ਕਨਿਸ਼ ਹਸਪਤਾਲ ਅੱਪਰਾ ਵਿਖੇ ਲਾਇਨ ਐੱਸ. ਐੱਮ. ਸਿੰਘ ਦਾ ਜਨਮ ਦਿਨ ਖੂਨਦਾਨ ਕੈਂਪ ਲਗਾ ਕੇ ਮਨਾਇਆ

ਕਨਿਸ਼ ਹਸਪਤਾਲ ਅੱਪਰਾ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਕਨਿਸ਼ ਹਸਪਤਾਲ ਨੇੜੇ ਬੱਸ ਅੱਡਾ ਫਿਲੌਰ ਵਾਲਾ ਅੱਪਰਾ ਵਿਖੇ ਲਾਇਨ ਐੱਸ ਐੱਮ ਸਿੰਘ ਸੰਸਥਾਪਕ ਅਤੇ ਪ੍ਰਮੁੱਖ ਬਹੁਉਦੇਸ਼ੀ ਸਮਾਜ ਸੇਵੀ ਸੰਸਥਾ ਦਿਸ਼ਾ ਦੀਪ ਦੇ ਜਨਮ ਦਿਨ ਤੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਬੋਲਦਿਆਂ ਐੱਸ ਐੱਮ ਸਿੰਘ ਨੇ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਜਨਮ ਦਿਨ ਤੇ ਕੋਈ ਵਿਸ਼ੇਸ਼ ਉਪਰਾਲਾ ਕਰਨਾ ਚਾਹੀਦਾ ਹੈ। ਅਜਿਹੇ ਸਮੇਂ ਤੇ ਖੂਨਦਾਨ ਕੈਂਪ ਜਾਂ ਵਾਤਾਵਰਣ ਨੂੰ ਬਚਾਉਣ ਲਈ ਪੌਦੇ ਲਗਾਉਣੇ ਚਾਹੀਦੇ ਹਨ।  ਇਸ ਮੌਕੇ ਕੈਪਟਨ ਜਸਵਿੰਦਰ ਸਿੰਘ ਪ੍ਰਧਾਨ, ਰਮੇਸ਼ ਲਖਨਪਾਲ ਉਪ ਚੇਅਰਮੈਨ, ਤਰਸੇਮ ਜਲੰਧਰੀ ਉਪ ਪ੍ਰਧਾਨ, ਸ਼ਾਹਬਾਜ਼ ਲੁਬਾਣਾ ਦਾ ਫੁੱਲ ਮਾਲਾਵਾਂ ਪਹਿਨਾ ਕੇ ਸਵਾਗਤ ਕੀਤਾ ਗਿਆ। ਇਸ ਮੌਕੇ 21 ਖੂਨਦਾਨੀਆਂ ਨੇ ਖ਼ੂਨ ਦਾਨ ਕੀਤਾ। ਇਸ ਮੌਕੇ ਰਵੀ ਕੁਮਾਰ ਮੈਨੇਜਰ ਕੈਨੇਰਾ ਬੈਂਕ, ਰਜਿੰਦਰ ਕੁਮਾਰ, ਮਨਦੀਪ ਬਟਾਲਵੀ, ਗੁਰਪ੍ਰੀਤ ਕੌਰ, ਵਿਜੇ ਕੁਮਾਰ ਮਸਾਣੀ, ਡਾਕਟਰ ਗੁਰਪਿੰਦਰ ਕੌਰ ਟੀਮ ਇੰਚਾਰਜ ਸਿਵਲ ਹਸਪਤਾਲ ਜਲੰਧਰ, ਅਜੇ ਕੁਮਾਰ ਕਾਊਂਸਲਰ ਤੇ ਰਣਜੀਤ ਕੌਰ ਵੀ ਹਾਜ਼ਰ ਸਨ। ਇਸ ਮੌਕੇ ਕਨਿਸ਼ ਹਸਪਤਾਲ ਅੱਪਰਾ ਦੇ ਐੱਮ ਡੀ ਤੇ ਸੀ ਈ ਓ ਡਾਕਟਰ ਕਨਿਸ਼ ਨੇ ਆਏ ਹੋਏ ਸਮੂਹ ਮਹਿਮਾਨਾਂ ਤੇ ਦਾਨੀ ਸੱਜਣਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਖੂਨਦਾਨੀਆਂ ਨੂੰ ਕੈਪਟਨ ਜਸਵਿੰਦਰ ਸਿੰਘ, ਲਾਈਨ ਐੱਸ ਐੱਮ ਸਿੰਘ ਤੇ ਡਾਕਟਰ ਕਨਿਸ਼ ਵਲੋਂ ਮੈਡਲ ਤੇ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਿਫਰੈਸ਼ਮੈਂਟ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੁੱਧ ਚਿੰਤਨ
Next articleਤਲਵਿੰਦਰ ਸਿੰਘ ਸੰਧੂ ਨੂੰ ਸਦਮਾ, ਚਾਚਾ ਜੀ ਦਾ ਦੇਹਾਂਤ