ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਵਿਦਿਆਰਥੀ ਕੌਂਸਲ ਕਮੇਟੀ ਦੀ ਚੋਣ

ਕਪੂਰਥਲਾ,(ਸਮਾਜ ਵੀਕਲੀ) ( ਕੌੜਾ ) – ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਪ੍ਰਿੰਸੀਪਲ ਪ੍ਰਬਦੀਪ ਕੌਰ ਮੋਂਗਾ ਦੀ ਅਗਵਾਈ ਹੇਠ ਵਿਦਿਆਰਥੀ ਕੌਂਸਲ ਕਮੇਟੀ ਦੀ ਚੋਣ ਅਤੇ ਸੋਹੁੰ ਚੁੱਕ ਸਮਾਗਮ ਦਾ ਆਯੋਜਨ ਕੀਤਾ ਗਿਆ । ਸਕੂਲ ਪ੍ਰਸਾਸ਼ਕ ਇੰਜੀਨੀਅਰ ਨਿਮਰਤਾ ਕੌਰ ਸਮਾਗਮ ‘ਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ । ਇਸ ਦੌਰਾਨ ਨਵੇਂ ਵਿਦਿਅਕ ਸੈਸ਼ਨ ਲਈ ਵਿਦਿਆਰਥੀ ਕੌਂਸਲ ਕਮੇਟੀ ਦੀ ਚੋਣ ਕੀਤੀ ਗਈ ਅਤੇ ਵਿਦਿਆਰਥੀਆਂ ਨੇ ਸਹੁੰ ਚੁੱਕ ਕੇ ਇਹ ਪ੍ਰਣ ਕੀਤਾ ਕਿ ਉਹ ਹਮੇਸ਼ਾ ਸਕੂਲ ਪ੍ਰਤੀ ਇਮਾਨਦਾਰ ਤੇ ਵਫਾਦਾਰ ਰਹਿਣਗੇ ਅਤੇ ਸਕੂਲ ਨੂੰ ਨਵੀਆਂ ਬੁਲੰਦੀਆਂ ਤੇ ਲੈ ਕੇ ਜਾਣ ਦਾ ਹਰ ਸੰਭਵ ਯਤਨ ਕਰਨਗੇ । ਨਵੀਂ ਚੁਣੀ ਕਮੇਟੀ ‘ਚ ਪ੍ਰਿਤਪਾਲ ਸਿੰਘ ਨੂੰ ਹੈਡ ਬੁਆਏ ਅਤੇ ਇੰਦਰਪ੍ਰੀਤ ਕੌਰ ਨੂੰ ਹੈਡ ਗਰਲ ਚੁਣਿਆ ਗਿਆ । ਅਰਸ਼ਦੀਪ ਸਿੰਘ ਵਾਈਸ ਐਂਡ ਬੁਆਏ ਅਤੇ ਪਾਰੂਲ ਸ਼ਰਮਾ ਵਾਈਸ ਹੈਡ ਗਰਲ ਚੁਣੇ ਗਏ । ਕੋਮਲਪ੍ਰੀਤ ਕੌਰ, ਨਵਦੀਪ ਕੌਰ, ਸਹਿਜਪ੍ਰੀਤ ਕੌਰ ਅਤੇ ਹਰਨੀਤ ਕੌਰ ਹਾਊਸ ਕੈਪਟਨ, ਜਦਕਿ ਅੰਸ਼ਦੀਪ ਕੌਰ, ਕਰਮਜੋਤ ਕੌਰ ਅਤੇ ਸਿਮਰਨਪ੍ਰੀਤ ਕੌਰ ਵਾਈਸ ਹਾਊਸ ਕੈਪਟਨ ਵਜੋਂ ਚੁਣੇ ਗਏ । ਇਸੇ ਤਰ੍ਹਾਂ ਗੁਰਲੀਨ ਕੌਰ ਐਕਟੀਵਿਟੀ ਕੈਪਟਨ, ਹਰਲੀਨ ਕੌਰ ਵਾਈਸ ਐਕਟੀਵਿਟੀ ਕੈਪਟਨ, ਯਸ਼ਪਾਲ ਡਿਸਪਲਨ ਕੈਪਟਨ, ਪਲਜਿੰਦਰ ਕੌਰ ਵਾਈਸ ਡਿਸਿਪਲਨ ਕੈਪਟਨ, ਯੁਵਰਾਜ ਸਿੰਘ ਅਤੇ ਸਿਮਰਤਪ੍ਰੀਤ ਕੌਰ ਸਪੋਰਟਸ ਕੈਪਟਨ ਅਤੇ ਤ੍ਰਿਪਤਜੋਤ ਸਿੰਘ ਤੇ ਲਵਲੀਨ ਕੌਰ ਵਾਈਸ ਸਪੋਰਟ ਕੈਪਟਨ ਚੁਣੇ ਗਏ । ਪ੍ਰਸਾਸ਼ਕ ਇੰਜੀ. ਨਿਮਰਤਾ ਕੌਰ, ਪ੍ਰਿੰਸੀਪਲ ਮੋਂਗਾ ਅਤੇ  ਸਟਾਫ਼ ਮੈਂਬਰਾਂ ਨੇ ਵਿਦਿਆਰਥੀ ਕੌਂਸਲ ਕਮੇਟੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਆਪਣੀਆਂ ਡਿਊਟੀਆਂ ਜਿੰਮੇਵਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਟਾਇਮ ਟੇਬਲ
Next articleਕੇਂਦਰੀ ਬਜਟ ਨੇ ਕਿਸਾਨਾਂ ਪੱਲੇ ਪਾਈ ਨਿਰਾਸ਼ਾ,ਬੀਜੇਪੀ ਦਾ ਕਿਸਾਨ ਵਿਰੋਧੀ ਚਿਹਰਾ ਇੱਕ ਵਾਰ ਫਿਰ ਨੰਗਾ ਹੋਇਆ-ਸੁੱਖ ਗਿੱਲ ਮੋਗਾ