ਅਮਰਜੀਤ ਚੰਦਰ
(ਸਮਾਜ ਵੀਕਲੀ) ਤੇਹਾਂਗ ਤੇ ਬੇਗਬੂ ਪਹਾੜ ਸੱਤ ਸੌ ਮੀਲ ਦੇ ਘੇਰੇ ਵਿਚ ਫੈਲਿਆ ਹੋਇਆ ਸੀ।ਉਸ ਦੀ ਉਚਾਈ ਕਈ ਹਜ਼ਾਰਾਂ ਫੁੱਟ ਸੀ।
ਇਸ ਪਹਾੜ ਦੇ ਉਤਰ ਵਿੱਚ ਇਕ ਨੰਬੇ ਸਾਲ ਦਾ ਬੇਵਕੂਫ ਬੁੱਢਾ ਰਹਿੰਦਾ ਸੀ।ਉਸ ਦਾ ਘਰ ਸੰਘਣੇ ਪਹਾੜਾਂ ਨਾਲ ਢੱਕਿਆ ਹੋਇਆ ਸੀ।ਉਸ ਨੁੰੂ ਆਉਣ ਜਾਣ ਦੀ ਬਹੁਤ ਮੁਸ਼ਕਲ ਹੁੰਦੀ ਸੀ।ਇਕ ਦਿਨ ਉਸ ਨੇ ਆਪਣੇ ਸਾਰੇ ਟੱਬਰ ਨੁੰ ਇਕਠੇ ਕਰਕੇ ਇਸ ਸਮੱਸਿਆ ਦਾ ਹੱਲ ਕੱਢਣ ਲਈ ਵਿਚਾਰ ਵਟਾਂਦਰਾ ਕੀਤਾ।
ਉਸ ਨੇ ਕਿਹਾ ਕਿ “ਜੇਕਰ ਅਸੀ ਸਾਰੇ ਮਿਲ ਕੇ ਸਾਰੇ ਪਹਾੜ ਨੂੰ ਬਰਾਬਰ ਕਰ ਦੱਈਏ ਤਾਂ ਯੂਨਨ ਤੋ ਹੇਨੀਨ ਤੱਕ ਰਾਹ ਬਣਾਇਆ ਜਾ ਸਕਦਾ ਹੈ।ਤੁਹਾਡੀ ਇਸ ਦੇ ਬਾਰੇ ਵਿਚ ਕੀ ਰਾਏ ਹੈ?”
ਸਾਰਿਆਂ ਨੂੰ ਉਸ ਦਾ ਇਹ ਵਧੀਆ ਸੁਝਾਅ ਪਸੰਦ ਆਇਆ ਪਰ ਉਸ ਦੀ ਘਰ ਵਾਲੀ ਨੂੰ ਇਹ ਬਿਲਕੁਲ ਪਸੰਦ ਨਹੀ ਆਇਆ।ਉਹ ਝੱਟ ਦੇਣਾ ਬੋਲੀ“ਤੁਸੀ ਇਹ ਛੋਟੀ ਜਿਹੀ ਪਹਾੜੀ ਨਹੀ ਕੱਟ ਸਕਦੇ ਫਿਰ ਏਨਾ ਵੱਡਾ ਪਹਾੜ ਕਿਸ ਤਰਾਂ ਕੱਟ ਦਿਉਗੇ? ਅਤੇ ਏਨੀ ਸਾਰੀ ਮਿੱਟੀ ਫਿਰ ਕਿੱਥੇ ਸੁੱਟੋਗੇ?”
