ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਪੰਜਾਬ ਦੇ ਪ੍ਰਸਿੱਧ ਲੇਖਕ ਮਹਿੰਦਰ ਸੂਦ ਵਿਰਕ ਨੇ ਰਾਸ਼ਟਰੀ ਕਾਵਿਆ ਸਾਗਰ ਵੱਲੋਂ 28 ਜੂਨ 2024 ਦਿਨ ਸ਼ੁੱਕਰਵਾਰ ਨੂੰ ਕਰਵਾਈ ਗਈ ਆਨਲਾਈਨ ਕਾਵਿ ਗੋਸ਼ਟੀ ਵਿੱਚ ਭਾਗ ਲਿਆ। ਸੂਦ ਵਿਰਕ ਨੇ ਆਪਣੇ ਇੱਕ ਵਿਚਾਰ “ਕੌੜਾ ਸੱਚ” ਅਤੇ ਇੱਕ ਨਜ਼ਮ “ਬਹੁਤ ਵੱਡੀ ਗੱਲ ਆ” ਦੀ ਕਾਵਿ ਗੋਸ਼ਟੀ ਵਿੱਚ ਸਾਂਝ ਪਾਈ। ਸੂਦ ਵਿਰਕ ਨੇ ਦੱਸਿਆ ਕਿ ਉਹਨਾਂ ਦੀ ਕਲਮ ਨੂੰ ਬਹੁਤ ਪਿਆਰ ਤੇ ਸਤਿਕਾਰ ਮਿਲਿਆ।ਉਹਨਾਂ ਅੱਗੇ ਦੱਸਿਆ ਕਿ ਰਾਸ਼ਟਰੀ ਕਾਵਿਆ ਸਾਗਰ ਦੀ ਮੁਖੀ ਸ੍ਰੀਮਤੀ ਆਸ਼ਾ ਸ਼ਰਮਾ ਅਤੇ ਸਟੇਜ ਸੰਚਾਲਕ ਡਾ: ਉਮਾ ਨੇ ਮੇਰੀ ਨਜ਼ਮ ਨੂੰ ਖੂਬ ਸਰਾਇਆ ਅਤੇ ਭਵਿੱਖ ਵਿੱਚ ਵੀ ਸੰਸਥਾ ਨਾਲ ਜੁੜ੍ਹੇ ਰਹਿਣ ਲਈ ਪ੍ਰੇਰਿਆ। ਲੇਖਕ ਸੂਦ ਵਿਰਕ ਨੇ ਸੰਸਥਾ ਦੇ ਮੁੱਖੀ ਅਤੇ ਸਟੇਜ ਸੰਚਾਲਕ ਦੋਨਾਂ ਦਾ ਵਿਸ਼ੇਸ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਸੰਸਥਾ ਦਾ ਇੱਕ ਬਹੁਤ ਹੀ ਨੇਕ ਉਪਰਾਲਾ ਹੈ ਅਤੇ ਉਹ ਕਾਮਨਾ ਕਰਦੇ ਹਨ ਕਿ ਇਹ ਸੰਸਥਾ ਸਾਹਿਤ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾਉਂਦੀ ਰਹੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly