ਰਟੌਲ ਦੇ ਸਵਾਗਤ ’ਚ ਸਨਮਾਨ ਸਮਾਰੋਹ ਆਯੋਜਿਤ, ਐੱਮ. ਪੀ. ਸੁੱਖ ਧਾਲੀਵਾਲ ਨੇ ਯਾਦਗਾਰੀ ਚਿੰਨ੍ਹ ਭੇਂਟ ਕੀਤਾ

ਸਨਮਾਨ ਸਮਾਰੋਹ ਦੀਆਂ ਕੁਝ ਤਸਵੀਰਾਂ।
ਸਨਮਾਨ ਸਮਾਰੋਹ ਦੀਆਂ ਕੁਝ ਤਸਵੀਰਾਂ।

ਵੈਨਕੂਵਰ, (ਸਮਾਜ ਵੀਕਲੀ) (ਮਲਕੀਤ ਸਿੰਘ)-ਉੱਤਰ ਰੇਲਵੇ ਬੋਰਡ ਦੇ ਮੈਂਬਰ ਅਤੇ ਮਾਝੇ ਦੇ ਉੱਘੇ ਸਿਆਸੀ ਆਗੂ ਗੁਰਮਿੰਦਰ ਸਿੰਘ ਰਟੌਲ ਅੱਜ-ਕੱਲ੍ਹ ਕੈਨੇਡਾ ਦੌਰੇ ’ਤੇ ਹਨ। ਇਸ ਦੌਰਾਨ ਪੰਜਾਬ ਬੈਂਕੁਇਟ ਹਾਲ ’ਚ ਉੱਘੇ ਬਿਜਨਸਮੈਨ ਬਰਿੰਦਰ ਢਿੱਲੋਂ ਅਤੇ ਲਾਡੀ ਸੰਧੂ ਵੱਲੋਂ ਉਨ੍ਹਾਂ ਦੇ ਸਵਾਗਤ ’ਚ ਆਯੋਜਿਤ ਸਨਮਾਨ ਸਮਾਰੋਹ ’ਚ ਐੱਮ. ਪੀ. ਸੁੱਖ ਧਾਲੀਵਾਲ ਵੱਲੋਂ ਰਟੌਲ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ’ਤੇ ਸੇਵਾਮੁਕਤ ਅਧਿਆਪਕ ਦਵਿੰਦਰ ਸਿੰਘ ਰਸੂਲਪੁਰ, ਕੰਸ਼ਰਵੇਟਿਵ ਪਾਰਟੀ ਵੱਲੋਂ ਵਿਧਾਇਕੀ ਦੇ ਉਮੀਦਵਾਰ ਤੇਗਜੋਤ ਬੱਲ, ਮਨਦੀਪ ਧਾਲੀਵਾਲ, ਰਿਆਲਟ ਪ੍ਰੈਂਟੀ ਰਸੂਲਪੁਰ, ਕਬੱਡੀ ਪ੍ਰਮੋਟਰ ਇੰਦਰ ਗਿੱਲ, ਡਿਵੈੱਲਪਰ ਜਸਮੀਤ ਸੰਧੂ, ਉੱਘੇ ਬਿਜ਼ਨੈਸਮੈਨ ਮਨਜੀਤ ਸੰਧੂ, ਉੱਘੇ ਟਰਾਂਸਪੋਟਰ ਕ੍ਰਿਪਾਲ ਮਾਂਗਟ, ਪ੍ਰਸਿੱਧ ਵਕੀਲ ਹਰਮਨ ਸੰਧੂ, ਰਵੀ ਰਟੌਲ, ਲਾਡੀ ਰਟੌਲ, ਅਨਮੋਲ ਕੰਗ, ਭੁਪਿੰਦਰ ਸੰਧੂ, ਯਾਦਵਿੰਦਰ ਪਨੂੰ, ਬੌਬੀ ਸਿੰਘ ਅਤੇ ਪਾਲ ਹੁੰਦਲ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਕੂਲੀ ਬੱਚਿਆਂ ਨੂੰ ਕਿਸ਼ੋਰ ਅਵਸਥਾ ਦੌਰਾਨ ਸਿਹਤ ਤਬਦੀਲੀਆਂ ਸਬੰਧੀ ਜਾਣਕਾਰੀ ਦਿੱਤੀ
Next articleਜਫ਼ਰਨਾਮਾ’ ਨਾਟਕ 27 ਨੂੰ ਪੇਸ਼ ਹੋਵੇਗਾ : ਦਰਸ਼ਕਾਂ ’ਚ ਉਤਸ਼ਾਹ