ਸਾਰਿਆਂ ਨੇ ਇਕ ਹੀ ਸੁਰ ਵਿਚ ਜੁਵਾਬ ਦਿੱਤਾ,“ਅਸੀ ਇਸ ਮਿੱਟੀ ਨੂੰ ਸਮੁੰਦਰ ਵਿਚ ਸੁੱਟ ਦੇਵਾਂਗੇ।”
ਫਿਰ ਉਹ ਬੇਵਕੂਫ ਬੁੱਢਾ ਆਪਣੇ ਲੜਕਿਆ ਨੂੰ ਅਤੇ ਪੋਤਿਆਂ ਨੂੰ ਨਾਲ ਲੈ ਕੇ ਪਹਾੜ ਕੱਟਣ ਚਲਾ ਗਿਆ।ਉਨਾਂ ਨੇ ਪਹਾੜ ਕੱਟਿਆ ਮਿੱਟੀ ਇਕੱਠੀ ਕੀਤੀ ਬੋਹਾਈ ਨਦੀ ਦੇ ਕੰਢੇ ਲੈ ਗਏ।ਇਸ ਕੰਮ ਵਿਚ ਗੁਆਂਢ ਦੀ ਇਕ ਵਿਧਵਾ ਔਰਤ ਦੇ ਛੇ ਸੱਤ ਸਾਲ ਦੇ ਲੜਕੇ ਨੇ ਵੀ ਉਨਾਂ ਨਾਲ ਮਦਦ ਕਰਾਈ ਸੀ।ਪਹਾੜਾਂ ਦੀ ਮਿੱਟੀ ਇਕੋ ਵਾਰੀ ਇਕੱਠੀ ਕਰਕੇ ਨਦੀ ਕੰਢੇ ਲਿਜਾਣ ਲਈ ਉਨਾਂ ਨੂੰ ਪੂਰਾ ਇਕ ਸਾਲ ਲੱਗ ਗਿਆ ਸੀ।
ਬੋਹਾਈ ਨਦੀ ਕੰਢੇ ਇਕ ਬਹੁਤ ਹੀ ਬੁੱਧੀਮਾਨ ਬੁੱਢਾ ਰਹਿੰਦਾ ਸੀ।ਉਸ ਨੇ ਉਹਨਾਂ ਲੋਕਾਂ ਦਾ ਮਜ਼ਾਕ ਉਡਾਇਆ ਤੇ ਕਿਹਾ,“ਉਏ ਬੇਵਕੂਫੋ ਇਹ ਸਭ ਸਾਰਾ ਕੁਝ ਬੰਦ ਕਰੋ, ਤੁਹਾਡੇ ਵਰਗੇ ਬੁੱਢੇ ਅਤੇ ਕਮਜ਼ੋਰ ਆਦਮੀ ਪਹਾੜ ਦਾ ਰਤੀ ਭਰ ਹਿੱਸਾ ਵੀ ਨਹੀ ਹਟਾ ਸਕਦੇ ਤਾਂ ਤੁਸੀ ਏਨੀ ਸਾਰੀ ਮਿੱਟੀ ਤੇ ਵੱਡੀਆ ਵੱਡੀਆ ਚੱਟਾਨਾਂ ਨੂੰ ਹਟਾਉਣ ਦੀ ਗੱਲ ਕਰ ਰਹੇ ਹੋ।”
ਉਸ ਬੁੱਢੇ ਨੇ ਲੰਬਾ ਸਾਰਾ ਸਾਹ ਲਿਆ ਤੇ ਕਿਹਾ,“ ਤੂੰ ਬੇਹੱਦ ਸੁਸਤ ਤੇ ਆਲਸੀ ਆਦਮੀ ਹੈ।ਤੇਰੇ ਵਿਚ ਤਾਂ ਇਸ ਵਿਧਵਾ ਦੇ ਬੱਚੇ ਜਿੰਨੀ ਵੀ ਅਕਲ ਨਹੀ ਹੈ।ਇਹ ਤੂੰ ਬਿਲਕੁਲ ਠੀਕ ਕਹਿ ਰਿਹਾ ਏਂ ਪਰ ਮੈ ਆਪਣੇ ਪਿੱਛੇ ਆਪਣੇ ਬੱਚੇ ਅਤੇ ਉਨਾਂ ਦੇ ਬੱਚਿਆ ਲਈ ਇਹ ਇਕ ਅੰਤਹੀਣ ਸਿੱਲਸਿੱਲਾ ਜਰੂਰ ਛੱਡ ਜਾਊਗਾ ਕਿ ਪਹਾੜ ਤਾਂ ਇਸ ਤਰਾਂ ਹੀ ਰਹਿਣਗੇ ਨਾ ਤਾਂ ਇਹਨਾਂ ਵਿਚ ਕੋਈ ਵਾਧਾ ਹੋਵੇਗਾ ਅਤੇ ਨਾ ਹੀ ਇਹਨਾਂ ਦੇ ਬੱਚੇ ਹੋਣਗੇ।ਇਸ ਕਰਕੇ ਕੋਈ ਵੀ ਵਜਹ ਨਹੀਂ ਹੈ ਕਿ ਇਹ ਬਰਾਬਰ ਨਾ ਹੋ ।”
ਬੁਧੀਮਾਨ ਬੁੱਢਾ ਕੋਈ ਵੀ ਜਵਾਬ ਨਹੀ ਦੇ ਸਕਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly