸਿੱਖਾਂ ਦਾ ਘਾਣ ਕਰਾਉਣ ਲਈ ਕਾਹਲੇ ਪਏ ਹੋਏ।
ਸਿਆਣੀਆਂ ਕੌਮਾਂ ਆਪਣਾ ਭਲਾ ਬੁਰਾ ਪਹਿਲਾਂ ਵਿਚਾਰ ਲੈਂਦੀਆਂ ਹਨ, ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਿੱਖ ਲੀਡਰ ਤੇ ਵਿਦਵਾਨ, ਪਹਿਲਾਂ ਵਿਚਾਰਨਾ ਤਾਂ ਦੂਰ ਵੱਡੇ ਨੁਕਸਾਨ ਕਰਾ ਕੇ ਵੀ ਕਦੇ ਵਿਚਾਰ ਨਹੀਂ ਕਰਦੇ। 84 ਦੇ ਦੌਰ ਦਾ ਤਜਰਬਾ ਸਾਡੇ ਸਭ ਦੇ ਸਾਹਮਣੇ ਹੈ। 40 ਸਾਲ ਬੀਤਣ ਬਾਅਦ ਵੀ ਕਦੇ ਕਿਸੇ ਸਿੱਖ ਜਥੇਬੰਦੀ ਨੇ ਵਿਚਾਰ ਨਹੀਂ ਕੀਤੀ ਕਿ ਇਤਨਾ ਨੁਕਸਾਨ ਹੋਣ ਦੇ ਕੀ ਕਾਰਨ ਸਨ? ਸਿਤਮਜਰੀਫੀ ਇਹ ਹੈ ਕਿ ਜਿਹੜੇ ਲੋਕ ਉਸ ਵਕਤ ਦੀਆਂ ਸਰਕਾਰਾਂ ਦੇ ਸਾਜਿਸ਼ੀ ਜਾਲ਼ ਵਿੱਚ ਫਸ ਕੇ ਜੂਨ ਤੇ ਨਵੰਬਰ ਚੁਰਾਸੀ ਦੇ ਘੱਲੂਘਾਰਿਆਂ ਦੇ ਦੋਸ਼ੀ ਸਨ, ਉਨ੍ਹਾਂ ਨੂੰ ਸਿੱਖ ਕੌਮ ਦੇ ਮਹਾਨ ਸ਼ਹੀਦ ਬਣਾ ਲਿਆ ਗਿਆ।
ਉਹੀ ਧਿਰਾਂ ਜੋ 84 ਦੇ ਦੌਰ ਲਈ ਜ਼ਿੰਮੇਵਾਰ ਹਨ, ਜਿਨ੍ਹਾਂ ਦੀਆਂ ਗਲਤੀਆਂ ਨਾਲ਼ ਹਜਾਰਾਂ ਬੇਗੁਨਾਹ ਸਿੱਖ ਤੇ ਹਿੰਦੂ ਮਾਰੇ ਗਏ। ਉਹੀ ਧਿਰਾਂ ਹੁਣ ਪੱਛਮੀ ਤਾਕਤਾਂ ਦੇ ਦੁਸ਼ਟ ਏਜੰਡੇ ਨੂੰ ਲਾਗੂ ਕਰਾਉਣ ਲਈ ਸਿੱਖਾਂ ਦੀ ਬਲ਼ੀ ਦੇਣ ਲਈ ਕਾਹਲ਼ੇ ਪਏ ਹੋਏ ਹਨ। ਆਮ ਸਿੱਖਾਂ ਦੀ 84 ਦੇ ਦੌਰ ਵਾਂਗ ਚੁੱਪੀ ਸਿੱਖਾਂ ਤੇ ਪੰਜਾਬ ਦੀ ਬਰਬਾਦੀ ਨੂੰ ਵਾਜਾਂ ਮਾਰ ਰਹੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
 
Previous articleਸੁੱਖ ਗਿੱਲ ਮੋਗਾ ਵੱਡਾ ਕਾਫਲਾ ਲੈ ਪਹੁੰਚੇ ਕੌਮੀ ਇਨਸਾਫ ਮੋਰਚਾ ਮੋਹਾਲ਼ੀ
Next articleਇੰਗਲੈਂਡ ਚ ਵੱਸਦੀਆਂ ਪੰਜਾਬਣਾਂ ਨੇ ਖੁੱਲ੍ਹੇ ਪਾਰਕ ਚ ਮਨਾਇਆ ਸਾਉਣ ਮਹੀਨੇ ਦਾ ਤਿਉਹਾਰ ਤੀਆਂ