ਪ੍ਰੈਸ ਕਲੱਬ ਸੰਗਰੂਰ ਅਤੇ ਇਲੈਕਟ੍ਰਾਨਿਕ ਮੀਡੀਆ ਕਲੱਬ ਦੀ ਮੀਟਿੰਗ ਹੋਈ

ਪ੍ਰੈਸ ਕਲੱਬ ਅਤੇ ਇਲੈਕਟ੍ਰਾਨਿਕ ਮੀਡੀਆ ਕਲੱਬ ਦੇ ਮੈਂਬਰ
ਪ੍ਰੈਸ ਕਲੱਬ ਅਤੇ ਇਲੈਕਟ੍ਰਾਨਿਕ ਮੀਡੀਆ ਕਲੱਬ ਦੇ ਮੈਂਬਰ

ਸੰਗਰੂਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) ਪ੍ਰੈਸ ਕਲੱਬ ਸੰਗਰੂਰ ਅਤੇ ਇਲੈਕਟ੍ਰੋਨਿਕ ਮੀਡੀਆ ਕਲੱਬ ਸੰਗਰੂਰ ਦੀ ਅਹਿਮ ਮੀਟਿੰਗ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਜੰਡੂ ਅਤੇ ਯੂਨੀਅਨ ਦੇ ਕੌਮੀ ਸਕੱਤਰ ਜਨਰਲ ਬਲਵਿੰਦਰ ਜੰਮੂ ਨਾਲ ਸਥਾਨਕ ਰੋਇਲ ਪਲਾਜ਼ਾ ਹੋਟਲ ਵਿਖੇ ਹੋਈ ਜਿਸ ਵਿਚ ਦੋਵੋਂ ਕਲੱਬਾਂ ਦੇ ਮੈਂਬਰ ਪੱਤਰਕਾਰਾਂ ਵਲੋਂ ਭਰਵੀਂ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਸੰਗਰੂਰ ਇਕਾਈ ਦਾ ਗਠਿਨ ਕੀਤਾ ਗਿਆ ਅਤੇ ਸਰਬਸੰਮਤੀ ਨਾਲ ਪ੍ਰੈਸ ਕਲੱਬ ਸੰਗਰੂਰ ਦੇ ਸਰਪ੍ਰਸਤ ਤੇ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਗੁਰਦੀਪ ਸਿੰਘ ਲਾਲੀ ਨੂੰ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਸੰਗਰੂਰ ਇਕਾਈ ਦਾ ਕਨਵੀਨਰ ਨਿਯੁਕਤ ਕੀਤਾ ਗਿਆ। ਮੀਟਿੰਗ ’ਚ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਸਨਾਖਤੀ ਕਾਰਡ ਵੰਡੇ ਗਏ ਅਤੇ ਨਵੇਂ ਜੁੜੇ ਪੱਤਰਕਾਰਾਂ ਵਲੋਂ ਮੈਂਬਰਸ਼ਿਪ ਫਾਰਮ ਭਰੇ ਗਏ।
ਮੀਟਿੰਗ ’ਚ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼,ਅਨਿਲ ਜੈਨ ਏਬੀਪੀ ਨਿਊਜ਼,ਚਰਨਜੀਵ ਕੌਸ਼ਲ ਨਿਊਜ਼-18, ਪੁਨੀਤ ਗਰਗ ਦੈਨਿਕ ਭਾਸਕਰ,ਮਨਦੀਪ ਕੁਮਾਰ ਦੈਨਿਕ ਜਾਗਰਣ,ਗੁਰਦੀਪ ਸਿੰਘ ਲਾਲੀ ਪੰਜਾਬੀ ਟ੍ਰਿਬਿਊਨ,ਯਾਦਵਿੰਦਰ ਸਿੰਘ ਲਾਲੀ ਜੱਗਬਾਣੀ,ਕੁਲਵੀਰ ਸਿੰਘ ਬੀਬੀਸੀ ਪੰਜਾਬੀ,ਵਿੱਕੀ ਭੁੱਲਰ ਆਜ ਤੱਕ ਨਿਊਜ਼ ਚੈਨਲ,ਤੇਜਿੰਦਰ ਕੁਮਾਰ ਟੋਨੀ ਰੋਜ਼ਾਨਾ ਸਪੋਕਸਮੈਨ ਇਲੈਕਟ੍ਰੋਨਿਕ,ਜੇ.ਪੀ.ਗੋਇਲ ਜੱਗਬਾਣੀ,ਬੀਰਇੰਦਰ ਸਿੰਘ ਬਨਭੌਰੀ ਪੰਜਾਬੀ ਟ੍ਰਿਬਿਊਨ,ਸੁਨੀਲ ਕੁਮਾਰ ਸੋਨੂੰ ਜੱਗਬਾਣੀ,ਇਕਬਾਲ ਸਿੰਘ ਡੀ-5 ਚੈਨਲ ਪੰਜਾਬੀ, ਬਲਜਿੰਦਰ ਸਿੰਘ ਮਿੱਠਾ ਪੰਜਾਬੀ ਜਾਗਰਣ,ਨਰੇਸ਼ ਕੁਮਾਰ ਯੂ.ਐਨ.ਆਈ.,ਭੁਪਿੰਦਰ ਸਿੰਘ ਵਾਲੀਆ ਦੈਨਿਕ ਜਾਗਰਣ,ਭੁਪਿੰਦਰ ਸੁਨਾਮੀ ਦੈਨਿਕ ਭਾਸਕਰ,ਮੁਕੇਸ ਕੁਮਾਰ ਰੋਜ਼ਾਨਾ ਸਪੋਕਸਮੈਨ ਆਦਿ ਸ਼ਾਮਲ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਰੋਟਰੀ ਕਲੱਬ ਬੰਗਾ ਗਰੀਨ ਵਲੋਂ ਮੁਫਤ ਮੈਡੀਕਲ ਕੈਂਪ ਲਗਵਾਇਆ
Next articleਬਹੁਜਨ ਸਮਾਜ ਪਾਰਟੀ ਪੰਜਾਬ ਵਿੱਚ ਵੱਖ ਵੱਖ ਜ਼ਿਲ੍ਹਿਆਂ ਵਿੱਚ ਮੀਟਿੰਗਾ ਦਾ ਕੰਮ ਜੰਗੀ ਪੱਧਰ ਤੇ ਹੋਵੇਗਾ –ਜਸਵੀਰ ਸਿੰਘ ਗੜ੍ਹੀ