ਇੰਸਪੈਕਟਰ ਓਾਕਾਰ ਸਿੰਘ ਬਰਾੜ ਦੇ ਡੀ. ਐੱਸ. ਪੀ ਬਣਨ ‘ਤੇ ਦਿੱਤੀ ਮੁਬਾਰਕਬਾਦ

ਇੰਸਪੈਕਟਰ ਓਾਕਾਰ ਸਿੰਘ ਬਰਾੜ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਥਾਣਾ ਫਿਲੌਰ ਦੇ ਮੁਖੀ ਵਜੋਂ ਸੇਵਾ ਨਿਭਾ ਚੁੱਕੇ ਇੰਸਪੈਕਟਰ ਓਾਕਾਰ ਸਿੰਘ ਬਰਾੜ ਦੇ ਡੀ. ਐੱਸ. ਪੀ ਬਨਣ ‘ਤੇ ਇਲਾਕੇ ਭਰ ਦੇ ਪੰਚਾਂ, ਸਰਪੰਚਾਂ ਤੇ ਮੋਹਤਬਰਾਂ ਨੇ ਉਨਾਂ ਨੂੰ  ਮੁਬਾਰਕਬਾਦ ਦਿੱਤੀ ਹੈ | ਇੰਸਪੈਕਟਰ ਏਾਕਾਰ ਸਿੰਘ ਬਰਾੜ ਬਤੌਰ ਪ੍ਰੋਬੈਸ਼ਨਰ 1999 ‘ਚ ਭਰਤੀ ਹੋਏ | ਮੁਢਲੀ ਟ੍ਰੇਨਿੰਗ ਤੋਂ ਬਾਅਦ ਜਿਲਾ ਗੁਰਦਾਸਪੁਰ, ਅੰਮਿ੍ਤਸਰ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਤੇ ਮੋਹਾਲੀ ਦੇ ਵੱਖ-ਵੱਖ ਥਾਣਿਆਂ ‘ਚ ਤਾਇਨਾਤ ਰਹੇ | ਉਨਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ  ਦੇਖਦੇ ਹੋਏ ਉਨਾਂ ਨੂੰ  ਵੱਖ ਵੱਖ ਡੀ. ਜੀ. ਪੀ ਡਿਸਕਾਂ, ਪੁਲਿਸ ਅਫਸਰਾਂ ਵਲੋਂ ਵੱਖ ਵੱਖ ਸਰਟੀਫਿਕੇਟ ਤੇ ਰਾਸ਼ਟਰਪਤੀ ਵਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ | ਹੁਣ ਪੰਜਾਬ ਸਰਕਾਰ ਵਲੋਂ ਬਤੌਰ ਉਨਾਂ ਨੂੰ  ਡੀ. ਐੱਸ. ਪੀ ਦੇ ਅਹੁਦੇ ਨਾਲ ਨਿਵਾਜਿਆ ਗਿਆ ਹੈ | ਉਨਾਂ ਦੀ ਇਸ ਤਰੱਕੀ ‘ਤੇ ਮੁਹੰਮਦ ਸਰਵਰ ਮੱਖਣ ਮੈਂਬਰ ਪੰਚਾਇਤ ਛੋਕਰਾਂ, ਆਸ਼ਾ ਰਾਣੀ ਅਧਿਕਾਰਤ ਪੰਚ ਛੋਕਰਾਂ, ਰਵਿੰਦਰਪਾਲ ਕੁੱਕੂ ਸਾਬਕਾ ਸਾਬਕਾ ਸਰਪੰਚ ਮੰਡੀ, ਸਰਬਜੀਤ ਸਿੰਘ ਜੀਤਾ ਛੋਕਰ, ਰਾਣਾ ਸਮਰਾੜੀ ਸਾਬਕਾ ਬਲਾਕ ਸੰਮਤੀ ਮੈਂਬਰ, ਮੋਹਣ ਲਾਲ ਮਹਿਮੀ ਸਾਬਕਾ ਸਰਪੰਚ ਸਮਰਾੜੀ, ਮਨੋਜ ਕੁਮਾਰ ਡਿੰਪੀ ਸਮਾਜ ਸੇਵਕ, ਬਾਲ ਕ੍ਰਿਸ਼ਨ ਖੋਸਲਾ ਸਾਬਕਾ ਮੈਂਬਰ ਪੰਚਾਇਤ ਨੇ ਉਨਾਂ ਨੂੰ  ਬਤੌਰ ਡੀ. ਐੱਸ. ਪੀ ਅਹੁਦੇ ਦੀ ਤਰੱਕੀ ਮਿਲਣ ‘ਤੇ ਮੁਬਾਰਕਬਾਦ ਦਿੱਤੀ ਹੈ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article4161 ਮਾਸਟਰ ਕੇਡਰ ਯੂਨੀਅਨ ਨੇ 9 ਮਈ ਦੀ ਤਨਖ਼ਾਹ ਅਤੇ ਬਦਲੀਆਂ ਲਈ ਸਪੈਸ਼ਲ ਮੌਕਾ ਦੇਣ ਦੀ ਕੀਤੀ ਮੰਗ
Next articleਸੁਲਤਾਨਪੁਰ ਵਿਖੇ ਛਾਂਦਾਰ ਤੇ ਫ਼ਲਦਾਰ ਬੂਟੇ ਲਗਾਏ