ਕਵਿਤਾਵਾਂ

(ਸਮਾਜ ਵੀਕਲੀ)

ਪੰਜਾਬ ਦੇ ਅਸਲੀ ਮੁੱਦੇ ਅਤੇ ਸਿਆਸੀ ਪਾਰਟੀਆਂ
————————————————
ਲੀਡਰ ਲੋਕੋ ਦਮ ਜਿਆ ਲੈ ‘ਲੋ ,
ਧਾਰਾਂ ਹੋਰ ਚੋਣੀਆਂ ਨੇ ।
ਕਈ ਤਾਂ ਜ਼ਿਮਨੀ ਚੋਣਾਂ ਅਜੇ ,
ਪੰਜਾਬ ‘ਚ ਹੋਰ ਹੋਣੀਆਂ ਨੇ ।
ਲੋਕੋ ਥੋਨੂੰ ਵੀ ਹੈ ਵਹਿਮ ਕਿ ਤੁਸੀਂ ,
ਸਭ ਕੁੱਝ ਹੀ ਜਾਣ ਲਿਐ ,
ਥੋਡੀਆਂ ਅਸਲੀ ਮੰਗਾਂ ਲੁਕਾਈਆਂ ,
ਰਹਿੰਦੀਆਂ ਅਜੇ ਲਕੋਣੀਆਂ ਨੇ ।

ਪਚਵੰਜਾ ਫ਼ੀਸਦੀ ਵੋਟਾਂ ਪਈਆਂ
———————————-
ਚੋਣਾਂ ਤੋਂ ਵਿਸ਼ਵਾਸ਼ ਉੱਠ ਗਿਆ ,
ਪੰਤਾਲੀ਼ ਫ਼ੀਸਦੀ ਵੋਟਰਾਂ ਦਾ ।
ਦਲਬਦਲੂਆਂ ਦੀ ਕਦਰ ਵੇਖ ਕੇ ,
ਰਹਿੰਦੇ ਖੂੰਹਦੇ ਸਪੋਟਰਾਂ ਦਾ ।
ਜਿਸ ਥਾਂ ਵੀ ਨੇ ਦੋ ਬੰਦੇ ਜੁੜਦੇ ,
ਬੱਸ ਇੱਕੋ ਹੀ ਗੱਲ ਚਲਦੀ ਐ ;
ਏਥੇ ਲੋਕਰਾਜ ਤਾਂ ਨਾਂ ਦੈ ਬਾਕੀ ,
ਅਸਲ ਰਾਜ ਪਰਮੋਟਰਾਂ ਦਾ ।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
 9914836037

 

Previous articleਕੰਗਨਾ ਦੀ ‘ਆਂਗਨਾ’ ‘ਚ ਐਂਟਰੀ ਚਾਹੁੰਦੇ ਹੋ ਤਾਂ ਜਾਣੋ ਇਹ ਨਿਯਮ, ਸਾਂਸਦ ਨੇ ਜਾਰੀ ਕੀਤੀਆਂ ਹਦਾਇਤਾਂ
Next articleਇਸ ਸਾਲ ਤੱਕ ਦੁਨੀਆਂ ਖਤਮ ਹੋ ਜਾਵੇਗੀ, ਬਾਬਾ ਵੇਂਗਾ ਨੇ ਕੀਤੀ ਭਿਆਨਕ ਭਵਿੱਖਬਾਣੀ!