ਗੁਰੂ ਰਵਿਦਾਸ ਮਹਾਰਾਜ ਜੀ ਨੂੰ ਕੇਵਲ ਤੇ ਕੇਵਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਨਾਲ ਸੰਬੋਧਨ ਕੀਤਾ ਜਾਵੇ-: ਸੰਤ ਸਰਵਣ ਦਾਸ ਬੋਹਣ, ਸੰਤ ਨਿਰਮਲ ਦਾਸ ਬਾਬੇ ਜੌੜੇ

ਮੀਟਿੰਗ ਦੋਰਾਨ ਸੰਤ ਮਹਾਂਪੁਰਸ਼ ਅਤੇ ਵੱਖ ਵੱਖ ਜੱਥੇਬੰਦੀਆਂ ਦੇ ਆਗੂ ਰੋਸ਼ ਪ੍ਰਗਟ ਕਰਦੇ ਹੋਏ।
 ਕਿਸੇ ਇੱਕ ਮਹਾਂਪੁਰਸ਼ ਦੀ ਬਾਣੀ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸ੍ਰੀ ਗੁਰੂ ਸ਼ਬਦ ਨਹੀਂ ਲੱਗਿਆ : ਸੁਸਾਇਟੀ 
ਹੁਸ਼ਿਆਰਪੁਰ  (ਸਮਾਜ ਵੀਕਲੀ) (ਤਰਸੇਮ ਦੀਵਾਨਾ ) ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਰਜਿ.ਪੰਜਾਬ ਅਤੇ ਸਮੂਹ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨਾਮ ਲੇਵਾ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੋੜੇ ਪਿੰਡ ਰਾਏਪੁਰ ਰਸੂਲਪੁਰ ਜਲੰਧਰ ਵਿਖੇ ਸੰਤ ਬਾਬਾ ਸਰਵਣ ਦਾਸ ਜੀ ਬੋਹਣ ਹੁਸ਼ਿਆਰਪੁਰ ਚੇਅਰਮੈਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ.ਪੰਜਾਬ ਅਤੇ ਪ੍ਰਧਾਨ ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੋੜੇ ਦੀ ਰਹਿਨੁਮਾਈ ਹੇਠ ਕੀਤੀ ਗਈ। ਜਿਸ ਵਿੱਚ ਸਮਾਜ ਪ੍ਰਤੀ ਮੌਜੂਦਾ ਸਮੇਂ ਵਿੱਚ  ਆ ਰਹੀਆਂ ਦਰਪੇਸ਼ ਮੁਸ਼ਕਲਾਂ ਨੂੰ ਲੈ ਕੇ ਸੰਤਾਂ ਮਹਾਂਪੁਰਸ਼ਾਂ ਅਤੇ ਜੱਥੇਬੰਦੀਆਂ ਵਲੋਂ ਵਿਚਾਰਾਂ ਕੀਤੀਆਂ ਗਈਆਂ। ਜਿਸ ਵਿੱਚ ਖਾਸ ਮੁੱਦਾ ਦਫਤਰ ਸ਼੍ਰੋਮਣੀ ਕਮੇਟੀ ਦੇ ਪੱਤਰ 1923/83 ਮਿਤੀ 13/5/2024 ਅਨੁਸਾਰ ਜਿਹੜਾ ਹੁਕਮਨਾਮਾ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਥਾ ਵਿਚਾਰ ਕਰਨ ਵਾਲੇ ਨੂੰ ਨੋਟ ਕਰਵਾਇਆ ਗਿਆ ਸੀ ਉਸ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨਾ ਕਹਿ ਕੇ ਭਗਤ ਸਾਹਿਬਾਨਾਂ ਨੂੰ  ਆਪਣੇ ਸੰਬੋਧਨ ਵਿੱਚ ਬਾਬਾ ਜੀ ਜਾਂ ਗੁਰੂ ਜੀ ਨਾ ਕਹਿਕੇ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ.