ਦਸ਼ਮੇਸ਼ ਯੂਥ ਕਲੱਬ ਗਰੀਨ ਐਵੇਨਿਊ ਨੇ ਬੂਟੇ ਲਗਾਏ

ਰੋਪੜ, (ਸਮਾਜ ਵੀਕਲੀ)  (ਗੁਰਬਿੰਦਰ ਸਿੰਘ ਰੋਮੀ): ਗਰੀਨ ਐਵੇਨਿਊ ਕਲੋਨੀ ਰੋਪੜ ਵਿਖੇ ਲੰਮੇ ਸਮੇਂ ਤੋਂ ਵਾਤਾਵਰਣ ਅਤੇ ਸਮਾਜ ਭਲਾਈ ਪ੍ਰਤੀ ਨਿਰੰਤਰ ਕਾਰਜਸ਼ੀਲ ਦਸ਼ਮੇਸ਼ ਯੂਥ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਬੂਟੇ ਲਗਾਏ ਗਏ। ਬਰਸਾਤ ਰੁੱਤ ਦੀ ਸ਼ੁਰੂਆਤ ਹੁੰਦਿਆਂ ਹੀ ਕਲੱਬ ਮੈਂਬਰਾਂ ਨੇ 50 ਬੂਟੇ ਕਲੋਨੀ ਦੀ ਮੇਨ ਮਾਰਕੀਟ ਵਿੱਚ ਲਾਏ। ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਨਾਗਰਾ ਨੇ ਦੱਸਿਆ ਇਹੋ ਜਿਹੇ ਉਪਰਾਲਿਆਂ ਵਿੱਚ ਯੁਵਕ ਸੇਵਾਵਾਂ ਵਿਭਾਗ ਰੋਪੜ ਅਤੇ ਕਲੋਨੀ ਨਿਵਾਸੀਆਂ ਦਾ ਵਿਸ਼ੇਸ਼ ਯੋਗਦਾਨ ਰਹਿੰਦਾ ਹੈ। ਜਿਕਰਯੋਗ ਹੈ ਕਿ ਦਸ਼ਮੇਸ਼ ਕਲੱਬ ਵੱਲੋਂ ਬੂਟਿਆਂ ਲਈ ਪੱਕੀਆਂ ਵਾੜਾਂ (ਟ੍ਰੀ – ਗਾਰਡਸ) ਅਤੇ ਪਾਲਣ-ਪੋਸ਼ਣ ਦਾ ਉਚੇਚੇ ਤੌਰ ‘ਤੇ ਪ੍ਰਬੰਧ ਕੀਤਾ ਜਾਂਦਾ ਹੈ। ਇਸ ਮੌਕੇ ਬਾਬਾ ਤਰਲੋਕ ਸਿੰਘ, ਰਮੇਸ਼ ਸਿੰਘ, ਬਲਪ੍ਰੀਤ ਸਿੰਘ ਰਿੰਕਲ, ਅਮਨਪ੍ਰੀਤ ਸਿੰਘ ਜੇ.ਈ., ਪਰਮਜੀਤ ਸਿੰਘ, ਨਿਰਮਲ ਸਿੰਘ, ਸਹਿਜਪ੍ਰੀਤ ਸਿੰਘ, ਗਗਨਪ੍ਰੀਤ ਸਿੰਘ, ਜਗਜੀਤ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੱਥੇਦਾਰ ਮਲਕੀਤ ਸਿੰਘ ਮਕਸੂਦੜਾ ਨੂੰ ਪੋਤੇ ਦੀ ਦਾਤ ਪ੍ਰਾਪਤ ਹੋਈ
Next articleLiving Kidney Donation exhibition through art