ਇੰਡੀਆ ਬੁੱਕ ਵਰਲਡ’ ਵੱਲੋਂ ਨਵੀਂ ਲੋਕੇਸ਼ਨ ਖੋਲ੍ਹੀ ਗਈ, ਮੰਤਰੀ ਰਵੀ ਕਾਹਲੋਂ ਨੇ ਨਿਭਾਈ ਉਦਘਾਟਨ ਦੀ ਰਸਮ

ਉਦਘਾਟਨੀ ਰਸਮ ਦੀਆਂ ਕੁਝ ਝਲਕੀਆਂ।
ਉਦਘਾਟਨੀ ਰਸਮ ਦੀਆਂ ਕੁਝ ਝਲਕੀਆਂ।

ਵੈਨਕੂਵਰ(ਸਮਾਜ ਵੀਕਲੀ) (ਮਲਕੀਤ ਸਿੰਘ)¸ਕਿਤਾਬਾਂ ਦੀ ਵਿਕਰੀ ਲਈ ਪ੍ਰਸਿੱਧ ‘ਇੰਡੀਆ ਬੁੱਕ ਵਰਲਡ’ ਦੀ ਨਵੀਂ ਲੋਕੇਸ਼ਨ ਸਕਾਟ ਰੋਡ ਅਤੇ 82 ਐਵੀਨਿਊ ਵਿਖੇ ਖੋਲ੍ਹੀ ਗਈ। ਰਜਵੰਤ ਸਿੰਘ ਨੇ ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਗਾਹਕਾਂ ਦੀ ਲੋੜ ਨੂੰ ਮੁੱਖ ਰੱਖਦਿਆਂ ਉਨ੍ਹਾਂ ਵੱਲੋਂ ਇਹ ਨਵੀਂ ਲੋਕੇਸ਼ਨ ਖੋਲ੍ਹੀ ਗਈ ਹੈ। ਇਸ ਲੋਕੇਸ਼ਨ ਦਾ ਉਦਘਾਟਨ ਬੀ. ਸੀ. ਦੇ ਮੰਤਰੀ ਰਵੀ ਕਾਹਲੋਂ ਵੱਲੋਂ ਹਾਜ਼ਰ ਪਤਵੰਤਿਆਂ ਦੀ ਹਾਜ਼ਰੀ ’ਚ ਰਿਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ’ਤੇ ਮੰਤਰੀ ਰਚਨਾ ਸਿੰਘ, ਜੌਰਜ਼ ਹਾਰਵੀ, ਉੱਘੇ ਰੇਡੀਓ ਹੋਸਟ ਕੁਲਦੀਪ ਸਿੰਘ, ਮੋਤਾ ਸਿੰਘ, ਕਵੀ ਅਜ਼ਮੇਰ ਰੋਡੇ, ਸੁਰਜੀਤ ਕਲਸੀ ਅਤੇ ਕਮਲ ਸ਼ਰਮਾ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਬਲਾ ਵਾਦਕ ਉਸਤਾਦ ਜਾਕਿਰ ਹੁਸੈਨ ਦਾ ਸਨਮਾਨ ਸਮਾਗਮ ਆਯੋਜਿਤ
Next articleਆਪਣਾ ਸੁਭਾਅ ਖੁਸ਼ਮਿਜ਼ਾਜ਼ ਬਣਾਈਏ