ਪੰਜਾਬ ਅਤੇ ਵੱਖ ਵੱਖ ਜੱਥੇਬੰਦੀਆਂ ਵਲੋਂ ਘੋਰ ਨਿੰਦਿਆ ਕੀਤੀ ਗਈ ਹੇ। ਅਤੇ ਜੱਥੇਦਾਰ ਗਿਆਨੀ ਰਘੁਵੀਰ ਸਿੰਘ ਦੇ ਇਸ ਫੁਰਮਾਨ ਨਾਲ ਸੰਸਾਰ ਅੰਦਰ ਵੱਸ ਰਹੀਆਂ ਸ਼੍ਰੀ ਗੁਰੂ ਰਵਿਦਾਸ  ਨਾਮ ਲੇਵਾ ਸੰਗਤਾਂ ਦੇ ਦਿਲਾਂ ਨੂੰ ਠੇਸ ਪਹੁੰਚੀ ਹੈ। ਜਿਸ ਸੰਬੰਧੀ ਲਗਾਤਾਰ ਹੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ. ਪੰਜਾਬ ਨੂੰ ਸ਼ਿਕਾਇਤਾਂ ਆ ਰਹੀਆਂ ਹਨ ਅਤੇ ਕੁਝ ਦਿਨ ਪਹਿਲਾਂ ਵੀ ਵੱਖ ਵੱਖ ਜੱਥੇਬੰਦੀਆਂ ਵੱਲੋਂ ਪ੍ਰੈਸ ਵਾਰਤਾ ਕਰਕੇ ਇਸ ਦੀ ਨਿਖੇਧੀ ਵੀ ਕੀਤੀ ਗਈ ਹੈ। ਇਸ ਦੌਰਾਨ ਸੰਤ ਬਾਬਾ ਸਰਵਣ ਦਾਸ ਜੀ ਬੋਹਣ ਚੇਅਰਮੈਨ ਅਤੇ ਸੰਤ ਬਾਬਾ ਨਿਰਮਲ ਦਾਸ ਜੀ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ. ਪੰਜਾਬ ਦੇ ਸਮੂਹ ਮਹਾਂਪੁਰਸ਼,ਸ਼੍ਰੀ ਗੁਰੂ ਰਵਿਦਾਸ ਨਾਮ ਲੇਵਾ ਜਥੇਬੰਦੀਆਂ ਵੱਲੋਂ ਇਸ ਹੁਕਮਨਾਮੇ ਨੂੰ ਤਬਦੀਲ ਕਰਕੇ  ਭਗਤ ਸਾਹਿਬਾਨ ਨਹੀਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਕੇਵਲ ਤੇ ਕੇਵਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਕਹਿ ਕੇ ਸੰਬੋਧਨ ਕੀਤਾ ਜਾਵੇ । ਤਾਂ ਜੋ ਸੰਗਤਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਉਸ ਨੂੰ ਸ਼ਾਂਤ ਕੀਤਾ ਜਾ ਸਕੇ। ਇਸ ਮੌਕੇ ਸੰਤ ਬਾਬਾ ਸਰਵਣ ਦਾਸ ਜੀ ਬੋਹਣ ਚੇਅਰਮੈਨ, ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੋੜੇ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ.ਪੰਜਾਬ, ਸੰਤ ਬਾਬਾ ਇੰਦਰ ਦਾਸ ਜੀ ਸ਼ੇਖੇ ਜਨਰਲ ਸਕੱਤਰ, ਸੰਤ ਬਾਬਾ ਪਰਮਜੀਤ ਦਾਸ  ਨਗਰ ਖਜਾਨਚੀ, ਸੰਤ ਬਾਬਾ ਸਰਵਣ ਦਾਸ ਜੀ ਸਲੇਮ ਟਾਬਰੀ ਲੁਧਿਆਣਾ , ਸੰਤ ਬਾਬਾ ਬਲਵੰਤ ਦਾਸ ਜੀ ਡੀਗਰੀਆਂ, ਸੰਤ ਬਾਬਾ ਪ੍ਰਸ਼ੋਤਮ ਦਾਸ ਜੀ ਚੱਕ ਹਕੀਮ, ਸੰਤ ਬਾਬਾ ਰਮੇਸ਼ ਦਾਸ ਜੀ ਸ਼ੇਰਪੁਰ ਢੱਕੋ, ਸੰਤ ਬਾਬਾ ਧਰਮ ਦਾਸ ਜੀ ਹੁਸ਼ਿਆਰਪੁਰ, ਸੰਤ ਬਾਬਾ ਬਲਕਾਰ ਸਿੰਘ ਜੀ ਤੱਗੜਾ, ਸੰਤ ਬਾਬਾ ਗੁਰਮੀਤ ਦਾਸ ਜੀ ਪਿਪਲਾਂਵਾਲੀ, ਸੰਤ ਬਾਬਾ ਰਾਮ ਸੇਵਕ ਜੀ ਹਰੀਪੁਰ ਖਾਲਸਾ, ਸੰਤ ਬਾਬਾ ਮਨਜੀਤ ਸਿੰਘ ਜੀ ਬਿਛੋਈ, ਸੰਤ ਬੀਬੀ ਕਮਲੇਸ਼ ਕੁਮਾਰੀ ਜੀ ਨਾਹਲ਼ਾ, ਸੰਤ ਬਾਬਾ ਕੁਲਦੀਪ ਸਿੰਘ ਜੀ ਬੱਸੀ ਮਰੂਫ, ਸੰਤ ਬਾਬਾ ਜਗੀਰ ਸਿੰਘ ਜੀ ਸਰਬੱਤ ਭਲਾ ਆਸ਼ਰਮ, ਭੈਣ ਸੰਤੋਸ਼ ਕੁਮਾਰੀ  ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਰਜਿ: ਪੰਜਾਬ (ਬਿਲਡਿੰਗ ਇੰਚਾਰਜ), ਡਾਕਟਰ ਸਤੀਸ਼ ਸੁਮਨ ,ਹੁਸਨ ਲਾਲ ਲਾਂਬੜਾ, ਬਲਵਿੰਦਰ ਬੰਗਾ,  ਬਲਵਿੰਦਰ ਬੁੱਗਾ, ਡਾਕਟਰ ਕਮਲ ਸਾਂਪਲਾ ,ਅਸ਼ੋਕ ਸੱਲਣ, ਹੰਸਰਾਜ ਦਾਦਰਾ, ਵਿਨੋਦ ਵੱਸਣ, ਚੰਦਰੇਸ਼ ਕੌਲ, ਸੁਰਿੰਦਰ ਕੁਮਾਰ, ਜਤਿੰਦਰ ਬੱਧਣ, ਅਵਤਾਰ ਸਿੰਘ, ਖੁਸ਼ਵੰਤ ਦਾਦਰਾ, ਯੋਗਰਾਜ ਜੱਸਲ, ਸੁਖਚੈਨ ਸਿੰਘ, ਭਜਨ ਲਾਲ ਕਟਾਰੀਆ,  ਗਗਨ ਭਾਟੀਆ, ਗੱਗੀ ,ਬਲਬੀਰ ਸਿੱਧੂ ,ਦਲਜੀਤ ਕਲੇਰ ਧਰਮਵੀਰ ਕਲੇਰ, ਰਾਮ ਲਾਲ ਕਲੇਰ, ਰਵੀ ਕਲੇਰ, ਦਵਿੰਦਰ ਕਲੇਰ, ਹੰਸਰਾਜ, ਮਦਨ ਲਾਲ, ਵਿਜੇ ਨੰਗਲ ਸਲੇਮਪੁਰ, ਮਦਨ ਬਿੱਟੂ ,ਹਰਭਜਨ ਕੌਰ, ਰਵੀ ਨੂਰਪੁਰ, ਗੰਗਾ ਰਾਮ, ਵਿੱਕੀ, ਪੰਕਜ ਭੱਲਾ, ਤਰਨਵੀਰ,ਬੀਕੇ ਸਿੰਘ, ਦਲਜੀਤ, ਰਾਜ ਕੁਮਾਰ ਡੋਗਰ, ਹਰਪ੍ਰੀਤ ਸਿੰਘ, ਗੁਰਮੀਤ ਸਿੰਘ, ਸੰਨੀ ਰਾਏ, ਸੇਵਾ ਰਾਮ, ਗੁਲਵੰਤ ਸਿੰਘ ,ਬਲਵੀਰ ਕਲੇਰ ਤੋ ਇਲਾਵਾ ਵੱਖ ਵੱਖ ਜਥੇਬੰਦੀਆਂ ਦੇ ਆਗੂ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਜਾਗਦੇ ਰਹੋ ਸੱਭਿਆਚਾਰਕ ਮੰਚ ਅਤੇ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਦੀ ਹੋਈ ਮੀਟਿੰਗ
Next articleਪਿੰਡ ਬਾਜਵਾ ਵਿਖੇ ਦਿਨ ਦਿਹਾੜੇ ਤਿੰਨ ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ 2 ਨੌਜਵਾਨਾਂ ਤੇ ਬੇਹਿਰਮੀ ਨਾਲ ਤੇਜਧਾਰ ਹਥਿਆਰਾਂ ਹਮਲਾ -ਇੱਕ ਦੀ ਮੌਤ ਤੇ ਇਕ ਗੰਭੀਰ ਜ਼ਖ਼ਮੀ।